Tuesday, March 24, 2026

ਵਿਸ਼ਵ ਅੰਗਹੀਣਤਾ ਦਿਵਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਖੇਡਾਂ ਤੇ ਡਰਾਇੰਗ ਮੁਕਾਬਲੇ ਕਰਵਾਏ

PPN0412201509

ਫਾਜ਼ਿਲਕਾ, 4 ਦਸੰਬਰ (ਵਨੀਤ ਅਰੋੜਾ)- ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਅਤੇ ਆਈ.ਈ.ਡੀ. ਕੋਆਰਡੀਨੇਟਰ ਨਿਸ਼ਾਤ ਅਗਰਵਾਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਮ ਸੁੰਦਰ ਸ਼ਰਮਾਂ ਦੀ ਅਗਵਾਈ ਹੇਠ 3 ਦਿਸੰਬਰ 2015 ਵਿਸ਼ਵ ਵਿਕਲਾਂਗ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਸ਼ੇਸ਼ ਲੋੜਾਂ ਵਾਲੇ ਵਿੱਦਿਆਰਥਆਂ ਦੀਆਂ ਖੇਡਾਂ ਅਤੇ ਡਰਾਇੰਗ ਦੇ ਮੁਕਾਬਲੇ ਕਰਵਾਏ ਗਏ।
ਜਿਸ ਦੀ ਜਾਣਕਾਰੀ ਦਿੰਦਿਆ ਹੋਇਆ ਬਲਾਕ ਫਾਜ਼ਿਲਕਾ-2 ਦੇ ਬੀ.ਆਰ.ਪੀ. ਸਰਲ ਕੁਮਾਰ ਵੱਲੋਂ ਦੱਸਿਆ ਗਿਆ ਕਿ 50 ਮੀਟਰ ਰੇਸ ਵਿੱਚ ਡੀ.ਐਸ.ਆਰ.ਸੀ. ਦੀ ਰਿਪਨਜੋਤ ਕੌਰ ਨੇ ਪਹਿਲਾਂ ਸਥਾਨ ਅਤੇ 100 ਮੀਟਰ ਵੀਰ ਸਿੰਘ ਸਪ੍ਰਸ ਤੇਜਾ ਰੁਹੇਲਾ, ਵੀਲ੍ਹ ਚੇਅਰ ਰੇਸ ਵਿੱਚ ਸਮਿਸ ਨੰ. 2 ਫਾਜ਼ਿਲਕਾ ਦੀ ਪਲਕਜੋਤ, ਸਾਫਟ ਬਾਲ ਥ੍ਰੋ ਵਿੱਚ ਸਪ੍ਰਸ ਨੰ. 2 ਦੀ ਸੋਫੀਆ ਨੇ ਅਤੇ ਡਰਾਇੰਗ ਵਿੱਚ ਡੀ.ਐਸ.ਆਰ.ਸੀ. ਦੇ ਵਿਜੈ ਕੁਮਾਰ ਨੇ ਕ੍ਰਮਵਾਰ ਪਹਿਲਾਂ ਸਥਾਨ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦਾ ਪੂਰਨ ਪ੍ਰਬੰਧ ਕਰਨ ਵਿੱਚ ਸ.ਪ੍ਰਾਇਮਰੀ ਸਿਟੀ ਸਕੂਲ ਦੇ ਮੁੱਖ ਅਧਿਆਪਕ ਅਨੂਪ ਕੁਮਾਰ ਅਤੇ ਉਹਨਾਂ ਦੇ ਸਾਰੇ ਹੀ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਮ ਸੁੰਦਰ ਸ਼ਰਮਾਂ ਅਤੇ ਏ.ਬੀ.ਪੀ.ਸੀ. ਮੈਡਮ ਕਮਲੇਸ਼, ਅਕਾਂਊਟੈਂਟ ਮੈਡਮ ਆਂਚਲਾ ਜੀ ਵੱਲੋਂ ਜੇਤੂ ਬੱਚਿਆਂ ਨੂੰ ਅਤੇ ਖੇਡਾਂ ਡਰਾਇੰਗ ਵਿੱਚ ਭਾਗ ਲੈਣ ਵਾਲੇ ਹਰ ਵਿੱਦਿਆਰਥੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਹਨਾਂ ਖੇਡਾਂ ਵਿੱਚ ਕੋਚ ਵਜੋਂ ਭੂਮਿਕਾ ਨਿਭਾਉਣ ਵਾਲੇ ਆਈ.ਈ.ਆਰ.ਟੀ. ਸੁਮਨ ਬਾਲਾ, ਰਾਜ ਕੁਮਾਰ ਅਤੇ ਗੁਰਮੀਤ ਸਿੰਘ ਦਾ ਅਤੇ ਸਮੂਹ ਆਈ.ਈ.ਵੀ. ਸਵੇਤਾ,ਰਜਨੀ,ਮੀਨੂੰ ,ਮੀਨਾਕਸ਼ੀ,ਮਨਦੀਪ,ਸਰਵਨ,ਸੁਰਿੰਦਰ ਦਾ ਮੁੱਖ ਮਹਿਮਾਨਾਂ ਵੱਲੋਂ ਧੰਨਵਾਦ ਕੀਤਾ ਗਿਆ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply