Wednesday, December 4, 2024

ਲਾਲ ਕਿਲੇ ਦੇ ਬਾਹਰ ਦਿੱਲੀ ਕਮੇਟੀ ਮਨਾਵੇਗੀ ਬਾਬਾ ਬਘੇਲ ਸਿੰਘ ਜੀ ਦਾ ਦਿੱਲੀ ਫਤਿਹ ਦਿਹਾੜਾ

14011410

ਨਵੀਂ ਦਿੱਲੀ, 14 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਵਿਖੇ ਖਾਲਸਾ ਰਾਜ ਸਥਾਪਿਤ ਕਰਕੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਜੀ ਦਾ ਦਿੱਲੀ ਫਤਿਹ ਦਿਹਾੜਾ 15 ਮਾਰਚ ਨੂੰ ਲਾਲ ਕਿਲੇ ਦੇ ਬਾਹਰ ਕੀਰਤਨ ਸਮਾਗਮ ਦੇ ਰੂਪ ਵਿਚ ਪਹਲੀ ਵਾਰ ਮਨਾਇਆ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਗੱਲ ਦਾ ਭਰੋਸਾ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਨੂਮਾਇੰਦਿਆ ਵਲੋਂ ਉਨਾਂ ਨੂੰ ਮੰਗ ਪੱਤਰ ਸੌਂਪਣ ਵੇਲੇ ਦਿੱਤਾ ਗਿਆ। ਤੀਸ ਹਜ਼ਾਰੀ ਕੋਰਟ ਜੋ ਕਿ ਬਾਬਾ ਬਘੇਲ ਸਿੰਘ ਜੀ ਦੀ 30 ਹਜ਼ਾਰ ਖਾਲਸਾ ਫੌਜ ਦੇ ਠਹਿਰਣ ਦਾ ਸਥਾਨ ਸੀ ਉਥੇ ਵੀ ਦਿੱਲੀ ਸਰਕਾਰ ਨੂੰ ਬੇਨਤੀ ਕਰਕੇ ਬਾਬਾ ਬਘੇਲ ਸਿੰਘ ਜੀ ਦੀ ਵਿਜੈ ਗਾਥਾ ਨੂੰ ਦਰਸ਼ਾਉਂਦਾ ਹੋਇਆ ਵੱਡਾ ਹੋਰਡਿੰਗ ਲਗਵਾਉਣ ਦਾ ਵਫਦ ਨੂੰ ਦਾਅਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਅਗਲੇ ਸਾਲ ਤੋਂ ਦਿੱਲੀ ਕਮੇਟੀ ਵਲੋਂ ਛਾਪੀ ਜਾਂਦੀ ਨਾਨਕਸ਼ਾਹੀ ਜੰਤਰੀ ਦੇ ਹਰ ਪੇਜ ਤੇ ਬਾਬਾ ਦੀਪ ਸਿੰਘ, ਅਕਾਲੀ ਬਾਬਾ ਫੂਲਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਤੇ ਹਰੀ ਸਿੰਘ ਨਲੂਵਾ ਵਰਗੇ ਮਹਾਨ ਸਿੱਖ ਜਰਨੈਲਾਂ ਦੇ ਜੀਵਨ ਦੀ ਸੰਖੇਪ ਜਾਨਕਾਰੀ ਵੀ ਸੰਗਤਾ ਨੂੰ ਦਿੱਤੀ ਜਾਵੇਗੀ। ਤੀਸ ਹਜ਼ਾਰੀ ਕੋਰਟ ਦੇ ਪਿੱਛੇ ਬਾਬਾ ਬਘੇਲ ਸਿੰਘ ਜੀ ਦੇ ਗੁਰਦੁਆਰੇ ਦੀ ਜਾਨਕਾਰੀ ਦਿੰਦੇ ਹੋਏ ਸੰਕੇਤਾਤਮਕ ਬੋਰਡ ਦਿੱਲੀ ਦੇ ਪੀ.ਡਬਲਿਉ.ਡੀ. ਦੇ ਮਨੀਸਟਰ ਨੂੰ ਬੇਨਤੀ ਕਰਕੇ ਲਗਵਾਉਣ ਦੀ ਵੀ ਉਨ੍ਹਾਂ ਨੇ ਇਸ ਮੌਕੇ ਆਸ ਪ੍ਰਗਟਾਈ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਅਤੇ ਐਮ.ਐਲ.ਏ. ਹਰਮੀਤ ਸਿੰਘ ਕਾਲਕਾ ਤੇ ਸਿੱਖ ਜੱਥੇਬੰਦੀਆਂ ਸਿੱਖੀ ਸਿਦਕ, ਯੰਗ ਸਿੱਖ ਲੀਡਰਸ ਅਤੇ ਯੁਨਾਇਟਿਡ ਸਿੱਖ ਮਿਸ਼ਨ ਸਣੇ ਕਈ ਹੋਰ ਜੱਥੇਬੰਦੀਆਂ ਦੇ ਨਮਾਇੰਦੇ ਵੀ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਭਲਕੇ 14 ਨਵੰਬਰ ਨੂੰ ਪਾਕਿਸਤਾਨ ਜਾਵੇਗਾ

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ …

Leave a Reply