Tuesday, March 24, 2026

ਕਾਹਲੋਂ ਦੀ ਨਿਯੁੱਕਤੀ ਨਾਲ ਮਾਝੇ ਅੰਦਰ ਯੂਥ ਦਲ ਹੋਵੇਗਾ ਹੋਰ ਮਜ਼ਬੂਤ- ਹਰਮਿੰਦਰ ਸੰਧੂ

PPN1012201501

 ਬਟਾਲਾ, 10 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਨੌਂਜਵਾਨ ਵਰਗ ਦੇ ਦਿਲਾਂ ਦੀ ਧੜਕਣ ਅਤੇ ਪਾਰਟੀ ਦੀ ਚੜਦੀ ਕਲਾ ਅਤੇ ਤਰੱਕੀ ਲਈ ਹਮੇਸ਼ਾਂ ਤਤਪਰ ਰਹਿਣ ਵਾਲੇ ਨੌਂਜਵਾਨ ਅਕਾਲੀ ਆਗੂ ਸ: ਰਵੀਕਰਨ ਸਿੰਘ ਕਾਹਲੋਂ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਨੂੰ ਜੋ ਯੂਥ ਅਕਾਲੀ ਦਲ ਦੀ ਮਾਝਾ ਜੋਨ ਦੀ ਪ੍ਰਧਾਨਗੀ ਸੌਂਪੀ ਗਈ ਹੈ, ਇਸ ਨਾਲ ਮਾਝਾ ਖੇਤਰ ਵਿੱਚ ਯੂਥ ਅਕਾਲੀ ਦਲ ਪਹਿਲਾਂ ਤੋਂ ਵੀ ਜਿਆਦਾ ਮਜਬੂਤ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਜਾਗਰਣ ਨਾਲ ਕਰਦਿਆਂ ਸੀਨੀਅਰ ਯੂਥ ਅਕਾਲੀ ਆਗੂ ਸ: ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਬੇਦਾਗ, ਈਮਾਨਦਾਰ, ਪਾਰਟੀ ਪ੍ਰਤੀ ਵਫਾਦਾਰ, ਆਮ ਜਨਤਾ ਦਾ ਦੁਖ ਦਰਦ ਵੰਡਾਉਣ ਵਾਲੇ ਅਤੇ ਹਰੇਕ ਵਰਗ ਨੂੰ ਨਾਲ ਲੈ ਕੇ ਚਲਣ ਵਾਲੇ ਇੱਕ ਵਧੀਆ ਸੋਚ ਦੇ ਧਾਰਨੀ ਇੰਨਸਾਨ ਹਨ ਅਤੇ ਉਹਨਾਂ ਨੇ ਸਮੇਂ ਸਮੇਂ ਤੇ ਨੌਜਵਾਨਾਂ ਨੂੰ ਯੋਗ ਅਗਵਾਈ ਦੇ ਕੇ ਯੂਥ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਹੈ। ਹੁਣ ਉਹਨਾਂ ਨੂੰ ਯੂਥ ਅਕਾਲੀ ਦਲ ਦੀ ਮਾਝਾ ਜੋਨ ਦੀ ਪ੍ਰਧਾਨਗੀ ਮਿਲਣ ਨਾਲ ਪੂਰੇ ਮਾਝਾ ਖੇਤਰ ਵਿੱਚ ਯੂਥ ਅਕਾਲੀ ਦਲ ਹੋਰ ਬੁਲੰਦੀਆਂ ਤੇ ਜਾਵੇਗਾ ਜਿਸ ਨਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਆਵੇਗੀ।
ਇਸ ਮੌਕੇ ਸ: ਸੰਧੂ ਨੇ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਦੀ ਕਾਰਜ ਸ਼ੈਲੀ, ਹਰੇਕ ਵਰਕਰ ਨੂੰ ਮਾਣ ਸਨਮਾਨ ਦੇਣ ਅਤੇ ਨਿਮਰਤਾ ਭਾਵ ਰੱਖਣ ਕਾਰਨ ਸਮੁੱਚਾ ਨੌਂਜਵਾਨ ਵਰਗ ਉਹਨਾਂ ਨਾਲ ਚਟਾਨ ਵਾਂਗ ਖੜਾ ਹੈ ਅਤੇ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਤਰੱਕੀ ਅਤੇ ਚੜਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਈ ਜਾਵੇਗੀ ਅਤੇ ਮਾਣਯੋਗ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜੀ ਦਾ 25 ਸਾਲ ਪੰਜਾਬ ਦੀ ਸੇਵਾ ਕਰਨ ਦਾ ਸੁਪਨਾ ਸਾਕਾਰ ਕੀਤਾ ਜਾਵੇਗਾ। ਇਸ ਮੌਕੇ ਸ: ਹਰਮਿੰਦਰ ਸਿੰਘ ਸੰਧੂ ਦੇ ਨਾਲ ਨੰਬਰਦਾਰ ਪਵਿੱਤਰਪਾਲ ਸਿੰਘ ਰੰਧਾਵਾ, ਸੀਨੀਅਰ ਯੂਥ ਅਕਾਲੀ ਆਗੂ ਸੋਨੂੰ ਰੰਧਾਵਾ, ਕੰਵਲਦੀਪ ਸਿੰਘ ਬਾਜਵਾ ਸਾਰਚੂਰ, ਅਮਰਿੰਦਰ ਸਿੰਘ, ਕੁਲਦੀਪ ਸਿੰਘ ਨਾਸਰਕੇ ਸਮੇਤ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਆਗੂ ਅਤੇ ਵਰਕਰ ਹਾਜ਼ਿਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply