
ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋ ਕਿ 22-11-2015 ਤੋਂ 24-11-15 ਦੌਰਾਨ ਮੰਡੋਰ (ਪਟਿਆਲਾ) ਵਿਖੇ ਹੋਈਆਂ,ਜਿਸ ਵਿੱਚੋਂ ਕੁਸ਼ਤੀ ਮੁਕਾਬਲਾ (ਅੰਡਰ-19) ਵਿੱਚ ਤੀਜਾ ਸਥਾਨ ਹਾਸਲ ਕੀਤਾ । ਵਿਦਿਆਰਥੀ ਦੀ ਇਸ ਉਪਲੱਬਧੀ ਤੇ ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ,ਵਾਇਸ ਪ੍ਰਿੰਸੀਪਲ ਮੈਡਮ ਸ਼ਿੰਦਰਪਾਲ ਕੌਰ, ਜਗਤਾਰ ਸਿੰਘ(ਕੰਟ੍ਰੋਲਰ ਪ੍ਰੀਖਿਆਵਾਂ) ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਤਲਵਾੜ ਨੇ ਬੱਚੇ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਦੀ ਆਸ ਪ੍ਰਗਟਾਈ । ਹੋਰਨਾਂ ਤੋਂ ਇਲਾਵਾ ਮੈਡਮ ਕਮਲੇਸ਼ ਕੁਮਾਰੀ,ਮੈਡਮ ਚਰਨਜੀਤ ਕੌਰ,ਮੈਡਮ ਸੁਖਦੇਵ ਕੌਰ, ਮਾਸਟਰ ਮਾਨ ਸਿੰਘ,ਬਰਮਜੀਤ ਸਿੰਘ,ਮੈਡਮ ਲਖਵਿੰਦਰ ਕੌਰ,ਮੈਡਮ ਗੁਰਪ੍ਰੀਤ ਕੌਰ ,ਮੈਡਮ ਸੁਨੀਤਾ (ਡੀ.ਪੀ.) ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media