Wednesday, November 4, 2026

ਕੁਇਜ ਅਤੇ ਇਸ਼ਤਿਹਾਬਾਜੀ ਮੁਕਾਬਲੇ ਆਯੋਜਿਤ

PPN1212201502

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰ.ਬੀ.ਡੀ.ਏ.ਵੀ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਵਿਖੇ ਹਾਉਸ ਵਾਇਜ ਕੁਇਜ਼ ਮੁਕਾਬਲੇ ਅਤੇ ਇਸ਼ਤਿਹਾਰਬਾਜ਼ੀ ਮੁਕਾਬਲੇ ਛੇਵੀਂ ਅਤੇ ਸੱਤਵੀਂ ਜਮਾਤ ਦੇ ਬੱਚਿਆਂ ਵਿੱਚ ਕਰਵਾਏ ਗਏ।ਕੁਇਜ਼ ਮੁਕਾਬਲੇ ਦਾ ਵਿਸ਼ਾ ਸਮਾਜਿਕ ਵਿਗਿਆਨ ਸੀ।ਜਿਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ।ਅਲੱਗ-2 ਭਾਗਾਂ ਦੇ ਵਿਸ਼ੇ ਦਰਿਆ, ਸਮੁੰਦਰ, ਸਾਗਰ, ਪਹਾੜੀ ਚੋਟੀਆਂ, ਮੈਪ ਅਤੇ ਮਹਾਂਦੀਪਾਂ ਵਿੱਚ ਵੰਡਿਆ ਗਿਆ।ਬੱਚਿਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਹਿੱਸਾ ਲਿਆ ਅਤੇ ਆਪਣੀ ਬੌਧਿਕਤਾ ਦਾ ਲੋਹਾ ਮੰਨਵਾਉਦੇ ਹੋਏ ਨਹਿਰੂ ਹਾਉਸ ਪਹਿਲੇ ਸਥਾਨ ਤੇ ਪਟੇਲ ਹਾਉਸ ਦੂਜੇ ਸਥਾਨ ਤੇ ਅਤੇ ਗਾਂਧੀ ਹਾਊਸ ਤੀਜੇ ਸਥਾਨ ਤੇ ਰਿਹਾ।ਇਸੇ ਤਰ੍ਹਾਂ ਇਸਤਿਹਾਰਬਾਜੀ ਮੁਕਾਬਲਿਆਂ ਵਿੱਚ ਛੇਵੀਂ ਜਮਾਤ ਦੇ ਛੋਟੇ-2 ਬੱਚਿਆਂ ਨੇ ਅਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਇਨਾਂ੍ਹ ਬੱਚਿਆਂ ਨੂੰ ਪਹਿਲਾਂ ਜਮਾਤ ਲੈਵਲ ਤੇ ਮੁਕਾਬਲੇ ਕਰਵਾਏ ਗਏ ਉਨ੍ਹਾਂ ਵਿੱਚੋਂ ਚੁਣੇ ਗਏ ਹਰ ਹਾਉਸ ਦੇ ਛੇ ਬੱਚਿਆਂ ਨੇ ਇੱਕ ਇਸ਼ਤਿਹਾਰ ਦਿੱਤਾ ਬੱਚਿਆਂ ਦੇ ਹੁਨਰ ਦੀ ਪ੍ਰਸੰਸਾ ਦੇਖਿਆਂ ਹੀ ਬਣਦੀ ਸੀ।ਨਿੱਕੇ-2 ਬੱਚੇ ਭਵਿੱਖ ਦੇ ਵੱਡੇ ਕਲਾਕਾਰ ਦਿੱਸ ਰਹੇ ਸਨ।ਇਸ ਪ੍ਰਤੀਯੋਗਤਾ ਵਿੱਚ ਪਟੇਲ ਹਾਉਸ ਪਹਿਲੇ, ਟੈਗੋਰ ਦੂਜੇ ਅਤੇ ਗਾਂਧੀ ਹਾਉਸ ਤੀਜੇ ਸ਼ਥਾਨ ਤੇ ਰਿਹਾ।ਪ੍ਰਿੰਸੀਪਲ ਮੈਡਮ ਡਾ. ਸਤਵੰਤ ਭੁੱਲਰ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਸਬੰਧਿਤ ਅਧਿਆਪਿਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਹਰ ਬੱਚੇ ਨੂੰ ਕਿਸੇ ਨਾ ਕਿਸੇ ਵੰਨਗੀ ਵਿੱਚ ਭਾਗ ਲੈ ਕੇ ਅਪਣੀ ਪ੍ਰਤਿਭਾ ਨੂੰ ਸੰਭਾਵੀ ਖੇਤਰ ਵਿੱਚ ਨਿਖਾਰਨ ਦੀ ਨਸੀਹਤ ਦਿੱਤੀ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply