ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਫਾਜ਼ਿਲਕਾ ਵਿਚ ਜਸਵਿੰਦਰ ਸਿੰਘ ਰੌਕੀ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਵਿਚ ਵਾਰਡ ਨੰਬਰ 19 ਦੇ ਭਾਜਪਾ ਪ੍ਰਧਾਨ ਸੰਤੋਜ ਸਿੰਘ ਵਲੋਂ ਆਪਣੇ ਸਮਰੱਥਕਾਂ ਅੰਗਰੇਜ਼ ਆਹੂਜਾ, ਪੰਮਾ ਚੌਹਾਨ, ਬਿੱਲਾ ਬਾਈ ਅਤੇ ਹੋਰਨਾਂ ਸੈਂਕੜੇ ਸਮਰੱਥਕਾਂ ਦੇ ਨਾਲ ਅੱਜ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨਾਂ ਜਸਵਿੰਦਰ ਸਿੰਘ ਰੌਕੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਉਨਾਂ ਦਾ ਪੂਰੀ ਤਰਾਂ ਸਮਰੱਥਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੈਲੀ ਸ਼ਾਹ, ਦੀਪਕ ਕਟਾਰੀਆ, ਸੰਦੀਪ ਸਿੰਘ, ਪੰਮਾ ਚੌਹਾਨ ਅਤੇ ਹੋਰ ਵੀ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …