
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ ਨੰ: ੧੩ ਸੰਧੂ ਕਲੋਨੀ ਵਿੱਚ ਭਾਜਪਾ ਨੇਤਾ ਰਾਕੇਸ਼ ਸ਼ਰਮਾ ਮਿੰਟੂ ਦੀ ਅਗਵਾਈ ਵਿੱਚ ਪੈਨਸ਼ਨ ਧਾਰਕਾਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਜਾਣਕਰੀ ਦਿੱਤੀ ਗਈ। ਵਾਰਡ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਬੁੱਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬਚਿਆਂ ਦੇ ਪੈਨਸ਼ਨ ਦੇ ਫਾਰਮ ਭਰੇ ਗਏ।ਰਾਕੇਸ਼ ਮਿੰਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਰ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਜਨ-ਕਲਿਆਣ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਇਸ ਪੈਨਸ਼ਨ ਕੈਂਪ ਵਿੱਚ 300 ਤੋਂ ਵੱਧ ਜਰੂਰਤਮੰਦ ਲੋਕਾਂ ਨੇ ਲਾਭ ਉਠਾਇਆ।ਇਸ ਅਵਸਰ ਤੇ ਸੁਮਿਤ ਸ਼ਰਮਾ, ਕੁਲਵਿੰਦਰ ਸਿੰਘ ਲਾਡਾ, ਪ੍ਰੇਮ ਸ਼ਰਮਾ, ਰਵੀ ਭੂਸ਼ਣ, ਸਵਿੰਦਰ ਸਿੰਘ ਵਾਹਲਾ, ਵਿਜੇ ਟੀਟੂ, ਰਾਮ ਲੀ, ਪਵਨਾ, ਭਰਤਵੀਰ ਸਿੰਘ, ਇਵਾਨ ਕਪੂਰ, ਸੂਰਜ ਸ਼ਰਮਾ, ਡਿੰਪਲ ਜੋਸ਼ੀ, ਹਕੀਕਤ ਰਾਏ, ਰਿੰਪੀ ਭਾਰਦਵਾਜ, ਮਹੇਸ਼ੀ, ਪੱਪੀ ਸ਼ਰਮਾ, ਮੰਨੂ, ਅਜੇ ਪਾਠਕ, ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media