Monday, July 8, 2024

ਪੰਜ ਪਿਆਰੇ ਸਿੱਖ ਪੰਥ ਵਿੱਚ ਇੱਕ ਸਿਧਾਂਤਕ ਸੰਸਥਾ ਹਨ ਰਾਮ ਲੀਲਾ ਦੇ ਪਾਤਰ ਨਹੀ – ਰਤਿੰਦਰ ਸਿੰਘ ਇੰਦੌਰ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਿੱਖੀ ਨੂੰ ਪ੍ਰਣਾਈ ਹੋਈ ਗੁਰਸਿੱਖ ਸੰਸਥਾ ਦੇ ਆਗੂ ਭਾਈ ਰਾਤਿੰਦਰ ਸਿੰਘ ਇੰਦੌਰ ਨੇ ਪੰਜ ਪਿਆਰਿਆ ਦੀ ਕਾਰਵਾਈ ਨੂੰ ਪੂਰੀ ਤਰ੍ਹਾ ਪੰਥਕ ਸਿਧਾਂਤਾ , ਮਰਿਆਦਾ ਤੇ ਪਰੰਪਰਾਵਾਂ ਦੇ ਉਲਟ ਦੱਸਦਿਆ ਕਿਹਾ ਕਿ ਪੰਥ ਵਿੱਚ ਪੰਜ ਪਿਆਰੇ ਕਿਸੇ ਰਾਮ ਲੀਲਾ ਦੇ ਪਾਤਰ ਨਹੀ ਸਗੋ ਇਹ ਤਾਂ ਆਪਣੇ ਆਪ ਵਿੱਚ ਗੁਰੂ ਸਾਹਿਬ ਨੇ ਇੱਕ ਸਿਧਾਂਤਕ ਸੰਸਥਾ ਖੜੀ ਕੀਤੀ ਹੈ ਅਤੇ ਤਨਖਾਹਦਾਰ ਮੁਲਾਜ਼ਮ ਉਸ ਵੇਲੇ ਤੱਕ ਹੀ ਪੰਜ ਪਿਆਰੇ ਹਨ ਜਿੰਨਾ ਚਿਰ ਤੱਕ ਉਹ ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤ ਛੱਕਾਉਣ ਦੀ ਆਰੰਭਤਾਂ ਤੇ ਸਮਾਪਤੀ ਦੀ ਅਰਦਾਸ ਦੇ ਸਮੇਂ ਦੌਰਾਨ ਵਿਸ਼ੇਸ਼ ਬਾਣਾ ਪਾਉਦੇ ਹਨ, ਉਸ ਤੋ ਬਾਅਦ ਉਹ ਆਮ ਆਦਮੀ ਹੀ ਹੁੰਦੇ ਹਨ।
ਜਾਰੀ ਇੱਕ ਬਿਆਨ ਰਾਹੀ ਭਾਈ ਰਾਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਪੰਥ ਵਿੱਚ ਪੰਜ ਪਿਆਰਿਆ ਦਾ ਬਹੁਤ ਵੱਡਾ ਰੁਤਬਾ ਹੈ ਤੇ ਚਮਕੌਰ ਦੀ ਗੜ੍ਹੀ ਵਿੱਚ ਜਿਹਨਾਂ ਪੰਜ ਪਿਆਰਿਆ ਦਾ ਹਵਾਲਾ ਦੇ ਕੇ ਇਹਨਾਂ ਪੰਜ ਪਿਆਰਿਆ ਦੀ ਕਾਰਵਾਈ ਨੂੰ ਜ਼ਾਇਜ਼ ਠਾਹਿਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਪੂਰੀ ਤਰ੍ਹਾ ਗਲਤ ਹੈ। ਉਹਨਾਂ ਕਿਹਾ ਕਿ ਉਹ ਜਿਥੇ ਨਿਸ਼ਕਾਮ ਸੇਵਕ ਸਨ ਉਥੇ ਉਹਨਾਂ ਦੀ ਚੋਣ ਗੜ੍ਹੀ ਵਿੱਚ ਮੌਜੂਦ ਸਿੰਘਾਂ ਨੇ ਕੀਤੀ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਦਾ ਕੰਮ ਸਿਰਫ ਨਗਰ ਕੀਰਤਨ ਦੀ ਅਗਵਾਈ ਕਰਨਾ ਤੇ ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤ ਪਾਨ ਹੀ ਕਰਾਉਣਾ ਹੈ ਤੇ ਉਹ ਨਿਸ਼ਕਾਮ ਸੇਵਕ ਨਹੀ ਸਗੋ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਅਨੁਸਾਰ ਹੀ ਚੱਲਦੇ ਹਨ। ਉਹਨਾਂ ਕਿਹਾ ਕਿ ਜੇਕਰ ਜਥੇਦਾਰਾਂ ਬਾਰੇ ਕਿਹਾ ਜਾਂਦਾ ਹੈ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਾਨ ਤੇ ਵਿਧੀ ਬਣਾਈ ਜਾਣਾ ਚਾਹੀਦੀ ਹੈ ਤੇ ਉਹ ਕਿਸੇ ਵੀ ਸੰਸਥਾ ਦੇ ਤਨਖਾਹਦਾਰ ਮੁਲਾਜ਼ਮ ਨਹੀ ਹੋਣੇ ਚਾਹੀਦੇ ਤੇ ਫਿਰ ਪੰਜ ਪਿਆਰਿਆ ਬਾਰੇ ਅਜਿਹਾ ਕਿਉ ਨਹੀ? ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਪੰਜ ਪਿਆਰਿਆ ਦੇ ਸਿਧਾਂਤ ਨੂੰ ਇੱਕ ਸੰਸਥਾ ਦਾ ਰੂਪ ਦਿੱਤਾ ਸੀ ਪਰ ਇੱਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਪੰਥਕ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਕਲz ਨੂੰ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਕੀਤੇ ਗਏ ਨਵੇਂ ਪੰਜ ਪਿਆਰੇ ਇਹਨਾਂ ਦੇ ਫੈਸਲੇ ਨੂੰ ਰੱਦ ਕਰ ਦਿੰਦੇ ਹਨ ਤਾਂ ਫਿਰ ਹਾਸੋਹੀਣੀ ਹੀ ਹੋਵੇਗੀ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵੀ ਬਦਲਾ ਲਉ ਭਾਵਨਾ ਨਾਲ ਪੰਜ ਪਿਆਰਿਆ ਨੂੰ ਬਰਖਾਸਤ ਕੀਤਾ ਹੈ ਤੇ ਰਾਮ ਲੀਲਾ ਦੇ ਪਾਤਰਾ ਵਾਂਗ ਪੰਜ ਪਿਆਰੇ ਬਦਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਨੂੰ ਵੀ ਦਰੁਸਤ ਨਹੀ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰੇ ਨਿਸ਼ਕਾਮ ਸੇਵਕ ਹੁੰਦੇ ਤਾਂ ਉਹਨਾਂ ਦੇ ਨਾਲ ਬਰਖਾਸਤਗੀ ਦਾ ਬਿੱਲਾ ਨਾ ਲੱਗਦਾ। ਉਹਨਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਨੇ ਆਦੇਸ਼ ਜਾਰੀ ਕਰਕੇ ਆਪਣੀ ਸਰਵਉੇਚਤਾ ਦੀ ਗੱਲ ਕੀਤੀ ਹੈ ਤੇ ਕਲ੍ਹ ਨੂੰ ਪਟਨਾ ਸਾਹਿਬ ਵਾਲੇ ਪੰਜ ਪਿਆਰੇ ਅਜਿਹਾ ਹੀ ਫੈਸਲਾ ਲੈ ਕੇ ਕੋਈ ਵਿਵਾਦ ਪਾ ਸਕਦੇ ਹਨ ਅਤੇ ਗਿਆਨੀ ਇਕਬਾਲ ਸਿੰਘ ਪਹਿਲਾਂ ਵੀ ਆਪਣੇ ਨਾਲ ਚਾਰ ਹੋਰ ਗ੍ਰੰਥੀ ਬਿਠਾ ਕੇ ਅਜਿਹਾ ਕਰਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਹੁੰਦਿਆ ਪਟਨਾ ਸਾਹਿਬ ਵਿਖੇ ਤਲਬ ਕਰਨ ਦੇ ਆਦੇਸ਼ ਜਾਰੀ ਕਰ ਚੁੱਕੇ ਹਨ ਪਰ ਉਹ ਆਦੇਸ਼ ਵੀ ਅੱਜ ਕਿਥੇ ਨਹੀ ਹਨ ਕਿਸੇ ਨੂੰ ਕੋਈ ਜਾਣਕਾਰੀ ਨਹੀ ਹੈ। ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤ ਪਾਨ ਕਰਾਉਣ ਲਈ ਹਰ ਗੁਰੂਦੁਆਰੇ ਵਿੱਚ ਪੰਜ ਪਿਆਰੇ ਹੁੰਦੇ ਹਨ ਤੇ ਪ੍ਰਬੰਧਕ ਕਮੇਟੀਆ ਆਪਣੇ ਆਪਣੇ ਪੰਜ ਪਿਆਰਿਆ ਕੋਲੋ ਆਪਣੇ ਮਤਲਬ ਦੇ ਆਦੇਸ਼ ਜਾਰੀ ਕਰਵਾ ਕੇ ਸਿੱਖ ਪੰਥ ਦੀ ਪੰਚ ਪ੍ਰਧਾਨੀ ਮਰਿਆਦਾ ਨੂੰ ਖਤਮ ਕਰ ਸਕਦੇ ਹਨ ਤੇ ਪੰਥ ਵਿਰੋਧੀ ਸ਼ਕਤੀਆ ਤੋ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅੰਮ੍ਰਿਤ ਛੱਕਾਉਣ ਲਈ ਸੰਗਤ ਵਿੱਚੋ ਹੀ ਅੰਮ੍ਰਿਤਧਾਰੀ ਸਿੱਖ ਜਿਹੜੀ ਲੋੜੀਦੀ ਬਾਣੀ ਤੇ ਨਿਯਮਾਂ , ਮਰਿਆਦਾ ਤੇ ਜਾਣੂ ਹੋਣ ਲੈ ਜਾਂਦੇ ਹਨ ਅਤੇ ਅਜਿਹਾ ਵਿਦੇਸ਼ਾਂ ਵਿੱਚ ਕਈ ਵਾਰੀ ਹੋ ਵੀ ਚੁੱਕਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply