Monday, July 8, 2024

ਤਹਿਸੀਲ ਦਫ਼ਤਰ ਅਜਨਾਲਾ ਵਿਖੇ ਸਾਈਕਲ ਸਟੈਂਡ ਤੇ ਛਪੇ ਫਾਰਮਾਂ ਦੇ ਠੇਕੇ ਲਈ ਬੋਲੀ 10 ਨੂੰ

ਅੰਮ੍ਰਿਤਸਰ, 8 ਦਸੰਬਰ (ਪ.ਪ)- ਤਹਿਸੀਲ ਦਫ਼ਤਰ ਅਜਨਾਲਾ ਵਿਖੇ 2015-16 ਲਈ ਇਕ ਸਾਲ ਦੇ ਸਾਈਕਲ ਸਟੈਂਡ ਅਤੇ ਛਪੇ ਫਾਰਮਾਂ ਦੇ ਠੇਕੇ ਲਈ ਮਿਤੀ 10 ਦਸੰਬਰ 2015 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਅਜਨਾਲਾ ਵਿਖੇ ਬੋਲੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਜਨਾਲਾ ਸ੍ਰੀ ਅਰਵਿੰਦ ਪ੍ਰਕਾਸ਼ ਨੇ ਦੱਸਿਆ ਕਿ ਹਰੇਕ ਠੇਕੇ ਲਈ 5000 ਰੁਪਏ ਬਤੌਰ ਪੇਸ਼ਗੀ ਰਕਮ ਉਨ੍ਹਾਂ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਉਣੀ ਪਵੇਗੀ, ਜੋ ਬੋਲੀ ਦੀ ਕਾਰਵਾਈ ਮੁਕਮਲ ਹੋਣ ਤੋਂ ਬਾਅਦ ਵਾਪਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ, ਜਿਸ ਵੱਲੋਂ ਕਚਹਿਰੀ ਅਹਾਤੇ ਦੀ ਕੋਈ ਰਕਮ ਬਕਾਇਆ ਹੋਵੇਗੀ ਜਾਂ ਪਹਿਲਾਂ ਕਦੇ ਬਾਕੀਦਾਰ ਹੋਇਆ ਹੋਵੇਗਾ, ਬੋਲੀ ਵਿਚ ਭਾਗ ਨਹੀਂ ਲੈ ਸਕੇਗਾ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਨਾਮ ਬੋਲੀ ਮਨਜ਼ੂਰ ਹੋਵੇਗੀ, ਉਹ ਬੋਲੀ ਦੀ ਕੁਲ ਰਾਸ਼ੀ ਦੀ ਬਣਦੀ ਅੱਧੀ ਰਕਮ ਮੌਕੇ ‘ਤੇ ਜਮ੍ਹਾਂ ਕਰਵਾਏਗਾ ਅਤੇ ਬਾਕੀ ਰਕਮ ਨਿਰਧਾਰਤ ਮਿਤੀ ਤੋਂ ਪਹਿਲਾਂ-ਪਹਿਲਾਂ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਦਾ ਠੇਕਾ ਬਿਨਾਂ ਕਿਸੇ ਨੋਟਿਸ ਤੋਂ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਠੇਕੇ ਦੀ ਸਾਰੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਠੇਕਿਆਂ ‘ਤੇ ਕੰਮ ਕਰਨ ਦੇ ਅਖਤਿਆਰ ਉਪ-ਮੰਡਲ ਮੈਜਿਸਟ੍ਰੇਟ ਅਜਨਾਲਾ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੋਲੀ ਵਾਲੇ ਦਿਨ ਬੋਲੀ ਦੀ ਅੱਧੀ ਰਾਸ਼ੀ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦੀ ਜਮਾਨਤ ਰਾਸ਼ੀ ਜ਼ਬਤ ਕਰ ਲਈ ਜਾਵੇਗੀ ਅਤੇ ਅਗਲੇ ਉੱਚ ਬੋਲੀਕਾਰ ਵਾਲੇ ਦੇ ਨਾਮ ‘ਤੇ ਠੇਕਾ ਦੇਣ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਨਿਲਾਮੀ ਦੀਆਂ ਬਾਕੀ ਸ਼ਰਤਾਂ ਮੌਕੇ ‘ਤੇ ਸੁਣਾਈਆਂ ਜਾਣਗੀਆਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply