Monday, July 8, 2024

ਕੇਂਦਰੀ ਮੰਤਰੀ ਜੇ.ਪੀ. ਨੱਢਾ ਭਾਜਪਾ ਵਰਕਰਾਂ ਦੇ ਰੂਬਰੂ ਹੋਏ

PPN2911201512

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ)- ਭਾਜਪਾ ਵੱਲੋਂ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੀਆਂ ਸਰਗਰਮੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸਿਲਸਿਲੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਜਾਣਕਾਰ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸਥਾਨਕ ਖੰਨਾ ਸਮਾਰਕ ਵਿਖੇ ਪੁੱਜੇ ਅਤੇ ਉਨਾਂ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਅੱਗੇ ਵੱਧ ਰਿਹਾ ਹੈ ਅਤੇ ਸ੍ਰੀ ਮੋਦੀ ਨੇ ਦੇਸ਼ ਦੀ ਸੁਚੱਜੀ ਅਗਵਾਈ ‘ਚ ਜਿੱਥੇ ਦੇਸ਼ ਦਾ ਮਾਣ ਵਧਾਇਆ, ਉਥੇ ਅੱਤਵਾਦ ਵਿਰੁੱਧ ਜੋ ਮੰਚ ਤਿਆਰ ਕੀਤਾ ਉਸ ਦਾ ਪੱਛਮੀ ਦੇਸ਼ ਵੀ ਸਮੱਰਥਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਗਰੀਬੀ ਹਟਾਓ ਦਾ ਨਾਅਰਾ ਦੇ ਕੇ ਬੈਂਕਾਂ ਦਾ ਕੌਮੀਕਰਨ ਕੀਤਾ ਸੀ ਤਾਂ ਤਿੰਨ ਕਰੋੜ ਲੋਕਾਂ ਦੇ ਖਾਤੇ ਖੁਲੇ ਸਨ, ਜਦਕਿ ਮੌਜੂਦਾ ਸਮੇਂ ਜਨਧਨ ਯੋਜਨਾ ਤਹਿਤ 14 ਕਰੋੜ ਲੋਕਾਂ ਨੇ ਬੈਂਕਾਂ ਵਿੱਚ ਖਾਤੇ ਖੁੱਲਵਾਏ ਹਨ।ਉਨਾਂ ਕਿਹਾ ਕਿ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵਧੀਆ ਸੁੱਖ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਜਨਤਾ ਨੂੰ ਸਸਤੀਆਂ ਦਵਾਈਆਂ ਦਿਵਾਉਣ ਦਾ ਟੀਚਾ ਮਿੱਥਿਆ ਹੈ ਅਤੇ ਕੈਂਸਰ ਦੇ ਮਰੀਜਾਂ ਨੂੰ 60 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਦਵਾਈਆਂ ਸਰਕਾਰ ਮੁਹੱਈਆ ਕਰਵਾ ਰਹੀ ਹੈ। ਏਮਜ ਵਿੱਚ ਆਨਲਾਈਨ ਸਹੂਲਤ ਅਤੇ ਗਰਭਵਤੀ ਔਰਤਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਵਿਸ਼ਵ ਸਿਹਤ ਸੰਗਠਨ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।ਇਸ ਮੌਕੇ ਸ੍ਰੀ ਤਰੁਣ ਚੁੱਘ ਭਾਜਪਾ ਕੌਮੀ ਸਕੱਤਰ ਤੇ ਜਿਲ੍ਹਾ ਭਾਜਪਾ ਪ੍ਰਧਾਨ ਨੇ ਸ੍ਰੀ ਨੱਢਾ ਨੂੰ ਸਨਮਾਨਿਤ ਕੀਤਾ।ਇਸ ਸਮੇਂ ਕੇਵਲ ਗਿੱਲ, ਕੇ.ਡੀ ਭੰਡਾਰੀ, ਅਨਿਲ ਜੋਸ਼ੀ ਕੈਬਨਿਟ ਮੰਤਰੀ, ਮੇਅਰ ਬਖਸ਼ੀ ਰਾਮ ਅਰੋੜਾ, ਬਲਦੇਵ ਰਾਜ ਚਾਵਲਾ, ਸੁਰਿੰਦਰ ਸ਼ਰਮਾ, ਸੁਖਵਿੰਦਤਰ ਪਿੰਟੂ, ਚੰਦਰ ਸ਼ੇਖਰ, ਪੂਨਮ ਸੂਰੀ, ਨਰਿੰਦਰ ਕੋਹਲੀ, ਸੁਭਾਸ਼ ਨਰੂਲਾ, ਬਲਦੇਵ ਧਵਨ, ਰੀਨਾ ਜੇਤਲੀ, ਸੰਜੇ ਕੁੰਦਰਾ, ਮਾਨਵ ਤਨੇਜਾ, ਅਨੁਜ ਸਿੱਕਾ ਆਦਿ ਵੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply