15 ਦੀ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇੱਕਠ
ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਕਾਂਗਰਸ ਵੱਲੋ 15 ਦਸੰਬਰ ਨੂੰ ਕੀਤੀ ਜਾ ਰਹੀ ਵਿਸਾਲ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਵੀ ਕੀਤੀ ਜਾਣੀ ਹੈ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਵਿਧਾਇਕ ਲਾਲ ਸਿੰਘ ਦੀ ਅਗਵਾਈ ਵਿਚ ਸਥਾਨਕ ਭਾਣਾ ਮੱਲ ਟਰੱਸਟ ਵਿਚ ਬੈਠਕ ਕੀਤੀ ਗਈ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਲਾਲ ਸਿੰਘ ਨੇ ਕਿਹਾ ਕਾਂਗਰਸ ਦੀ ਰੈਲੀ ਨੂੰ ਅਕਾਲੀ ਦਲ ਵਿਚ ਬੌਖਲਾਹਟ ਪਾਈ ਜਾ ਰਹੀ ਹੈ ਜਿਸ ਕਾਰਨ ਉਹਨਾਂ ਉਸੇ ਦਿਨ ਪਟਿਆਲਾ ਦੇ ਸਮਾਣਾ ਵਿਖੇ ਰੈਲੀ ਰੱਖੀ ਗਈ ਹੈ ਉਹਨਾਂ ਕਿਹਾ ਜਿਸ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ ਉਸ ਦਿਨ ਤੋ ਅਕਾਲੀ ਦਲ ਖਾਸ ਕਰ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਕਾਫੀ ਬੌਖਲਾਹਟ ਚ ਹਨ ਉਹਨਾਂ ਕਿਹਾ ਅਕਾਲੀ ਦਲ ਵੱਲੋ ਆਪਣੀ ਰੈਲੀ ਜੋ ਬਠਿੰਡਾ ਵਿਖੇ ਕੀਤੀ ਗਈ ਸੀ ਨੂੰ ਕਾਂਮਯਾਬ ਕਰਨ ਲਈ ਸਰਕਾਰੀ ਤੱਤਰ ਦੀ ਖੁੱਲ ਕਿ ਵਰਤੋ ਕੀਤੀ ਜਦੋ ਕਿ ਕਾਂਗਰਸ ਵੱਲੋ ਉਸ ਤੋ ਜਿਆਦਾ ਇੱਕਠ ਆਪਣੇ ਦਮ ਕੀਤਾ ਜਾਵੇਗਾ । ਉਹਨਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਕਾਂਗਰਸ ਦੀ ਰੈਲੀ ਲਈ ਟਾਸਪੋਰਟਰਾਂ ਨੂੰ ਬੱਸਾਂ ਨਾ ਦੇਣ ਦਬਾਅ ਬਣਾ ਸਕਦੀ ਹੈ।ਕਾਂਗਰਸ ‘ਚ ਧੱੜੇਬੰਦੀ ਸੰਬਧੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਇੱਕੋ ਹੀ ਮਾਲਾ ਦੇ ਪਰੋਏ ਹੋਏ ਮਣਕੇ ਹਨ ਕੋਈ ਕਿਸੇ ਤੋ ਅੱਲਗ ਨਹੀ ਅਤੇ 15 ਦਸੰਬਰ ਵਾਲੀ ਰੈਲੀ ਇਹ ਸਿੱਧ ਕਰ ਦੇਵੇਗੀ।ਇਸ ਸਮੇ ਉਹਨਾਂ ਨਾਲ ਸੁੱਖ ਸਰਕਾਰੀਆ, ਮੱਖਣ ਸਿੰਘ , ਕੁਸ਼ਲਦੀਪ ਸਿੰਘ ਢਿੱਲੋ, ਗੁਰਪ੍ਰੀਤ ਸਿੰਘ ਕਾਂਗੜ, ਹਰਮੰਦਰ ਸਿੰਘ ਜੱਸੀ, ਬਬਲੀ ਢਿੱਲਂੋ, ਸਖਰਾਜ ਨੱਤ ਕੌਸਲਰ ਮਲਕੀਅਤ ਸਿੰਘ, ਕੌਸਲਰ ਬੇਅੰਤ ਸਿੰਘ ਰੰਧਾਵਾਂ, ਲੱਖਾ ਆਦਿ ਮੌਜੂਦ ਸਨ।