Saturday, October 10, 2026

ਪੱਤਰਕਾਰ ਮਨਿੰਦਰ ਸਿੰਘ ਗੋਰੀ ਦੇ ਚਾਚਾ ਸਵ: ਕੁਲਵੰਤ ਸਿੰਘ ਨੂੰ ਵੱਖਵੱਖ ਆਗੂਆ ਵੱਲੋ ਭਾਵ-ਭਿੰਨੀ ਸ਼ਰਧਾਜਲੀ

PPN0401201612

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਪੱਤਰਕਾਰ ਮਨਿੰਦਰ ਸਿੰਘ ਗੋਰੀ ਦੇ ਚਾਚਾ ਸਵ: ਕੁਲਵੰਤ ਸਿੰਘ ਨੂੰ ਵੱਖਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋ ਭਾਵ-ਭਿੰਨੀ ਸ਼ਰਧਾਜਲੀ ਦਿੱਤੀ ਗਈ ।ਸਵ: ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ।ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਨਿਊ ਗੋਲਡਨ ਐਵਨਿਊ ਵਿਖੇ ਹੋਈ। ਜਿਸ ਵਿਚ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਰਾਜੀਵ ਭਗਤ, ਸਾਬਕਾ ਮੇਅਰ ਸੁਨੀਲ ਦੱਤੀ, ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ, ਸ਼ਹਿਰੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਜਰੰਗ ਬਹਾਦਰ ਸਿੰਘ ਬਿੱਲਾ, ਲੋਕਲ ਗੁਰਦੁਆਰ ਕੋਠਾ ਸਾਹਿਬ ਵੱਲ੍ਹਾ ਤੇ ਗੁਰਦੁਆਰਾ ਅਟਾਰੀ ਸਾਹਿਬ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ, ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਦੇ ਪੀ.ਏ ਰਾਜੂ ਵੱਲੋ ਸਵ. ਸ੍ਰ: ਕੁਲਵੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਨ੍ਹਾਂ ਦੀ ਪਤਨੀ ਰਣਜੀਤ ਕੋਰ, ਭਰਾ ਗਰਮੀਤ ਸਿੰਘ ਤੇ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ।ਲੋਕਲ ਗੁਰਦੁਆਰ ਕੋਠਾ ਸਾਹਿਬ ਵੱਲ੍ਹਾ ਤੇ ਗੁਰਦੁਆਰਾ ਅਟਾਰੀ ਸਾਹਿਬ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ ਵੱਲੋਂ ਸਵ. ਕੁਲਵੰਤ ਸਿੰਘ ਦੇ ਬੇਟੇ ਮੰਗਲਦੀਪ ਸਿੰਘ ਤੇ ਭਰਾ ਗੁਰਮੀਤ ਸਿੰਘ ਨੂੰ ਸਿਰਪਾਓ ਦਿੱਤਾ ਗਿਆ।ਇਸ ਮੋਕੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਤਰਸੇਮ ਸਿੰਘ, ਸਬ. ਇੰਸਪੈਕਟਰ ਸਾਹਿਬ ਸਿੰਘ, ਸਾਧੂ ਸਿੰਘ ਅੰਮ੍ਰਿਤਪਾਲ ਸਿੰਘ ਤੇ ਹੋਰ ਸ਼ਖਸ਼ੀਅਤਾਂ ਮੋਜੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply