ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਵਾਲਮੀਕੀ ਸਮਾਜ ਵੱਲੋਂ ਬਾਬਾ ਰਾਮਦੇਵ ਵੱਲੋਂ ਗਲਤ ਸ਼ਬਦਾਂ ਦੇ ਇਸਤੇਮਾਲ ਕੀਤੇ ਜਾਣ ਉੱਤੇ ਸ਼ਹਿਰ ਵਿੱਚ ਬਾਬਾ ਰਾਮਦੇਵ ਉੱਤੇ ਪਰਚਾ ਦਰਜ ਕਰਨ ਅਤੇ ਉਸਨੂੰ ਗਿਰਫਤਾਰ ਕਰਣ ਦੀ ਮੰਗ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਪੰਜਾਬ ਨੇ ਸ਼ਹਿਰ ਵਿੱਚ ਇੱਕ ਰੋਸ਼ ਮਾਰਚ ਕੱਢਿਆ।ਪ੍ਰਧਾਨ ਸਤੀਸ਼ ਕੁਮਾਰ ਸੰਗੇਲੀਆ, ਉਪ ਪ੍ਰਧਾਨ ਰਾਜ ਕੁਮਾਰ ਭਰੁਟੀਆ, ਜਨਰਲ ਸਕੱਤਰ ਗੌਤਮ ਕੁਮਾਰ ਜਾਦੂਸੰਕਟ, ਚੇਅਰਮੈਨ ਮੋਹਨ ਲਾਲ ਉੱਜੀਨਵਾਲ, ਪੰਜਾਬ ਸੇਕੇਟਰੀ ਫਤੇਹ ਚੰਦ ਬੋਹਤ, ਜਿਲਾ ਪ੍ਰਧਾਨ ਸੁਭਾਸ਼ ਚੰਦਰ, ਜਿਲਾ ਸਕੱਤਰ ਅਰਜੁਨ ਦੇਵ, ਸੰਜੈ ਕੁਮਾਰ ਨੇ ਮੰਗ ਕਰਦੇ ਕਿਹਾ ਕਿ ਬਾਬਾ ਰਾਮਦੇਵ ਨੂੰ ਗਿਰਫਤਾਰ ਕੀਤਾ ਜਾਵੇ।ਉਨਾਂ ਕਿਹਾ ਕਿ ਜੇਕਰ ਇਸ ਕਾਰਵਾਈ ਉੱਤੇ ਗੌਰ ਨਾ ਹੋਇਆ ਤਾਂ ਵਾਲਮੀਕੀ ਦਲਿਤ ਸਮਾਜ ਸੜਕਾਂ ਉੱਤੇ ਉੱਤਰ ਜਾਣਗੇ ਅਤੇ ਸੰਘਰਸ਼ ਤੇਜ ਕੀਤਾ ਜਾਵੇਗਾ।ਉਨਾਂ ਨੇ ਮੰਗ ਕੀਤੀ ਕਿ ਬਾਬਾ ਰਾਮਦੇਵ ਖਿਲਾਫ ਐਸਸੀ / ਐਸਟੀ ਐਕਟ ਦੇ ਤਹਿਤ ਕਾਰਵਾਹੀ ਕੀਤੀ ਜਾਵੇ ਅਤੇ ਪਰਚਾ ਦਰਜ ਕੀਤਾ ਜਾਵੇ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …