Monday, July 8, 2024

ਬੀਰ ਖਾਲਸਾ ਦਲ ਨੇ ਨੌਜਵਾਨਾਂ ਨੂੰ ਪੰਥਕ ਸੇਵਾਵਾਂ ਲਈ ਇਕਜੁੱਟ ਕਰਨਾ ਸ਼ੁਰੂ ਕੀਤਾ

PPN0501201607

ਨਵੀਂ ਦਿੱਲੀ, 5 ਜਨਵਰੀ (ਅੰਮ੍ਰਿਤ ਲਾਲ ਮੰਨਣ)- ਨੌਜਵਾਨਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਵੱਲੋਂ ਬਣਾਈ ਗਈ ਗੈਰ ਸਿਆਸ਼ੀ ਜਥੇਬੰਦੀ ਬੀਰ ਖਾਲਸਾ ਦਲ ਨੇ ਦਿੱਲੀ ਵਿੱਖੇ ਆਪਣੇ ਕਾਰਜ ਖੇਤਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਦਲ ਦੇ ਦਿੱਲੀ ਵਿਖੇ ਮੁਖੀ ਸੁਰਿੰਦਰ ਸਿੰਘ (ਬਿੱਲਾ) ਅਤੇ ਨੌਜਵਾਨ ਆਗੂ ਸਤਬੀਰ ਸਿੰਘ ਗਗਨ ਵੱਲੋਂ ਪੱਛਮ ਦਿੱਲੀ ਦੇ ਫਤਿਹ ਨਗਰ ਦੇ ਸੁਖੋ ਖਾਲਸਾ ਸਕੂਲ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਭਰਵਾ ਇਕੱਠ ਹੋਣ ਨੂੰ ਬਿੱਲਾ ਨੇ ਪੰਥ ਪ੍ਰਤੀ ਨੌਜਵਾਨਾਂ ਦੇ ਪਿਆਰ ਨਾਲ ਜੋੜਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉ-ਚਤਾ ਨੂੰ ਪੂਰਣ ਤੌਰ ਤੇ ਜਥੇਬੰਦੀ ਵੱਲੋਂ ਸਮਰਪਿਤ ਹੋਣ ਦਾ ਬਿੱਲਾ ਨੇ ਦਾਅਵਾ ਕਰਦੇ ਹੋਏ ਨੌਜਵਾਨਾਂ ਨੂੰ ਗੈਰ ਸਿਆਸ਼ੀ ਜਥੇਬੰਦੀ ਦਾ ਹਿੱਸਾ ਬਣਨ ਵਾਸਤੇ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿਆਸ਼ੀ ਜਥੇਬੰਦੀਆਂ ਅਕਸਰ ਆਪਣੇ ਸਿਆਸ਼ੀ ਮੁਫਾਦਾ ਵਾਸਤੇ ਪੰਥ ਪ੍ਰਤੀ ਆਪਣੀ ਜਿੰਮੇਵਾਰੀਆਂ ਤੋਂ ਪਿੱਠ ਵਿਖਾ ਕੇ ਸਿਆਸ਼ੀ ਲੋਕਾਂ ਦੀ ਗੋਦ ਦਾ ਨਿਘ ਮਾਣਨ ਦਾ ਕਾਰਨ ਬਣ ਜਾਉਂਦੀਆਂ ਹਨ। ਉਨ੍ਹਾਂ ਵਾਸਤੇ ਕੁਰਸੀ ਪਹਿਲੇ ਅਤੇ ਪੰਥ ਪਿੱਛੇ ਹੋ ਜਾਉਂਦਾ ਹੈ।ਇਸ ਕਰਕੇ ਨੌਜਵਾਨਾਂ ਨੂੰ ਧਰਮ ਅਤੇ ਵਿਰਸੇ ਨਾਲ ਜਥੇਬੰਦਕ ਤੌਰ ਤੇ ਜੋੜਨ ਵਾਸਤੇ ਮਾਸਟਰ ਤਾਰਾ ਸਿੰਘ ਵੱਲੋਂ ਬਣਾਈ ਗਈ ਉਕਤ ਜੱਥੇਬੰਦੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵੱਡੇ ਪੰਥਕ ਆਗੂ ਜਥੇਦਾਰ ਸੰਤੋਖ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਮਜਬੂਤੀ ਦਿੰਦੇ ਹੋਏ ਆਪਣਾ ਵੈਚਾਰਿਕ ਅਤੇ ਨੈਤਿਕ ਸਮਰਥਨ ਦਿੱਤਾ ਸੀ।
ਗਗਨ ਨੇ ਨੌਜਵਾਨਾਂ ਨੂੰ ਪੰਥ ਦੀ ਰੀੜ ਦੀ ਹੱਡੀ ਦੱਸਦੇ ਹੋਏ ਵੱਡੀ ਗਿਣਤੀ ਵਿੱਚ ਦਿੱਲੀ ਵਿੱਖੇ ਜਥੇਬੰਦਕ ਢਾਂਚੇ ਨੂੰ ਬਣਾਉਣ ਦਾ ਵੀ ਐਲਾਨ ਕੀਤਾ। ਗਗਨ ਨੇ ਸਾਫ ਕੀਤਾ ਕਿ ਸਿਆਸ਼ੀ ਪ੍ਰਭਾਵ ਤੋਂ ਦੂਰ ਪੰਥ ਦੀ ਸੇਵਾ ਲਈ ਨੌਜਵਾਨਾਂ ਨੂੰ ਵੱਡੀਆਂ ਪੰਥਕ ਸੇਵਾਵਾਂ ਦਾ ਹਿੱਸਾ ਬਣਾਉਣ ਲਈ ਇਸ ਕਾਰਜ ਨੂੰ ਸ਼ੁਰੂ ਕੀਤਾ ਗਿਆ ਹੈ।ਗਗਨ ਨੇ ਜਥੇਬੰਦੀ ਦੇ ਪ੍ਰਚਾਰ ਨੂੰ ਧਰਮ ਦੇ ਖੇਤਰ ਤਕ ਹੀ ਸੀਮਿਤ ਰੱਖਣ ਦਾ ਵੀ ਦਾਅਵਾ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਣਾਏ ਗਏ ਪੰਥ ਦੇ ਨਿਵੇਕਲੇ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਨੌਤੀ ਦੇਣ ਵਾਲੇ ਲੋਕਾਂ ਨੂੰ ਵੀ ਗਗਨ ਨੇ ਪੰਥ ਦੀ ਏਕਤਾ ਲਈ ਇਕ ਨਿਸ਼ਾਨ ਹੇਠਾਂ ਇਕਜੁੱਟ ਹੋਣ ਦਾ ਵੀ ਸਦਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਮੂਲਿਅਤ ਕੀਤੀ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply