ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਗ ਲਰਨਿੰਗ ਵਿਭਾਗ ਵਲੋਂ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਲੋਹੜੀ ਦਾ ਤਿਉਹਾਰ ਪੁਰਾਤਨ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਗਿਆ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਮੁਖ-ਮਹਿਮਾਨ ਸਨ। ਵਿਭਾਗ ਦੀ ਡਾਇਰੈਕਟਰ, ਡਾ. ਗੁਰਪ੍ਰੀਤ ਕੌਰ ਨੇ ਮੁਖ ਮਹਿਮਾਨ ਦਾ ਸਵਾਗਤ ਕੀਤਾ। ਵਿਭਾਗ ਦੀ ਮਿਸ ਕੁਲਦੀਪ ਸੰਧੂ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਪੰਜਾਬ ਦੇ ਲੁਪਤ ਹੋ ਰਹੇ ਲੋਹੜੀ ਨਾਲ ਸਬੰਧਤ ਲੋਕ ਗੀਤ ਅਤੇ ਗਿੱਧਾ ਪੇਸ਼ ਕੀਤਾ ਗਿਆ। ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਤਿਊਹਾਰਾਂ ਦੇ ਮਨਾਉਣ ਨਾਲ ਸਮਾਜ ਵਿਚ ਵਿਸਰ ਰਹੇ ਅਮੀਰ ਵਿਰਸੇ ਨੂੰ ਸਜੀਵ ਰਖਣ ਦੇ ਨਾਲ-ਨਾਲ ਇਕ ਨਵੇਕਲੀ ਪਛਾਣ ਵੀ ਮਿਲਦੀ ਹੈ। ਇਸ ਮੌਕੇ ‘ਤੇ ਪ੍ਰੋਗਰਾਮ ਐਸਿਸਟੈਂਟ, ਮਿਸਜ਼ ਤੇਜਪਾਲ ਕੌਰ, ਸ੍ਰੀ ਮੁਕੇਸ਼ ਸ਼ਰਮਾ, ਸ੍ਰੀ ਵਰਿੰਦਰਦੀਪ ਸਿੰਘ, ਸ੍ਰੀ ਪਰਮਜੀਤ ਕੌਰ, ਮਿਸ ਗੁਰਸ਼ਰਨ ਕੌਰ, ਮਿਸ ਦੇਵੀਕਾ ਕੁਮਾਰੀ, ਮਿਸ ਰੁਬਾਈਨਾ ਸਿਆਲ, ਮਿਸ ਨਿਧੀ ਸ਼ਰਮਾ, ਮਿਸ ਦੀਪਿਕਾ ਅਤੇ ਵਿਭਾਗ ਦੇ ਹੋਰ ਕਰਮਚਾਰੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …