Monday, July 8, 2024

ਅੰਤਰ ਜਿਲ੍ਹਾ ਐਥਲੈਟਿਕਸ ਵਿੱਚ ਅੰਮ੍ਰਿਤਪਾਲ ਨੇ ਚੌਥਾ ਸਥਾਨ ਹਾਸਲ ਕੀਤਾ

PPN0912201501ਬਟਾਲਾ, 9 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋ ਬੀਤੇ ਦਿਨ ਲੁਧਿਆਣਾ ਵਿਖੇ ਸਕੂਲਾਂ ਦੀਆਂ ਵੱਖ ਵੱਖ ਖੇਡਾਂ ਕਰਵਾਈਆਂ ਗਈਆ। ਇਹਨਾ ਖੇਡਾਂ ਦੌਰਾਨ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਅੰਮ੍ਰਿਤਪਾਲ ਕੌਰ ਨੇ ਅੰਡਰ-17 ਵਰਗ ਵਿੱਚ ਹਾਈ ਜੰਪ ਵਿੱਚ ਪੰਜਾਬ ਭਰ ਵਿੱਚੋਂ ਚੌਥਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਤੇ ਉਪ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਭਾਂਰਤ ਭੂਸ਼ਨ ਤੇ ਸਮੂਚੇ ਸਟਾਫ ਵੱਲੋ ਜੇਤੂ ਵਿਦਿਆਰਥਣ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਸਨਮਾਨ ਚਿੰਨ ਵੀ ਦਿਤਾ ਗਿਆ। ਸ੍ਰੀ ਭਾਰਤ ਭੂਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਦੇ ਸਾਲਾਂ ਵਿੱਚ ਖੇਡਾਂ ਵਿੱਚ ਇਹ ਲੜਕੀ ਪਾਸੋ ਇਹੀ ਆਸ ਕੀਤੀ ਜਾਦੀ ਹੈ ਕਿ ਹੋਰ ਪ੍ਰੈਕਟਿਸ ਕਰਕੇ ਆਪਣਾ ਤੇ ਸਕੂਲ ਦਾ ਨਾ ਰੌਸ਼ਨ ਕਰੇਗੀ। ਇਸ ਮੌਕੇ ਸ੍ਰੀ ਅਸੋਕ ਕੁਮਾਰ ਤੇ ਸ੍ਰੀ ਮਤੀ ਨਿਸ਼ਾ ਗੁਪਤਾ ਖੇਡ ਅਧਿਆਪਕਾਂ ਨੂੰ ਵੀ ਵਧਾਈ ਜਿੰਨਾ ਦੀ ਕੋਸਿਸ ਸਦਕਾ ਸਕੂਲ ਨੇ ਵਡਮੁੱਲੀਆਂ ਪ੍ਰਾਪਤੀਆ ਕੀਤੀਆਂ ਹਨ।ਇਸ ਮੌਕੇ ਸਕੂਲ ਸਟਾਫ ਮੈਬਰਾਂ ਵਿੱਚ ਸ੍ਰੀ ਹਰਪ੍ਰੀਤ ਸਿਘ, ਜੀਵਨ ਸਿੰਘ, ਅਸੋਕ ਕੁਮਾਰ ਡੀ ਪੀ, ਹਰੀ ਕ੍ਰਿਸ਼ਨ,ਚਰਨਜੀਤ ਸਿੰਘ, ਅਮਨਦੀਪ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਕਮਲੇਸ ਕੌਰ ਵਾਈਸ ਪ੍ਰਿੰਸੀਪਲ, ਸੁਸ਼ਮਾ ਸ਼ਰਮਾ, ਰਜਨੀ ਬਾਲਾ, ਨਵਦੀਪ ਕੌਰ, ਸੁਮਨ ਬਾਲਾ, ਰਾਜ ਬੀਰ ਕੌਰ, ਸਿਵਾਨੀ ਆਦਿ ਸਮੂਹ ਸਕੂਲ ਸਟਾਫ ਮੈਬਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply