ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਇਕ ਅਭਿਆਨ ਦੇ ਅੰਤਰਗਤ ਵਿਦਿਆਰਥੀਆਂ ਵਿੱਚ ਸਵਾਇਨ ਫਲੂ ਲਈ ਜਾਗਰੁਕਤਾ ਲਿਆਉਣ ਲਈ ਇਕ ਭਾਸ਼ਣ ਦਾ ਆਯੋਜਨ ਕੀਤਾ ਗਿਆ।ਫੋਰਟਿਸ ਐਸਕੋਰਟ ਦੇ ਡਾਕਟਰਾਂ ਦੀ ਇਕ ਪ੍ਰਮੁੱਖ ਸਵਾਸਥ ਸੇਵਾ ਟੀਮ ਸਕੂਲ ਵਿੱਚ ਆਈ। ਟੀਮ ਵਿੱਚ ਬਾਲ ਵਿਸ਼ੇਸ਼ਣ ਅਤੇ ਨਿਯੋਨੈਟੋਲੋਜਿਸਟ ਡਾ. ਤਰਸੇਮ ਸਿੰਘ, ਡਾ. ਸ਼੍ਰੀਮਤੀ ਲੱਕੀ ਭੱਲਾ ਮੁੱਖ ਭੋਜਨ ਮਾਹਿਰ ਡਾ. ਗੁਰਜੀਤ ਕੌਰ ਅਤੇ ਫੋਰਟਿਸ ਐਸਕੋਰਟ ਦੇ ਮਾਰਕਿਟਿੰਗ ਸੇਲਜ਼ ਮੈਨੇਜਰ ਸ਼੍ਰੀ ਅਤੁਲ ਸ਼ਰਮਾ ਸ਼ਾਮਲ ਸਨ। ਟੀਮ ਨੇ ਸਵਾਇਨ ਫਲੂ ਦੇ ਕਾਰਨ, ਲੱਛਣ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਸ ਉਤੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵਾਇਨ ਫਲੂ ਦੇ ਟੀਕੇ ਬਾਰੇ ਦੱਸਿਆ ਅਤੇ ਸਭ ਨੂੰ ਇਹ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤ ਨਾਲ ਸੰਬੰਧਿਤ ਖਾਣ ਪੀਣ ਬਾਰੇ ਇਕ ਨਿਰੋਗ ਜੀਵਨ ਸ਼ੈਲੀ ਅਪਨਾਉਣ ਲਈ ਅਤੇ ਜ਼ੰਕ ਫੂਡ ਤੋਂ ਦੂਰ ਰਹਿਣ ਲਈ ਕਿਹਾ । ਟੀਮ ਨੇ ਵਿਅਕਤੀਗਤ ਸਵੱਛਤਾ ਤੇ ਪੂਰਾ ਜ਼ੋਰ ਦੇਣ ਲਈ ਕਿਹਾ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਾਫ਼ ਰਹਿਣ ਅਤੇ ਉਨ੍ਹਾਂ ਦੀ ਸਵੱਛਤਾ ਸੰਬੰਧੀ ਕੁਝ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਫਾਰਟੀਜ਼ ਐਸਕੋਰਟ ਦੇ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਵਿੱਚ ਸਕੂਲ ਹਮੇਸ਼ਾਂ ਉਨ੍ਹਾਂ ਦੇ ਨਾਲ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …