Monday, July 8, 2024

ਰੋਪੜ ਰੈਲੀ ਨੂੰ ਲੈ ਕੇ ਏਡਿਡ ਯੂਨੀਅਨ ਵੱਲੋਂ ਹੰਗਾਮੀ ਮੀਟਿੰਗ

PPN2911201514

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ)- ਏਡਿਡ ਸਕੂਲ ਯੂਨੀਅਨ ਵੱਲੋਂ ਰੋਪੜ ਵਿੱਚ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਹੰਗਾਮੀ ਮੀਟਿੰਗ ਬੀ.ਕੇ.ਸੀ:ਸੈ: ਸਕੂਲ ਵਿਖੇ ਹੋਈ। ਜਿਲ੍ਹਾ ਪ੍ਰਧਾਨ ਰਾਜ ਕੁਾਮਰ ਮਿਸ਼ਰਾ ਅਤੇ ਸਕੱਤਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ 1 ਦਸੰਬਰ 2015 ਨੂੰ ਜਿਲ੍ਹੇ ਦੇ ਸਾਰੇ ਏਡਿਡ ਸਕੂਲ ਕਰਮਚਾਰੀ ਸਮੂਹਿਕ ਛੁੱਟੀ ਲੈਣਗੇ। ਅੱਜ ਸਰਕਾਰ ਕੋਲੋਂ ਸਿਰਫ ਇੱਕ ਹੀ ਮੰਗ ਹੈ ਕਿ ਏਡਿਡ ਸਕੂਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨ੍ਹਾਂ ਦੇਰੀ ਸਰਕਾਰੀ ਸਕੂਲਾਂ ਵਿੱਚ ਮਰਜ਼ ਕੀਤਾ ਜਾਵੇ, ਕਿਉਂਕਿ ਇੱਕ ਤਾਂ ਸਰਕਾਰ ਪਹਿਲਾਂ ਹੀ 95 ਪ੍ਰਤੀਸ਼ਤ ਗ੍ਰਾਂਟ ਤਾਂ ਦੇ ਹੀ ਰਹੀ ਹੈ। ਦੂਜਾ ਸਾਡੇ ਗੁਆਂਢੀ ਰਾਜ ਹਰਿਆਣਾ ਨੇ ਵੀ ਏਡਿਡ ਕਰਮਚਾਰੀਆਂ ਨੂੰ ਮਰਜ ਕਰਨ ਲਈ ਕਾਰਵਾਈ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਐਮ.ਐਲ.ਏ. ਨੂੰ ਸਭ ਜਿਲ੍ਹਿਆਂ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ। ਸਰਕਾਰ ਵੀ ਏਡਿਡ ਸਕੂਲਾਂ ਦੀ ਹਾਲਤ ਤੋਂ ਚੰਗੀ ਤਰ੍ਹਾਂ ਜਾਣੂ ਹੈ, ਪਰ ਸਰਕਾਰ ਵੱਲੋਂ ਮਰਜਰ ਸਬੰਧੀ ਕੋਈ ਪਹਿਲ ਨਹੀਂ ਕੀਤੀ ਗਈ, ਜਿਸ ਕਾਰਨ ਮਜਬੂਰਨ ਯੂਨੀਅਨ ਨੂੰ ਰੈਲੀ ਕਰਨੀ ਪੈ ਰਹੀ ਹੈ। ਹੁਣ ਇਹ ਸੰਘਰਸ਼ ਮਰਜਰ ਹੋਣ ਤੱਕ ਜਾਰੀ ਰਹੇਗਾ।ਇਸ ਮੌਕੇ ਪ੍ਰਿੰ: ਰਣਜੀਤ ਕੁਮਾਰ ਭਾਰਦਵਾਜ, ਅਜੈ ਚੌਹਾਨ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਪ੍ਰਿਥੀਪਾਲ ਸਿੰਘ, ਵਿਜੈ ਕਾਂਤ ਸ਼ਾਸ਼ਤਰੀ, ਪਵਨ ਕੁਮਾਰ ਮਾਲਕੋਟੀ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply