Saturday, May 23, 2026

ਸਰਕਾਰੀ ਕੰਨਿਆ ਸਕੂਲ ਬਟਾਲਾ ਦੀ ਬੈਂਡ ਟੀਮ ਦੀ ਵੱਖਰੀ ਪਹਿਚਾਨ

ਸਰਕਾਰੀ ਤੇ ਗੈਰ ਸਰਕਾਰੀ ਸਮਾਗਮਾਂ ਹਿੱਸਾ ਲੈਣ ਕਾਰਨ ਸਕੂਲ ਦਾ ਨਾਮ ਚਮਕਿਆ

PPN0812201502

ਬਟਾਲਾ, 8 (ਨਰਿੰਦਰ ਸਿੰਘ ਬਰਨਾਲ)- ਦੀ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਸਿਖਿਆ ਪ੍ਰਦਾਨ ਕਰਨ ਦੇ ਨਾਲ ਉਹਨਾ ਦੀ ਬਹੁ ਪੱਖੀ ਸਖਸ਼ੀਅਤਾ ਨੂੰ ਨਿਖਾਰਨ ਵਾਸਤੇ ਵੀ ਉਪਰਾਲੇ ਕਰਦਾ ਹੈ , ਅਜਿਹਾ ਹੀ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਵਿਖੇ ਕੀਤਾ ਜਾ ਰਿਹਾ। ਕੰਨਿਆ ਸਕੂਲ ਬਟਾਲਾ ਵਿਖੇ ਲੜਕੀਆਂ ਤੇ ਉਹਨਾਂ ਦੇ ਇੰਚਾਰਜ ਅਧਿਆਪਕ ਅਸੋਕ ਕੁਮਾਰ ਡੀ ਪੀ ਈ ਤੇ ਨਿਸ਼ਾ ਗੁਪਤਾ ਡੀ ਪੀ ਵੱਲੋ ਤਿਆਰ ਕੀਤਾ ਸਕੂਲ ਦਾ ਬੈਂਡ ਹਰ ਖੁਸੀ ਦੇ ਮੌਕੇ ਵਧੀਆ ਵਰਦੀ ਤੇ ਅਨੂਸਾਸ਼ਨ ਵਿਚ ਵੇਖਿਆ ਜਾ ਸਕਦਾ । ਅਜਾਦੀ ਦਿਵਸ਼ ਤੇ ਛੱਬੀ ਜਨਵਰੀ ਦੇ ਸਮਾਗਮਾਂ ਵਿੱਚ ਵੀ ਇਸ ਬੈਂਡ ਦੀ ਸਫਤਲਾ ਰਹੀ। ਸਕੂਲ ਦਾ ਕੋਈ ਸਮਾਗਮ ਹੋਵੇ ਇਸ ਬੈਂਡ ਪਾਰਟੀ ਦੀ ਟੌਹਰ ਆਪਣੀ ਹੀ ਹੁੰਦੀ ਹੈ। ਬੀਤੇ ਦਿਨ ਸਕੂਲ ਵਿਖੇ ਸੇਵਾ ਮੁਕਤੀ ਕਰਵਾਏ ਸਮਾਗਮ ਵਿੱਚ ਗਾਈਡ ਅਧਿਆਪਕਾਂ ਦੁਆਰਾ ਪ੍ਰੇਡ ਆ ਆਯੋਜਨ ਕੀਤਾ ਗਿਆ। ਜਿਲ੍ਹੇ ਭਰ ਤੋਂ ਪਹੁੰਚੇ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਇਸ ਟੀਮ ਦੀ ਤਾਰੀਫ ਕੀਤੀ। ਇਸ ਟੀਮ ਨੂੰ ਆਪਸੀ ਪਿਆਰ ਸਦਭਾਵਨਾ ਤੇ ਅਨੂਸਾਸਨ ਦਾ ਸੁਮੇਲ ਕਿਹਾ ਜਾ ਸਕਦਾ ਹੈ ਤੇ ਇਸੇ ਕਰਕੇ ਹੀ ਸਕੂਲ ਪ੍ਰਿੰਸੀਪਲ ਸ੍ਰੀ ਭਾਂਰਤ ਭੂਸ਼ਨ, ਅਸੋਕ ਕੁਮਾਰ ਡੀ ਪੀ ਤੇ ਨਿਸ਼ਾ ਗੁਪਤਾ ਦੀ ਇਹੀ ਕੋਸ਼ਿਸ ਹੈ ਕਿ ਇਸ ਟੀਮ ਵਿੱਚ ਹੋਰ ਪਿਆਰ ਤੇ ਸਦਭਾਵਨਾ ਆਵੇ ਤਾਂ ਜੋ ਇਸ ਦੀ ਹੋਰ ਵੀ ਸਖਸੀਅਤ ਨਿਖਰ ਸਕੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply