
ਰਈਆ, ਖਿਲਚੀਆਂ, 7 ਦਸੰਬਰ (ਬਲਵਿੰਦਰ ਸੰਧੂ, ਖਾਲਸਾ)- ਆਮ ਆਦਮੀ ਪਾਰਟੀ ਅਤੇ ਸੀਨੀਅਰ ਯੂਥ ਵਿੰਗ ਅਤੇ ਜੋਨ ਦੇ ਪ੍ਰਧਾਨ ਦਲਬੀਰ ਸਿੰਘ ਬਾਬਾ ਬਕਾਲਾ ਅਤੇ ਸਰਕਲ ਪ੍ਰਧਾਨ ਮਨਜੀਤ ਸਿੰਘ ਰਈਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅਤੇ ਬਾਦਲ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਹੇਰਾਫੇਰੀਆਂ ਅਤੇ ਘਪਲੇਬਾਜੀਆਂ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਲਈ ਦੀ ਯੋਜਨਾ ਤਹਿਤ ਜਦ ਪਾਰਟੀ ਵਰਕਰ ਚੰਡੀਗੜ੍ਹ ਪਹੁੰਚੇ ਤਾਂ ਇਹਨਾਂ ਨੂੰ ਰੋਕਣ ਲਈ ਹੱਥਗੋਲੇ ਅਤੇ ਮਸ਼ੀਨਾਂ ਨਾਲ ਪਾਣੀ ਦੀਆਂ ਤੇਜ ਬੌਛਾਰਾਂ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਕਈ ਵਰਕਰ ਜਖਮੀ ਹੋ ਗਏ।ਉਨਾਂ ਕਿਹਾ ਕਿ ਸ਼ਾਤਮਈ ਤਰੀਕੇ ਨਾਲ ਕਤਿੇ ਜਾ ਰਹੇ ਵਿਰੋਧ ਦੌਰਾਨ ਕੀਤੀ ਗਈ ਜ਼ਿਆਦਤੀ ਦਾ ਆਉਣ ਵਾਲੇ ਸਮੇਂ ਵਿੱਚ ਬਾਦਲ ਸਰਕਾਰ ਨੂੰ ਖਾਮਿਆਜਾ ਭੁਗਤਣਾ ਪਵੇਗਾ।ਇਸ ਮੌਕੇ ਰਈਆ ਇੰਚਾਰਜ ਸ਼ਮਸ਼ੇਰ ਸਿੰਘ, ਬਲਰਾਜ ਸਿੰਘ, ਸਾਬੀ ਰਈਆ ਖੁਰਦ, ਅਵਤਾਰ ਸਿੰਘ ਪੱਡੇ, ਜੱਸਾ ਸਿੰਘ, ਕਪਤਾਨ ਸਿੰਘ, ਅਤੇ ਮੋਨੂੰ, ਬਲਦੇਵ ਸਿੰਘ, ਸੁਖਦੇਵ ਸਿੰਘ ਸਰਪੰਚ ਵਡਾਲਾ ਕਲਾਂ ਅਤੇ ਅਨਿਲ ਕੁਮਾਰ ਆਦਿ ਹਾਜਰ ਸਨ।
Punjab Post Daily Online Newspaper & Print Media