
ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਨਵੀਂ ਅਨਾਜ ਮੰਡੀ ਅਤੇ ਮਾਰਕੀਟ ਕਮੇਟੀ ਦੇ ਅਨੁਸਾਰ ਆਉਂਦੇ 27 ਖਰੀਦ ਕੇਂਦਰਾਂ ਤੇ 1540000 ਕੁਇੰਟਲ ਕਣਕ ਦੀ ਆਵਕ ਹੋ ਚੁੱਕੀ ਹੈ।ਸਰਕਾਰੀ ਖਰੀਦ ਅਜੰਸੀਆਂ ਵੱਲੋਂ 1405320 ਕੁਇੰਟਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 489820 ਕੁਇੰਟਲ ਕਣਕ ਮੰਡੀਆਂ ਤੋਂ ਚੁੱਕਕੇ ਸਰਕਾਰੀ ਗੁਦਾਮਾਂ ਵਿੱਚ ਭੰਡਾਰ ਕੀਤੀ ਜਾ ਚੁੱਕੀ ਹੈ ।ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਸਕੱਤਰ ਸੁਲੋਧ ਬਿਸ਼ਨੋਈ ਨੇ ਦੱਸਿਆ ਕਿ ਸਰਕਾਰੀ ਏਜੰਸੀ ਪਨਗਰੇਨ ਵੱਲੋਂ ਸ਼ਾਮ ਤੱਕ 287100, ਮਾਰਕਫੈਡ ਵੱਲੋਂ 198000, ਪਨਸਪ ਵੱਲੋਂ 269400, ਵੇਅਰ ਹਾਉਸਿੰਗ ਕਾਰਪੋਰੇਸ਼ਨ ਵੱਲੋਂ 121700, ਪੰਜਾਬ ਐਗਰੋ ਵੱਲੋਂ 87300, ਐਫਸੀਆਈ ਵੱਲੋਂ 441800 ਅਤੇ ਪ੍ਰਾਇਵੇਟ ਵਪਾਰੀਆਂ ਵੱਲੋਂ 40 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ।ਉਨਾਂ ਨੇ ਦੱਸਿਆ ਕਿ ਸਾਰੇ ਮੰਡੀਆਂ ਤੋਂ ਭਰੀ ਤੁਲੀ ਕਣਕ ਚੁੱਕ ਕੇ ਭੰਡਾਰ ਘਰ ਵਿੱਚ ਤੇਜੀ ਨਾਲ ਭੇਜੀ ਜਾ ਰਹੀ ਹੈ।ਉਨਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਣਕ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਮੰਡੀਆਂ ਵਿੱਚ ਲਿਆਉਣ।ਕਿਸੇ ਤਰਾਂ ਦੀ ਪਰੇਸ਼ਾਨੀ ਹੋਣ ਉੱਤੇ ਮਾਰਕੇਟ ਕਮੇਟੀ ਦਫ਼ਤਰ ਵਿੱਚ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਹੋਵੇਗੀ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media