Monday, July 8, 2024

ਪੋਹ ਮਹੀਨੇ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਨਸ਼ੇ ਤਿਆਗੋ- ਸਿਵੀਆਂ

ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤ ਦਿਨੀਂ ਪਿੰਡ ਫੂਸਮੰਡੀ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦਾ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਜਿਸ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਸਿੱਖ ਇਤਿਹਾਸ ਵਿਖੇ ਪੋਹ ਮਹੀਨੇ ਦੀ ਦਰਦ ਭਰੀ ਦਾਸਤਾਨ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਪੋਹ ਮਹੀਨਾ ਸਿੱਖ ਇਤਿਹਾਸ ਦਾ ਸਿਖਰ ਅਤੇ ਸੁਨਹਿਰੀ ਪੰਨਿਆ ਦਾ ਸਿੰਗਾਰ ਹੈ। ਜਿਨ੍ਹੀ ਵੱਡੀ ਕੁਰਬਾਨੀ ਇਸ ਮਹੀਨੇ ਹੋਈ ਸਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਨਹੀ ਵਾਪਰੀ, ਨਾ ਹੀ ਸਾਇਦ ਵਾਪਰੇ। ਪੋਹ ਮਹੀਨੇ ਵਿਚ ਹੀ ਸਤਿਗੁਰੂ ਸੱਚੇ ਪਾਤਿਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰੰਘ ਜੀ ਨੂੰ ਆਨੰਦਪੁਰੀ ਦਾ ਕਿਲ੍ਹਾ ਛੱਡਣਾ ਪਿਆ। ਸਰਸੇ ਨਦੀ ਦੇ ਕੰਢੇ ਪਹੁੰਚਿਆਂ ਹੀ ਜਾਲਮ ਦੀ ਫੌਜ ਦਾ ਟਾਕਰਾ ਕਰਦੇ ਸਮੇਂ ਗੁਰੂ ਜੀ ਦਾ ਪ੍ਰੀਵਾਰ ਜਿਉਦਾ ਵਿਛੜਿਆ, ਜਿਹੜਾ ਮੁੜ ਮਿਲ ਨਹੀ ਸਕਿਆ। ਛੋਟੇ ਸਾਹਿਬਜਾਦੇ ਮਾਤਾ ਜੀ ਨਾਲ ਇਕ ਪਾਸੇ ਵੱਡੇ ਸ਼ਾਹਿਬਜ਼ਾਦੇ ਅਤੇ ਕੁਝ ਸਿੰਘ ਗੁਰੂ ਜੀ ਨਾਲ ਇਕ ਪਾਸੇ, ਛੋਟੇ ਸ਼ਹਿਬਜ਼ਾਦਿਆਂ ਦੀ ਸਰਹਿੰਦ ਵਿਖੇ ਨੀਹਾਂ ਵਿਚ ਚਿਣ ਕੇ ਲਾਸਾਨੀ ਸ਼ਹੀਦੀ ਅਤੇ ਮਾਤਾ ਜੀ ਦੀ ਠੰਡੇ ਬੁਰਜ ਵਿਚ ਸ਼ਹੀਦੀ ਇਸੇ ਮਹੀਨੇ ਦੀ ਦੇਣ ਹੈ। ਚਮਕੌਰ ਦੀ ਕੱਚੀ ਗੜ੍ਹੀ ਦਾ ਯੁੱਧ ਦਾ ਬਿਆਨ ਕਰਦਿਆਂ ਕਿਹਾ ਕਿ ਇਕ ਪਾਸੇ 40 ਭੁੱਖਣ ਭਾਣੇ ਸਿੰਘ ਗੁਰੂ ਦੀ ਕ੍ਰਿਪਾ ਸੱਦਕੇ ਦੂਜੇ ਪਾਸੇ ਸਵਾ ਦਸ ਲੱਖ ਫੌਜਾਂ ਦਾ ਘੇਰਾ। ਮੈਦਾਨੇ ਜੰਗ ਵਿਚ ਜੁਝਦੇ ਹੋਏ ਵੱਡੇ ਸ਼ਾਹਿਬਜ਼ਾਦੇ, ਤਿੰਨ ਪਿਆਰੇ ਅਤੇ ਹੋਰ ਸਿੰਘਾਂ ਦੀ ਸ਼ਹੀਦੀ। ਪਾਈ ਸੰਗਤ ਸਿੰਘ ਦੀ ਸੀਸ ਤੇ ਕਲਗੀ ਸਜਾ ਕੇ ਸਿੰਘਾਂ ਦੇ ਹੁਕਮ ਅੱਗੇ ਸਿਰ ਝੁਕਾ ਕੇ ਗੜ੍ਹੀ ਨੂੰ ਛੱਡ ਜਾਣਾ ਵੀ ਪੋਹ ਮਹੀਨੇ ਦੀ ਦੇਣ ਹਨ। ਇਸ ਕਰਕੇ ਇਸ ਮਹੀਨੇ ਖਾਸ ਕਰਕੇ ਸਿੱਖ ਆਮ ਤੌਰ ‘ਤੇ ਸਿੱਖੀ ਵਿਚ ਸ਼ਰਧਾ ਰੱਖਣ ਵਾਲੇ ਲੋਕ ਕੋਈ ਖੁਸੀ ਵਿਆਹ ਵਗੈਰਾ ਨਹੀ ਕਰਦੇ ਸਗੋਂ ਇਸ ਮਹੀਨੇ ਘਰਾਂ ਵਿਚ ਕੋਈ ਮਿੱਠੀ ਵਸਤੂ ਵੀ ਨਹੀ ਬਣਾਉਦੇ, ਇਹ ਸ਼ਹੀਦੀਆਂ ਨੂੰ ਯਾਦ ਕਰਨ ਅਤੇ ਸਿਜਦਾ ਕਰਨ ਦਾ ਤਰੀਕਾ ਹੈ।ਪਰ ਅਫਸੋਸ ਹੈ ਕਿ ਅਸੀ ਗੁਰੂ ਜੀ ਦੀ ਦਿੱਤੀ ਹੋਈ ਕੁਰਬਾਨੀ ਨੂੰ ਵਿਸਾਰ ਕੇ ਨਸ਼ੇ ਦੇ ਮਗਰ ਲੱਗਣ ਨਾਲ ਮਾਨਸਿਕ ਪੱਧਰ ਐਨਾ ਨੀਵਾ ਹੋ ਗਿਆ ਕਿ ਅਸੀ ਇਖਲਾਕੀ ਤੌਰ ‘ਤੇ ਸਭ ਗਵਾ ਰਹੇ ਹਾਂ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਨਸ਼ਿਆ ਦਾ ਤਿਆਗ ਕਰਕੇ ਆਪਣੇ ਘਰਾਂ ਨੂੰ ਬਚਾਇਆ ਜਾਵੇ। ਮਾਨਸਿਕ ਪੱਧਰ ਦੇ ਮਨੌਬਲ ਨੂੰ ਉੱਚ ਚੁੱਕੀਏ ਤਾਂ ਕਿ ਕੌਮ ‘ਤੇ ਮੰਡਰਾਂ ਰਹੇ ਖਤਰੇ ਨੂੰ ਟਾਲ ਸਕੀਏ, ਜੁੜੀ ਹੋਈ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੱਥ ਖੜੇ ਕਰਕੇ ਨਸ਼ੇ ਛੱਡਣ ਦਾ ਪ੍ਰਣ ਕੀਤਾ। ਇਸ ਮੌਕੇ ਇਕਬਾਲ ਸਿੰਘ ਸੋਨੀ, ਜਸਕਰਨ ਸਿੰਘ ਚੱਕ ਅਤਰ ਸਿੰਘ ਵਾਲਾ, ਬੂਟਾ ਸਿੰਘ, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗzzੰਥੀ ਭਾਈ ਗੁਰਤੇਜ ਸਿੰਘ ਅਤੇ ਹੋਰ ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply