Wednesday, September 9, 2026

ਔਰਤਾਂ ਦੇ ਲਈ ਸੈਲਫ ਡਿਫੈਂਸ ਕਲਾ ਸਿੱਖਣਾ ਸਮੇਂ ਦੀ ਜਰੂਰਤ- ਰਿੰਟੂ

2712201513
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨੈਸ਼ਨਲ ਕਰਾਟੇ ਫੈਡਰੇਸ਼ਨ ਆਫ ਇੰਡੀਆ ਅਤੇ ਕਰਾਟੇ ਮਾਰਸ਼ਲ ਆਰਟ ਸਪੋਰਟਸ ਕਲੱਬ ਪੰਜਾਬ ਵੱਲੋਂ ਸਥਾਨਕ ਗੋਲਬਾਗ ‘ਚ ਹੋਈ 11ਵੀਂ ਐਨ.ਕੇ.ਐਫ.ਆਈ ਨੈਸ਼ਨਲ ਕਰਾਟੇ ਐਂਡ ਕਿਕ ਬਾਕਸਿੰਗ ਚੈਂਪਿਅਨਸ਼ਿਪ-2015 ਦੇ ਸਮਾਪਨ ਸਮਾਰੋਹ ‘ਚ ਮੁੱਖ ਮਹਿਮਾਨ ਦੇ ਰੂਪ ‘ਚ ਪਹੁੰਚੇ ਹਲਕਾ ਉੱਤਰੀ ਤੋਂ ਕਾਂਗਰਸ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਦਿੱਲੀ ‘ਚ ਹੋਏ ਦੁਸ਼ਕਰਮ ਕਾਂਡ ਨੇ ਇਹ ਸਬਕ ਦਿੱਤਾ ਹੈ ਕਿ ਵਿਸ਼ੇਸ਼ਕਰ ਮਹਿਲਾਵਾਂ ਨੂੰ ਸੈਲਫ ਡਿਫੈਂਸ ਆਉਣਾ ਸਮੇਂ ਦੀ ਜਰੂਰਤ ਹੈ।ਉਨਾਂ ਨੇ ਚੈਂਪਿਅਨਸ਼ਿਪ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਖੇਡਾਂ ਦੇ ਨਾਲ ਜੁੜਨ ਦੀ ਜਰੂਰਤ ਹੈ। ਪੰਜਾਬ ਦੇ ਯੂਥ ਨੂੰ ਨਸ਼ੇਂ ਚੋਂ ਕੱਢਣ ਲਈ ਖੇਡਾਂ ਜਰੂਰੀ ਹਨ।ਇਸ ਦੌਰਾਨ ਕਰਮਜੀਤ ਸਿੰਘ ਰਿੰਟੂ ਨੇ ਅੰਮ੍ਰਿਤਸਰ ਤੋਂ ਐਮ.ਪੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਐਮ.ਪੀ ਫੰਡ ਤੋਂ 2 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ।
ਖਿਡਾਰੀਆਂ ਵੱਲੋਂ ਇਸ ਸਮੇਂ ਖੇਡ ਦੇ ਕਰਤੱਬ ਵਿਖਾਏ ਗਏ ਰਿੰਟੂ ਨੇ ਕੋਚਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਪ੍ਰਧਾਨ ਅਭਿਲਾਸ਼ ਕੁਮਾਰ, ਜਨਰਲ ਸਕੱਤਰ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਚੈਂਪਿਅਨਸ਼ਿਪ ‘ਚ ਦੇਸ਼ ਦੇ ੧੯ ਸੂਬਿਆਂ ਦੇ ਲਗਭਗ 500 ਤੋਂ ਜਿਆਦਾ ਖਿਡਾਰੀਆਂ ਨੇ ਹਿੱਸਾ ਲਿਆ। ਚੈਂਪਿਅਨਸ਼ਿਪ ‘ਚ ਮਹਾਰਾਸ਼ਟਰ ਪਹਿਲਾ ਸਥਾਨ ‘ਤੇ, ਪੰਜਾਬ ਦੂਜੇ ਅਤੇ ਰਾਜਸਥਾਨ ਤੀਜੇ ਸਥਾਨ ‘ਤੇ ਰਿਹਾ। ਇਸ ਮੌਕੇ ‘ਤੇ ਨੈਸ਼ਨਲ ਬਾਡੀ ਦੇ ਜਨਰਲ ਸਕੱਤਰ ਸ਼ਿਹਾਨ ਰਾਜੂ ਥਾਪਾ, ਦੀਪਕ ਕਟਾਰੀਆ, ਅਰਵਿੰਦ ਕੁਮਾਰ, ਰਾਜੇਸ਼ ਪਹਿਲਵਾਨ, ਰਾਜਕੁਮਾਰ ਸਾਹੂ, ਰਾਜ ਬਹਾਦੁਰ ਥਾਪਾ, ਕੈ. ਥਾਪਾ, ਕੇ.ਆਰ ਰਾਣਾ, ਸੰਦੀਪ ਸ਼ਾਹ, ਰਾਜੀਵ ਬਾਵਾ, ਰੰਧਾਵਾ, ਕਪਿਲ ਭੰਡਾਰੀ ਆਦਿ ਹਾਜਿਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply