Wednesday, March 25, 2026

ਡਾਇਰੈਕਟਰ ਜਨਰਲ ਦੀ ਟੀਮ ਵੱਲੋਂ ਛੁੱਟੀਆਂ ਦੌਰਾਨ ਕੀਤੀ ਦਫਤਰਾਂ ਦੀ ਚੈਕਿੰਗ

PPN2812201501

ਬਟਾਲਾ, 28 ਦਸੰਬਰ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਸ੍ਰੀ ਅਮਰਜੀਤ ਸਿੰਘ ਭਾਟੀਆ ਦੀ ਸਮੁਚੀ ਟੀਮ ਵੱਲੋ ਬਲਾਕ ਸਿੱਖਿਆ ਅਫਸਰ (ਪz) ਬਟਾਲਾ-1 ਦੇ ਦਫਤਰ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਮੌਕੇ ਦਫਤਰੀ ਰਿਕਾਰਡ ਵਿੱਚ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ, ਜੀ. ਆਈ.ਐਸ ਸਲਿੱਪਾਂ ਦਾ ਵਿਤਰਣ, ਕਰਮਚਾਰੀਆਂ ਦੇ ਜੀ ਪੀ ਐਫ ਖਾਤਿਆਂ ਦਾ ਮੁਲੰਕਣ, ਸਲਿੱਪਾ ਦੀ ਵੰਡ, ਦਸੰਬਰ ਤੱਕ ਜਿੰਨਾ ਸੈਂਟਰ ਸਕੂਲਾਂ ਦੀਆਂ ਮੈਡੀਕਲ, ਅਚਨਚੇਤ, ਕਮਾਈ ਛੁੱਟੀ ਦਾ ਹਿਸਾਬ, ਤੇ ਖਾਸ ਕਰਕੇ ਉਹਨਾ ਸਕੂਲਾਂ ਦਾ ਬਿਊਰਾ ਨੋਟ ਕੀਤਾ ਜਿੰਨਾ ਨੇ ਛੁੱਟੀਆਂ ਦੇ ਵੇਰਵੇ ਪੂਰੇ ਦਫਤਰ ਨੂੰ ਪੁਜਦੇ ਨਹੀਂ ਕੀਤੇ, ਉਹਨਾ ਦੇ ਵੇਰਵੇ ਰਿਕਾਰਡ ਹਿਤ ਸੰਭਾਲ ਲਏ ਹਨ, ਇਸ ਤੋਂ ਇਲਾਵਾ ਸਿਵਲ ਵਰਕਸ ਦੀਆਂ ਗਰਾਂਟਾਂ, ਵਿਦਿਆਰਥੀਆਂ ਮਨੀਆਰਟੀ ਤੇ ਐਸ ਸੀ ਵਿਦਿਆਰਥੀਆਂ ਦੇ ਵਜੀਫੇ, ਕੁੱਕਿੰਗ ਕਾਸਟ, ਵਰਤੀਆ ਤੇ ਅਣਵਰਤੀਆਂ ਗਰਾਂਟਾਂ ਦਾ ਹਿਸਾਬ ਆਦਿ ਵੀ ਚੈਕ ਕੀਤਾ ਗਿਆ।ਦਫਤਰੀ ਅਮਲੇ ਵੱਲੋਂ ਜਿੰਨਾਂ ਕਰਮਚਾਰੀਆਂ ਨੂੰ ਸਲਾਨਾ ਗੁਪਤ ਰਿਪੋਰਟਾਂ ਪ੍ਰਾਪਤ ਨਹੀ ਹੋਈਆਂ ਉਹਨਾ ਦੀ ਪੁੱਛ ਪੜਤਾਲ ਕੀਤੀ ਗਈ।ਟੀਮ ਵੱਲੌਂ ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਸਕੂਲਾਂ ਵਿੱਚ ਟੀਚਿੰਗ ਅਮਲਾ ਆਪਣੇ ਪੱੱਧਰ ਤੇ ਹੀ ਛੁਟੀਆਂ ਮੰਨਜੂਰ ਕਰ ਦਿੰਦਾ ਹੈ, ਜਦ ਕਿ ਕਿਸੇ ਵੀ ਕਰਮਚਾਰੀ ਨੇ ਛੁਟੀ ਲੈਣ ਹੋਵੇ ਤਾ ਆਪਣੇ ਤੋਂ ਉੱਚ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਉਣੀ ਹੁੰਦੀ ਹੈ, ਪਰ ਸਕੂਲ ਕੂਝ ਸਕੂਲਾਂ ਦਾ ਟੀਚਿੰਗ ਅਮਲਾ ਇਸ ਨੂੰ ਜਰੂਰੀ ਨਹੀ ਸਮਝਦਾ।ਬਲਾਕ ਸਿੱਖਿਆ ਅਫਸਰ (ਪz) ਦੇ ਤਰੂਟੀਆਂ ਨੂੰ ਨੋਟ ਕਰਵਾ ਦਿਤਾ ਹੈ, ਤੇ ਇਹਨਾ ਤਰੁਟੀਆਂ ਨੂੰ ਦੂਰ ਕਰਨ ਉਪਰੰਤ ਜਿਲਾ ਨਿਰੀਖਣ ਟੀਮ ਦੇ ਇੰਚਾਰਜ਼ ਨੂੰ ਦੁਬਾਰਾ ਰਿਪੋਰਟ ਕਰਨ ਵਾਸਤੇ ਪਾਬੰਦ ਕਰ ਦਿਤਾ ਗਿਆ ਹੈ।ਇਸ ਤੋ ਇਲਾਵਾ ਟੀਮ ਵੱਲੋ ਂਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦਾ ਵੀ ਨਿਰੀਖਣ ਕੀਤਾ ਗਿਆ, ਸਕੂਲ ਵਿਖੇ ਅੱਠ ਕਰਮਚਾਰੀਆ ਵਿੱਚੋਂ ਪੰਜ ਹਾਜ਼ਰ ਤੇ ਤਿੰਨ ਛੁੱਟੀ ਤੇ ਪਾਏ ਗਏ, ਕੰਨਿਆ ਸਕੂਲ ਬਟਾਲਾ ਵਿਖੇ ਦਰਜਾ ਚਾਰ ਕਰਮਚਾਰੀ ਸਕੂਲ ਦੀ ਸਫਾਈ ਤੇ ਸਮਾਨ ਦੇ ਰੱਖ ਰਖਾਵ ਪ੍ਰਤੀ ਡਿਊਟੀ ਕਰਦੇ ਨੋਟ ਕੀਤੇ ਗਏ। ਨਿਰੀਖਣ ਟੀਮ ਵਿੱਚ ਟੀਮ ਇੰਚਾਰਜਾ ਸ੍ਰੀ ਅਮਰਜੀਤ ਸਿੰਘ ਭਾਟੀਆ, ਪਰਵੀਨ ਕੁਮਾਰ, ਸਸ਼ੀ ਭੂਸਨ, ਰਜਿੰਦਰ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਗੁਰਮੁੱਖ ਸਿੰਘ ਢਿਲੋਂ, ਨਿਰਮਲ ਸਿੰਘ, ਗੁਰਭੇਜ ਸਿੰਘ,ਰਣਜੀਤ ਸਿੰਘ ਦਫਤਰੀ ਕਰਮਚਾਰੀ ਹਾਜ਼ਰ ਸਨ ਜਦ ਕਿ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਵਿਖੇ ਹਰੀ ਕ੍ਰਿਸ਼ਨ, ਅਸੋਕ ਕੁਮਾਰ, ਕਮਲੇਸ ਕੌਰ, ਸੁਨੀਤਾ ਸਰਮਾ ਤੋ ਇਲਾਵਾ ਦਫਤਰੀ ਕਰਮਚਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply