Tuesday, March 24, 2026

ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਦਾ ਗਠਨ- ਪ੍ਰਧਾਨਗੀ ਦੀ ਕਮਾਂਡ ਚਮਕੌਰ ਮਾਨ ਦੇ ਹੱਥ

PPN2612201504ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਜ ਬਠਿੰਡਾ ਪ੍ਰੈਸ ਕਲੱਬ ਵਿਖੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਰਾਜਸੀ ਸਤਾ ਭੋਗਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਗੈਰ ਸਿਆਸੀ ਜਥੇਬੰਦੀ ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਦਾ ਐਲਾਨ ਕਰਦਿਆਂ ਜਥੇਬੰਦੀ ਦੇ ਮੁੱਖ ਏਜੰਡੇ ਵਿੱਚ ਅੱਜ ਦੇ ਦੌਰ ਵਿੱਚ ਔਰਤਾਂ ਦਾ ਹੁੰਦਾ ਹਰ ਖੇਤਰ ਵਿੱਚ ਸ਼ੋਸ਼ਣ, ਘਰੇਲੂ ਹਿੰਸਾ, ਸਮਾਜ ਵਿੱਚ ਫੈਲਿਆ ਭ੍ਰਿਸ਼ਟਾਚਾਰ, ਵਿਦਿਅਕ ਅਦਾਰਿਆਂ ਵਿੱਚ ਹੋ ਰਿਹਾ ਆਰਥਿਕ ਸ਼ੋਸ਼ਣ, ਮਜਲੂਮਾਂ ਨਾਲ ਹੁੰਦੀ ਧੱਕੇਸ਼ਾਹੀ, ਦਹੇਜ ਦੀ ਲਾਹਨਤ, ਭਰੂਣ ਹੱਤਿਆ, ਪੰਜ ਦਰਿਆਵਾਂ ਦੀ ਧਰਤੀ ਤੇ ਬਹਿ ਰਿਹਾ ਨਸ਼ਿਆਂ ਦਾ ਦਰਿਆ, ਵਿਕਾਸ ਦੇ ਨਾਂ ਤੇ ਹੁੰਦੀ ਲੁੱਟ-ਖਸੁੱਟ, ਆਮ ਲੋਕਾਂ ਨਾਲ ਹੁੰਦੀ ਧੱਕੇਸ਼ਾਹੀ, ਨਾ-ਇਨਸਾਫੀ ਨੂੰ ਸ਼ਾਮਲ ਕੀਤਾ ਗਿਆ ਹੈ। ਜਥੇਬੰਦੀ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਨੂੰ ਬਠਿੰਡਾ ਸ਼ਹਿਰ ਦੇ ਪੰਜ ਥਾਣਿਆਂ ਵਾਈਜ਼ ਪੰਜ ਜੋਨਾਂ ਵਿੱਚ ਵੰਡਿਆ ਗਿਆ ਹੈ। ਇਸ ਮੰਚ ਦੀ ਪਹਿਲੀ ਲਿਸਟ ਵਿੱਚ 6 ਦਰਜਨ ਦੇ ਕਰੀਬ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਆਪਣੇ ਨਾਲ ਮੀਡੀਆਂ ਨਾਲ ਸਬੰਧਤ ਪੱਤਰਕਾਰਾਂ ਨੂੰ ਵੀ ਮਿਲਾਇਆ ਤਾਂ ਕਿ ਜਥੇਬੰਦੀ ਨੂੰ ਹੋਰ ਚੰਗੀ ਤਰ੍ਹਾਂ ਨਾਲ ਉਭਾਰਿਆ ਜਾ ਸਕੇ।
ਜਥੇਬੰਦੀ ਦੇ ਮੁੱਖ ਅਹੁਦੇਦਾਰਾਂ ਵਿੱਚ ਪ੍ਰਧਾਨਗੀ ਦੀ ਕਮਾਂਡ ਰਾਜਸੀ ਆਗੂ ਚਮਕੌਰ ਸਿੰਘ ਮਾਨ ਨੇ ਆਪਣੇ ਹੱਥ ਰੱਖੀ ਹੋਈ ਹੈ।ਜਥੇਬੰਦੀ ਦੇ ਮੁੱਖ ਸਰਪ੍ਰਸਤ ਪ੍ਰਿਥੀਪਾਲ ਸਿੰਘ ਜਲਾਲ ਉੱਘੇ ਟਰਾਂਸਪੋਰਟ ਅਤੇ ਚੇਅਰਮੈਨ ਭੋਲਾ ਸਿੰਘ ਗਿੱਲਪੱਤੀ ਨੂੰ ਬਣਾਇਆ ਗਿਆ ਹੈ। ਹੋਰ ਅਹੁਦੇਦਾਰਾਂ ਵਿੱਚ ਸਰਪ੍ਰਸਤ ਸੋਭਾ ਸਿੰਘ ਐਮਸੀ ਅਤੇ ਜੁਗਰਾਜ ਸਿੰਘ ਜਵੰਧਾ ਐਮਸੀ, ਕਨਵੀਨਰ ਮੁਲਾਜਮ ਆਗੂ ਬਲਜੀਤ ਸਿੰਘ ਬਰਾੜ, ਮੁੱਖ ਸਲਾਹਕਾਰ ਜਗਜੀਤ ਸਿੰਘ ਸਿੱਧੂ ਸਾਬਕਾ ਪੁਲਿਸ ਕਪਤਾਨ, ਭੁਪਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਨਗਰ ਪਾਲਿਕਾ ਬਠਿੰਡਾ, ਹੁਕਮ ਚੰਦ ਸ਼ਰਮਾ ਸਾਬਕਾ ਕੌਂਸਲਰ, ਮੀਡੀਆ ਸੈਲ ਦੇ ਇੰਚਾਰਜ ਅਨਿਲ ਵਰਮਾ, ਯੂਥ ਵਿੰਗ ਬਠਿੰਡਾ ਦਾ ਪ੍ਰਧਾਨ ਹਰਜਿੰਦਰ ਸਿੰਘ ਹੈਪੀ ਝੁੱਟੀਕਾ, ਇਸਤਰੀ ਵਿੰਗ ਬਠਿੰਡਾ ਦੀ ਪ੍ਰਧਾਨ ਬੀਬੀ ਤੇਜ ਕੌਰ ਚਹਿਲ ਸਾਬਕਾ ਐਮਸੀ, ਚੇਅਰਪਰਸਨ ਬੀਬੀ ਰਜਿੰਦਰ ਕੌਰ ਬਰਾੜ ਸਾਬਕਾ ਐਮਸੀ, ਵਾਈਸ ਚੇਅਰਮੈਨ ਬੀਬੀ ਗੁਰਮੇਲ ਕੌਰ ਸੰਗੂਆਣਾ ਅਤੇ ਮੈਡਮ ਰੇਨੂੰ ਵਰਮਾ ਨੂੰ ਬਣਾਇਆ ਗਿਆ। ਬੀ ਸੀ ਵਿੰਗ ਬਠਿੰਡਾ ਦਾ ਸਰਪ੍ਰਸਤ ਮਹਿੰਦਰ ਸਿੰਘ ਸੋਹਲ ਐਮਸੀ, ਪ੍ਰਧਾਨ ਕੁਲਦੀਪ ਸਿੰਘ ਢੱਲਾ, ਚੇਅਰਮੈਨ ਮਨਜੀਤ ਸਿੰਘ ਪੰਜੂ ਅਤੇ ਕਨਵੀਨਰ ਰਜਿੰਦਰ ਸਿੰਘ ਭਾਰੀ, ਐਸਸੀ ਵਿੰਗ ਬਠਿੰਡਾ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਖਾਲਸਾ ਮੈਂਬਰ ਐਸਜੀਪੀਸੀ, ਚੇਅਰਮੈਨ ਭਗਵਾਨ ਦਾਸ ਭਾਰਤੀ, ਦਰਸ਼ਨ ਸਿੰਘ ਕੋਟਸ਼ਮੀਰ ਜਨਰਲ ਸਕੱਤਰ, ਵਪਾਰ ਸੈਲ ਬਠਿੰਡਾ ਦਾ ਪ੍ਰਧਾਨ ਦਰਸ਼ਨ ਗਰਗ ਸਾਬਕਾ ਐਮਸੀ, ਚੇਅਰਮੈਨ ਮਹਿੰਦਰ ਕੁਮਾਰ ਨਰੂਲਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਔਲਖ, ਜਰਨੈਲ ਸਿੰਘ ਬਾਹੀਆ, ਵਾਈਸ ਚੇਅਰਮੈਨ ਬੰਤ ਸਿੰਘ ਸਿੱਧੂ ਐਮਸੀ, ਹਰਦੀਪ ਸਿੰਘ ਔਲਖ, ਰਘੁਵੀਰ ਸਿੰਘ ਸਿੱਧੂ, ਕਮਲਜੀਤ ਸਿੰਘ ਔਲਖ, ਦਰਸ਼ਨ ਸਿੰਘ ਬਰਾੜ, ਰੇਸ਼ਮ ਸਿੰਘ ਸੰਧੂ, ਡਾ. ਗੁਰਬਖਸ਼ ਸਿੰਘ ਰੰਗੀਕਾ, ਲਛਮਣ ਸਿੰਘ ਢਿੱਲੋਂ ਪ੍ਰਤਾਪ ਨਗਰ, ਮੀਤ ਪ੍ਰਧਾਨ ਵਿਕਾਸ ਸ਼ਰਮਾ ਪਰਸਰਾਮ ਨਗਰ, ਦਲਜੀਤ ਸਿੰਘ ਆਦਰਸ਼ ਨਗਰ, ਸੁਰਜੀਤ ਸਿੰਘ ਗੋਪਾਲ ਨਗਰ, ਜਗਦੀਸ਼ ਸ਼ਰਮਾ ਪ੍ਰਤਾਪ ਨਗਰ, ਜਸਵੀਰ ਸਿੰਘ ਹੰਸ ਨਗਰ, ਗੁਰਜੰਟ ਸਿੰਘ ਮਾਕੜ ਲਾਲ ਸਿੰਘ ਨਗਰ, ਜਗਜੀਤ ਸਿੰਘ ਸਿੱਧੂ ਸ਼ਾਂਤ ਨਗਰ, ਲਾਲ ਚੰਦ ਸ਼ਰਮਾ ਮੁਲਤਾਨੀਆਂ ਰੋਡ, ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸੀ, ਜਗਰੂਪ ਸਿੰਘ ਸਿੱਧੂ, ਭੋਲਾ ਸਿੰਘ ਡੇਅਰੀ ਵਾਲਾ, ਜਸਕਰਨ ਸਿੰਘ ਸਿੱਧੂ ਮੁਲਤਾਨੀਆਂ ਰੋਡ, ਮਨਦੀਪ ਸਿੰਘ ਲਾਡੀ ਸੁਰਖਪੀਰ ਰੋਡ, ਪ੍ਰਚਾਰ ਸਕੱਤਰ ਬਲਵੰਤ ਸਿੰਘ ਭਾਰੀ, ਭਪਕਿੰਦਰਦੀਪ ਸਿੰਘ ਬੀੜ ਰੋਡ, ਧਰਮਿੰਦਰ ਸਿੰਘ ਸਿੱਧੂ ਮੁਲਤਾਨੀਆਂ ਰੋਡ, ਪ੍ਰੈਸ ਸਕੱਤਰ ਬਲਜਿੰਦਰ ਸਿੰਘ ਬਿੱਲਾ, ਥਰਮਲ ਜੋਨ ਦਾ ਪ੍ਰਧਾਨ ਗੁਰਵਿੰਦਰ ਸਿੰਘ ਜਵੰਧਾ, ਥਰਮਲ ਜੋਨ ਐਸਸੀ ਵਿੰਗ ਦੇ ਪ੍ਰਧਾਨ ਬੂਟਾ ਸਿੰਘ ਜੋਗਾਨੰਦ, ਪ੍ਰਧਾਨ ਬੀਸੀ ਵਿੰਗ ਕੈਂਪ ਜੋਨ ਦਲਜੀਤ ਸਿੰਘ ਕੜਵਲ, ਕੈਨਾਲ ਜੋਨ ਇਸਤਰੀ ਵਿੰਗ ਦੀ ਪ੍ਰਧਾਨ ਅੰਜਨਾ ਰਾਣੀ ਐਮਸੀ ਅਤੇ ਚੇਅਰਪਰਸਨ ਪ੍ਰਿੰਸੀਪਲ ਪੂਨਮ ਵਰਮਾ, ਕੈਨਾਲ ਜੋਨ ਬੀਸੀ ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਮਿੱਠੀ, ਕੈਨਾਲ ਜੋਨ ਵਪਾਰ ਵਿੰਗ ਦੇ ਪ੍ਰਧਾਨ ਰਮਨ ਭਾਰਦਵਾਜ਼ ਰਿੰਕੂ ਆਰੇਵਾਲਾ, ਕੈਨਾਲ ਜੋਨ ਲੀਗਲ ਸੈਲ ਦੇ ਪ੍ਰਧਾਨ ਹਰੀਸ਼ ਕੁਮਾਰ ਸੱਤੀ ਵਕੀਲ ਅਤੇ ਚੇਅਰਮੈਨ ਸੂਰਯਕਾਂਤ ਸਿੰਗਲਾ ਵਕੀਲ, ਮੀਤ ਪ੍ਰਧਾਨ ਕੈਨਾਲ ਜੋਨ ਇੰਦਰਜੀਤ ਸਿੰਘ ਸਿੱਧੂ, ਬੋਹੜ ਸ਼ਲਿੰਦਰ ਸਿੰਘ ਸਿੱਧੂ, ਅਨਿਲ ਯਾਦਵ, ਰਣਦੀਪ ਸਿੰਘ ਬਾਬਾ, ਵਿਨੋਦ ਕੁਮਾਰ ਨੀਟਾ ਪ੍ਰਤਾਪ ਨਗਰ, ਜਨਰਲ ਸਕੱਤਰ ਕੈਨਾਲ ਜੋਨ ਅਮਨਦੀਪ ਸਿੰਘ ਅਮਨਾ, ਮਨਜੀਤ ਸਿੰਘ ਲਾਲ ਸਿੰਘ ਬਸਤੀ, ਅੰਗਰੇਜ਼ ਸਿੰਘ ਭਾਰੀ, ਸ਼ਿੰਦਰਪਾਲ ਸਿੰਘ ਹੌਲਦਾਰ, ਰੂਪ ਸਿੰਘ ਭੁੱਲਰ, ਜਸਵੀਰ ਸਿੰਘ ਬਰਾੜ, ਬਲਜੀਤ ਸਿੰਘ ਗਿੱਲ, ਲਖਵਿੰਦਰ ਸਿੰਘ ਜੌਤੀ, ਵਿਜੇ ਕੁਮਾਰ ਗੋਰਾ, ਪ੍ਰਚਾਰ ਸਕੱਤਰ ਰਣਜੀਤ ਸਿੰਘ ਬੀਟਾ, ਅਸ਼ੋਕ ਬੱਬੂ, ਸੁਖਦੇਵ ਸਿੰਘ ਔਲਖ (ਸੁਖੀ ਰਾਮ), ਹੁਸ਼ਿਆਰ ਸਿੰਘ ਔਲਖ ਅਤੇ ਪੰਕਜ ਨੰਦਾ ਪਰਸਰਾਮ ਨਗਰ ਨੂੰ ਬਣਾਇਆ ਗਿਆ। ਇਸ ਜਥੇਬੰਦੀ ਵਿੱਚ ਬਹੁਤੇ ਆਗੂ ਅਕਾਲੀ ਦਲ ਨਾਲ ਸਬੰਧਤ ਹਨ ਤੇ ਕੁੱਝ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਅੱਧੀ ਦਰਜਨ ਦੇ ਕਰੀਬ ਆਪ ਪਾਰਟੀ ਨਾਲ ਸਬੰਧਤ ਆਗੂ ਅਤੇ ਇੱਕ ਬੀਜੇਪੀ ਦੀ ਕੌਂਸਲਰ ਵੀ ਸ਼ਾਮਲ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਮਕੌਰ ਸਿੰਘ ਮਾਨ, ਮੁੱਖ ਸਰਪ੍ਰਸਤ ਪ੍ਰਿਥੀਪਾਲ ਸਿੰਘ ਜਲਾਲ ਅਤੇ ਚੇਅਰਮੈਨ ਭੋਲਾ ਸਿੰਘ ਗਿੱਲਪੱਤੀ ਨੇ ਕਿਹਾ ਕਿ ਇਹ ਜਥੇਬੰਦੀ ਨਿਰੋਲ ਸਮਾਜਿਕ ਜਥੇਬੰਦੀ ਹੈ, ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਹਮਖਿਆਲ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਰਾਜਨੀਤਿਕ ਹਿੱਤਾਂ ਤੋਂ ਉਪਰ ਉਠਕੇ ਇਸ ਜਥੇਬੰਦੀ ਨਾਲ ਜੁੜਨ ਤਾਂ ਕਿ ਦੱਬੇ ਕੁਚਲੇ ਲੋਕਾਂ ਦਾ ਭਲਾ ਕੀਤਾ ਜਾ ਸਕੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply