Friday, July 5, 2024

ਏ. ਪੀ. ਕੇ ਐਫ਼ ਪਬਲਿਕ ਸਕੂਲ ਵਿਖੇ ‘ਗਲਵੱਕੜੀ ਚਾਰ ਸਾਹਿਬਜਾਦੇ ਸਾਡਾ ਵਿਰਸਾ, ਸਾਡਾ ਪਰਿਵਾਰ’ ਸਮਾਗਮ ਅਯੋਜਤ

PPN1112201501ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਏ. ਪੀ. ਕੇ ਐਫ਼ ਪਬਲਿਕ ਸਕੂਲ ਪਿੰਡ ਕੱੱਲਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਅਦੁੱੱਤੀ ਸ਼ਹਾਦਤ ਨੂੰ ਸਮਰਪਿਤ ‘ਗਲਵੱਕੜੀ ਚਾਰ ਸਾਹਿਬਜਾਦੇ ਸਾਡਾ ਵਿਰਸਾ, ਸਾਡਾ ਪਰਿਵਾਰ’ ਤਹਿਤ ਕੁਵਿਜ਼, ਕਵਿਤਾ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਇਲਾਕੇ ਦੇ ਲਗਭਗ 50 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੇ ਆਏ ਹੋਏ ਮਾਤਾ ਪਿਤਾ, ਟੀਚਰ ਸਾਹਿਬਾਨ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹਾਦਤ ਜਿਥੇ ਸਾਡੇ ਲਈ ਸਦਾ ਪ੍ਰੇਰਨਾ ਸ੍ਰੋਤ ਅਤੇ ਚੜ੍ਹਦੀਕਲਾ ਵਾਲਾ ਜੀਵਨ ਬਖਸ਼ਣ ਵਾਲੀ ਹੈ, ਉਥੇ ਹੀ ਸਾਡੇ ਲਈ ਇਕ ਬੜੀ ਵਡੀ ਜਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦੀ ਹੈ ਕਿ ਅਸੀਂ ਸਦਾ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਜਿਉਣਾ ਹੈ।ਸਕੂਲ ਦੇ ਚੇਅਰਮੈਨ ਸ. ਜਸਵਿੰਦਰ ਸਿੰਘ ਐਡਵੋਕੇਟ ਨੇ ਵਿਚਾਰਾਂ ਕਰਦਿਆਂ ਕਿਹਾ ਕਿ ਮਾਤਾ ਪਿਤਾ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਮਨਾਂ ਅੰਦਰ ਗੁਰਸਿੱਖੀ ਜੀਵਨ ਦਾ ਬੀਜ਼ ਬੀਜ਼ਣ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿਚ ਚੰਗਾ ਜੀਵਨ ਬਤੀਤ ਕਰ ਸਕਣ ।
ਸਲੋਗਨ ਮੁਕਾਬਲੇ ਵਿਚ ਦਮਨਪ੍ਰੀਤ ਸਿੰਘ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰਾ ਨੇ ਪਹਿਲਾ ਅਤੇ ਪਰਦੀਪ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਰਨ ਤਾਰਨ ਨੇ ਦੂਜਾ ਅਤੇ ਲਵਜੀਤ ਕੌਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲਾ ਜੂਨੀਅਰ ਵਿਚ ਪਹਿਲਾ ਸਥਾਨ ਗੁਰਸ਼ਾਨ ਸਿੰਘ ਅਮਰਪੁਰੀ ਸੀਨੀਅਰ ਸਕੈਂਡਰੀ ਸਕੂਲ ਗੋਇੰਦਵਾਲ ਸਾਹਿਬ ਅਤੇ ਰਨਦੀਪ ਕੌਰ ਸਰਕਾਰੀ ਮਿਡਲ ਸਕੂਲ ਸੰਘੇ ਨੇ ਦੂਜਾ ਅਤੇ ਤੀਜਾ ਸਥਾਨ ਕਸਿਸ ਸਲਵਾਨ ਪੰਜਾਬ ਚਿਲਡਰਨ ਅਕੈਡਮੀ ਤਰਨ ਤਾਰਨ ਨੇ ਹਾਸਿਲ ਕੀਤਾ।ਕਵਿਤਾ ਮੁਕਾਬਲੇ ਸੀਨੀਅਰ ਵਿਚ ਗੁਰਕੀਰਤ ਕੌਰ ਸ੍ਰੀ ਗੁਰੂ ਅਮਰਦਾਸ ਇੰਸਟੀਚਿਉਟ ਗੋਇੰਦਵਾਲ ਸਾਹਿਬ ਨੇ ਪਹਿਲਾ, ਅਕਾਸ਼ਬੀਰ ਸਿੰਘ ਯੂਨੀਵਰਸਲ ਅਕੈਡਮੀ ਤਰਨ ਤਾਰਨ ਤੇ ਹਰਮਨ ਸਿੰਘ ਸਰਕਾਰੀ ਮਿਡਲ ਸਕੂਲ ਸੰਘੇ ਨੇ ਨੇ ਦੂਜਾ ਅਤੇ ਤੀਜਾ ਅਮਨੀਤ ਕੌਰ ਪੰਜਾਬ ਚਿਲਡਰਨ ਅਕੈਡਮੀ ਤਰਨ ਤਾਰਨ ਨੇ ਹਾਸਿਲ ਕੀਤਾ। ਇਹਨਾਂ ਸਾਰੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਬਚਿਆਂ ਨੂੰ ਟੈਬਲੇਟ ਦੂਜਾ ਸਥਾਨ ਹਾਸਿਲ ਕਰਨ ਵਾਲੇ ਬਚਿਆਂ ਨੂੰ ਮੋਬਾਇਲ ਫੋਨ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਬਚਿਆਂ ਨੂੰ ਘੜੀ ਇਨਾਮ ਵਜੋਂ ਦਿਤੇ ਗਏ। ਸ. ਤਰਸੇਮ ਸਿੰਘ ਪ੍ਰਚਾਰਕ, ਸ. ਤਸਬੀਰ ਸਿੰਘ, ਸ. ਜੋਗਾ ਸਿੰਘ, ਸ. ਸੁਖਦੇਵ ਸਿੰਘ ਮੁਕਾਬਲਿਆਂ ਵਿਚ ਜਜ ਸਾਹਿਬਾਨ ਦੀ ਡਿਊਟੀ ਨਿਭਾਈ। ਪ੍ਰਿੰਸੀਪਲ ਰਵਿੰਦਰ ਕੌਰ ਜੀ ਨੇ ਆਏ ਹੋਏ ਮਾਪੇ, ਸਕੂਲ ਟੀਚਰ ਅਤੇ ਵਿਦਿਆਰਥੀਆਂ ਦਾ ਸਕੂਲ ਦੇ ਵੇਹੜੇ ਵਿਚ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਸ. ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਸ. ਅਮਰਜੀਤ ਸਿੰਘ ਕੌਂਸਲਰ, ਸ. ਬਰਿੰਦਰਪਾਲ ਸਿੰਘ, ਸ. ਰਜਿੰਦਰ ਸਿੰਘ ਰਾਜਨ ਅਦਿ ਹਾਜਰ ਸਨ।ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply