Monday, July 8, 2024

ਸਰਕਾਰੀ ਸਕੂਲ ਜੌੜਾ ਛਿੱਤਰਾਂ ਵਿਖੇ ਹਿਸਾਬ ਵਿਸ਼ੇ ਦੀਆਂ ਮੁਫਤ ਕੋਚਿੰਗ ਕਲਾਸਾਂ ਸੁਰੂ

PPN0912201502ਗੁਰਦਾਸਪੁਰ, 9 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਂਗ ਪੰਜਾਬ ਹਰ ਸੰਭਵ ਕੋਸਿਸ ਕਰਦਾ ਹੈ ਕਿ ਵਿਦਿਆਰਥੀਆਂ ਨੂੰ ਵਧੀਆ ਸਿਖਿਆ ਮੁਹੱਈਆਂ ਕਰਵਾਈ ਜਾਵੇ ਤੇ ਸਰਕਾਰੀ ਸਕੂਲ ਵੀ ਨਿਜੀ ਸਕੂਲਾਂ ਦਾ ਮੁਕਾਬਲਾ ਕਰਨ ਯੌਗ ਹੋ ਗਏ ਹਨ। ਪ੍ਰਾਈਵੇਟ ਜਾਂ ਨਿਜੀ ਸਕੂਲਾਂ ਦਾ ਮੁਖ ਮਨੋਰਥ ਪੈਸਾ ਕਮਾਉਣਾਂ ਹੁੰਦਾ ਹੈ, ਪਰ ਸਰਕਾਰੀ ਸੀਨੀਅਰ ਸੰਕੈਡਰੀ ਜੌੜਾ ਛਿਤਰਾਂ ਵਿਖੇ ਇਕ ਅਨੋਖੀ ਹੀ ਮਿਸਾਲ ਵੇਖਣ ਨੂੰ ਆਈ ਹੈ। ਸਕੂਲ ਪ੍ਰਿੰਸੀਪਲ ਸ੍ਰੀ ਕੁਲਦੀਪ ਸਿੰਘ ਬਾਜਵਾ ਦੀ ਰਹਿਨੂਮਾਈ ਹੇਠ ਸਕੂਲ ਵਿਖੇ ਛੇਵੀਂ ਤੋ ਦਸਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਸਮੇ ਤੋ ਪਹਿਲਾਂ ਹਿਸਾਬ ਵਿਸੇ ਦੀ ਮੁਫਤ ਕੋਚਿੰਗ ਦਿਤੀ ਜਾ ਰਹੀ ਹੈ।ਗੱਲਬਾਤ ਦੋਰਾਨ ਸ੍ਰੀ ਬਾਜਵਾ ਨੇ ਦੱਸਿਆ ਬੱਚਿਆਂ ਦੀ ਪੜਾਈ ਨੂੰ ਧਿਆਨ ਵਿੱਚ ਰਖਦਿਆਂ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਮੁਫਤ ਕਲਾਸਾਂ ਲਗਾਈਆਂ ਜਾ ਰਹੀਆ ਹਨ, ਵਿਦਿਆਰਥੀਆਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਕਿ ਸਾਰੇ ਵਿਦਿਆਰਥੀ ਇਸ ਮੌਕੇ ਦਾ ਫਾਇਦਾ ਲੈਣ ਤੇ ਪੇਪਰਾਂ ਦੀ ਤਿਆਰੀ ਵਾਸਤੇ ਇਹ ਮੁਫਤ ਕਲਾਸਾਂ ਜਰੂਰ ਲਗਵਾਉਣ, ਇਲਾਕੇ ਵਿੱਚ ਵੀ ਇਸ ਗੱਲ ਦੀ ਚਰਚਾ ਹੈ ਕਿ ਸਕੂਲ ਸਮੇਂ ਤੋਂ ਪਹਿਲਾ ਕਲਾਸਾ ਲਗਾਉਣੀ ਇਲਾਕੇ ਵਾਸਤੇ ਇਕ ਮਾਣ ਵਾਲੀ ਗੱਲ ਹੈ।ਮੁਫਤ ਮੈਥ ਕੋਚਿੰਗ ਦੇ ਰਹੇ ਅਧਿਆਪਕਾ ਵਿਚ ਸੁਸਮਾ ਸਰਮਾ, ਕੰਵਲਜੀਤ ਕੌਰ, ਨੀਰੂ ਬਾਲਾ, ਅਰਚਨਾ ਮਹਾਜਨ ਆਦਿ ਨਾ ਪ੍ਰੁਮੱਖ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply