Wednesday, March 25, 2026

ਫਾਰਮਰ ਇੰਟਰਸਟ ਗਰੁੱਪ ਤੇ ਫਾਰਮਰ ਸਕੂਲ ‘ਚ ਦਿੱਤੀ ਜਾਵੇਗੀ ਡੇਅਰੀ ਫਾਰਮਿੰਗ ਸਿਖਲਾਈ

ਪਠਾਨਕੋਟ, 7 ਦਸੰਬਰ (ਪ.ਪ)- ਸ਼੍ਰੀ ਹਰਦੀਪ ਸਿੰਘ ਬੋਪਾਰਾਏ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲ੍ਹਾ ਪਠਾਨਕੋਟ ਦਾ ਜਿਆਦਾ ਏਰੀਆ ਪਹਾੜੀ, ਦਰਿਆ ਅਤੇ ਨਾਲਿਆਂ ਦੇ ਅਸਰ ਹੇਠ, ਪਥਰੀਲਾ ਅਤੇ ਬੇਅਬਾਦ ਹੋਣ ਕਾਰਨ ਅਤੇ ਉਪਜਾਊ ਨਹੀਂ ਹੈ ਅਤੇ ਬਹੁਗਿਣਤੀ ਕਿਸਾਨਾਂ ਦੀ ਆਮਦਨ ਬਹੁਤ ਘੱਟ ਹੈ ਅਤੇ ਕਿਸਾਨ ਛੋਟੇ ਡੇਅਰੀ ਯੂਨਿਟ ਸਥਾਪਿਤ ਕਰਕੇ ਸਵੈ ਰੋਜ਼ਗਾਰ ਪੈਦਾ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਡੇਅਰੀ ਦੇ ਧੰਦੇ ਨੂੰ ਸਥਾਪਿਤ ਤੇ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਅਤੇ ਨੇੜੇ ਡੇਅਰੀ ਸਿਖਲਾਈ ਸੰਸਥਾ ਦਾ ਨਾ ਹੋਣਾ ਬਹੁਤ ਵੱਡੀ ਘਾਟ ਸੀ, ਜਿਸ ਕਾਰਨ ਛੋਟੇ ਕਿਸਾਨ ਦੂਰ ਦੁਰਾਡੇ ਡੇਅਰੀ ਸਿਖਲਾਈ ਲਈ ਨਹੀਂ ਪਹੁੰਚ ਸਕਦੇ ਸਨ। ਉਨ੍ਹਾਂ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ. ਸੁਖਵਿੰਦਰ ਸਿੰਘ ਦੇ ਉਰਪਾਲਿਆ ਸਦਕਾ ਜ਼ਿਲ੍ਹੇ ਵਿੱਚ ਹੀ ਡੇਅਰੀ ਸਿਖਲਾਈ ਕੋਰਸ ਚਲਾਉਣ ਲਈ ਸਰਕਾਰ ਰਾਹੀਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਤੋਂ ਮਨਜੂਰੀ ਦਿਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ 21 ਦਸੰਬਰ, 2015 ਤੋਂ 1 ਜਨਵਰੀ, 2016 ਤੱਕ ਪਿੰਡ ਸੋਲੀ ਭੋਲੀ (ਬਲਾਕ ਸੁਜਾਨਪੁਰ) ਵਿਖੇ ਆਤਮਾ ਅਧੀਨ ਚਲ ਰਹੇ ਫਾਰਮਰ ਇੰਟਰਸਟ ਗਰੁੱਪ ਤੇ ਫਾਰਮਰ ਸਕੂਲ (ਪਠਾਨਕੋਟ) ਵਿੱਚ ਚਲਾਇਆ ਜਾਵੇਗਾ।ਜਿਸ ਵਿੱਚ ਡੇਅਰੀ ਵਿਕਾਸ ਵਿਭਾਗ, ਪਸ਼ੂ ਪਾਲਣ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੀ ਟੈਕਨੀਕਲ ਫੈਕਲਟੀ, ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕਰੇਗੀ ਅਤੇ ਕਿਸਾਨਾਂ ਲਈ ਦੁੱਧ ਦੀ ਮਾਰਕੀਟਿੰਗ ਲਈ ਜੁੜੇ ਅਦਾਰੇ ਵੇਰਕਾ ਅਤੇ ਅਮੁਲ ਦੇ ਟੈਕਨੀਕਲ ਅਧਿਕਾਰੀ ਵੀ ਫਾਰਮਰਜ਼ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਣਗੇ ਅਤੇ ਸਿਖਲਾਈ ਦੇਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ ਵੱਖ ਵਿੱਤੀ ਅਦਾਰੇ ਅਤੇ ਬੈਂਕਾਂ ਦੇ ਅਧਿਕਾਰੀ ਕਿਸਾਨਾਂ ਨੂੰ ਡੇਅਰੀ ਯੂਨਿਟ ਲਗਾਉਣ ਲਈ ਕਰਜਾ ਪ੍ਰਾਪਤ ਕਰਨ ਬਾਰੇ ਮੁੱਢਲੀ ਜਾਣਕਾਰੀ ਦੇਣਗੇ।ਉਨ੍ਹਾਂ ਦੱਸਿਆ ਕਿ ਸਿਖਲਾਈ ਉਪਰੰਤ ਸਿਖਿਆਰਥੀਆਂ ਨੂੰ ਸਿਖਲਾਈ ਸਰਟੀਫਿਕੇਟ ਦਿੱਤੇ ਜਾਣਗੇ। ਜਿਸ ਨਾਲ ਉਹ ਬੈਂਕਾਂ ਤੋਂ ਕਰਜਾ ਪ੍ਰਾਪਤ ਕਰ ਸਕਣਗੇ ਅਤੇ ਸਰਕਾਰ ਵੱਲੋਂ ਡੇਅਰੀ ਫਾਰਮਰ ਨੂੰ ਸਮੇਂ ਸਮੇਂ ‘ਤੇ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਤੇ ਵਿੱਤੀ ਸਹਾਇਤਾ ਲਈ ਯੋਗ ਹੋਣਗੇ।ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਦੇ ਮੌਕੇ ਉੱਪਰ ਹੀ ਉਨ੍ਹਾਂ ਦੀ ਇਛਾ ਮੁਤਾਬਕ ਡੇਅਰੀ ਪ੍ਰੋਜੈਕਟ ਤਿਆਰ ਕਰਕੇ ਕਰਜਾ ਕੇਸ ਬੈਕਾਂ ਨੂੰ ਸਪਾਂਸਰ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਸਿਖਲਾਈ ਵਿੱਚ ਭਾਗ ਲੈਣ ਲਈ ਸਿਖਿਆਰਥੀ ਆਪਣੇ ਬਿਨੈਪੱਤਰ ਸਮੇਤ ਪੰਜਵੀ ਪਾਸ ਜਾਂ ਇਸ ਤੋਂ ਉਪਰ ਦਾ ਯੋਗਤਾ ਸਰਟੀਫਿਕੇਟ ਜਿਸ ਉੱਪਰ ਜਨਮ ਤਰੀਕ ਹੋਵੇ ਅਤੇ ਨਾਲ ਇੱਕ ਫੋਟੋ ਅਤੇ ਆਪਣਾ ਕੋਈ ਆਈ.ਡੀ. ਪਰੂਫ ਅਤੇ ਰਿਹਾਇਸ਼ੀ ਪਤੇ ਦਾ ਸਬੂਤ ਲੈ ਕੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਨੇੜੇ ਸਰਨਾ ਨਹਿਰ, ਪਠਾਨਕੋਟ ਵਿਖੇ 17 ਦਸੰਬਰ, 2015 ਤੱਕ ਦੇ ਸਕਦੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply