Monday, July 8, 2024

ਜੇ ਅਸੀਂ ‘ਮਾਨਾ ਦੇ ਮਾਨ’ ਹੋਏ ਤਾਂ ਤੂੰ ਵੀ ‘ਚੌਹਾਨਾਂ ਦੇ ਚੌਹਾਨ’ ਹੋਇਆ – ਮਾਨ

ਸੰਦੌੜ, 5 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸੱਭਿਆਚਾਰ ਅਤੇ ਅਦਾਕਾਰੀ ਦੇ ਖੇਤਰ ਵਿੱਚ ਹਮੇਸ਼ਾ ਹੀ ਮਾਨਾਂ ਨੇ ਆਪਣੀ ਅਹਿਮ ਭੁਮਿਕਾ ਨਿਭਾਈ ਹੈ ।ਜਿਨ੍ਹਾਂ ਨੇ ਪੰਜਾਬੀਅਤ ਅਤੇ ਪੰਜਾਬੀ ਅਦਾਕਾਰੀ ਨੂੰ ਸੁਚੱਜੇ ਢੰਗ ਨਾਲ ਪ੍ਰਫੁਲਿਤ ਕੀਤਾ ।ਜਿਸ ਕਾਰਨ ਅੱਜ ਪੂਰੇ ਸੰਸਾਰ ਅੰਦਰ ਪੰਜਾਬੀ ਗਾਇਕੀ ਦਾ ਸਿੱਕ ਚੱਲ ਰਿਹਾ ਹੈ ਅਤੇ ਅਜੌਕੇ ਦੌਰ ਵਿੱਚ ਬਾਲੀਵੁੱਡ ਦੀ ਕੋਈ ਵੀ ਫਿਲਮ ਪੰਜਾਬੀ ਗੀਤ-ਸੰਗੀਤ ਤੋਂ ਬਿਨ੍ਹਾਂ ਪੂਰੀ ਨਹੀਂ ਹੁੰਦੀ।ਜਿਸ ਵਿੱਚ ਪੰਜਾਬੀ ਲੋਕ ਗਾਇਕੀ ਦੇ ਥੰਮ ਮੰਨੇ ਜਾਣ ਵਾਲੇ ਅਤੇ ਅੱਜ-ਕੱਲ ਦੇ ਪੰਜਾਬੀ ਕਲਾਕਾਂਰਾ ਲਈ ਬਾਬਾ ਬੋਹੜ ਗੁਰਦਾਸ ਮਾਨ ਦਾ ਬਹੁਤ ਹੀ ਵੱਡਾ ਰੋਲ ਹੈ ।ਗੁਰਦਾਸ ਮਾਨ ਜੀ ਦੇ ਜਨਮਦਿਨ ਦੇ ਸ਼ੁਭ ਅਵਸਰ ਉਪਰ ਅਹਿਮਦਗੜ੍ਹ ਦੇ ਹੀਰੇ ਕਹੇ ਜਾਣ ਵਾਲੇ ਅਤੇ ਬੇਜ਼ੁਬਾਨ ਪੰਛੀਆਂ ਦੇ ਰੈਣਬਸੇਰਾ ਕਰਨ ਵਾਲੇ ਚਰਨਜੀਤ ਸਿੰਘ ਉਰਫ ਚੰਨੀ ਚੌਹਾਨ ਨੇ ਮਾਨ ਸਾਬ੍ਹ ਨੂੰ ਮੁਬਾਰਾਕਬਾਦ ਦਿੰਦਿਆਂ ‘ਮਾਨਾਂ ਦਾ ਮਾਨ ਕਹਿਕੇ ਜਦ ਉਨ੍ਹਾਂ ਦੀ ਤਾਰੀਫ ਵਿੱਚ ਕੁਝ ਕਹਿਣ ਲੱਗੇ ਤਾਂ ਮਾਨ ਸਾਬ੍ਹ ਨੇ ਚੰਨੀ ਦੀ ਗੱਲ ਵਿਚਾਲੇ ਕੱਟਦਿਆਂ ਉਲਟਾ ਉਸੇ ਦੀ ਹੀ ਤਾਰੀਫ ਕਰਦਿਆਂ ਕਿਹਾ ਕੇ, ‘ਜੇ ਅਸੀਂ ਮਾਨਾਂ ਦੇ ਮਾਨ ਹੋਏ ਤਾਂ ਤੂੰ ਵੀ ਤਾਂ ਚੌਹਾਨਾਂ ਦਾ ਚੌਹਾਨ ਹੋਇਆ’ ਕਿਉਂਕਿ ਚੌਹਾਨ ਨਾਮ ਨਾਲ ਸਬੰਧਤ ਕਲਾਕਾਰੀ ਦੇ ਖੇਤਰ ਵਿੱਚ ਕਈ ਕਦਰਦਾਨ ਸਖਸ਼ ਹੋਏ ਹਨ ਪਰ ਤੇਰੇ ਵਾਂਗ ਸੇਵਾ ਭਾਵਨਾ ਵਾਲੀ ਕਲਾਕਾਰੀ ‘ਚ ਨਾਂ ਤਾਂ ਹੁਣ ਤੱਕ ਕੋਈ ਚੌਹਾਨ ਹੋੋਇਆ ਹੀ ਹੈ ਅਤੇ ਨਾ ਹੀ ਸ਼ਾਇਦ ਭਵਿੱਖ ਵਿੱਚ ਵੀ ਹੀ ਹੋਵੇਗਾ ਕਿਉਂਕਿ ਚੰਨੀ ਬੇਜ਼ੁਬਾਨ ਅਤੇ ਬੇਸਹਾਰਾ ਪੰਛੀਆਂ ਲਈ ਇੱਕ ਮਸੀਹਾ ਬਣਕੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ ।ਇਸ ਮੌਕੇ ਗੁਰਦਾਸ ਮਾਨ ਨੇ ਅੱਜਕੱਲ ਪੰਜਾਬ ਦੇ ਗੱਭਰੂਆਂ ਵਿੱਚ ਚੱਲ ਰਹੇ ਦਾੜੀ-ਮੁੱਛ ਵਾਲੇ ਫੈਸ਼ਨ ਵਾਲੀ ਚੰਨੀ ਚੌਹਾਨ ਦੀ ਦਿੱਖ ਦੇਖਕੇ ਬਹੁਤ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਪੰਜਾਬੀ ਗੱਭਰੂਆਂ ਵਿੱਚ ਮੁੜ ਪੰਜਾਬੀ ਵਿਰਸੇ ਵਾਲੀ ਦਾੜੀ-ਮੁੱਛ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ।ਇਸ ਤੋਂ ਬਾਅਦ ਪਰਮਜੀਤ ਸਿੰਘ ਬਠਿੰਡਾ ਅਤੇ ਚੰਨੀ ਚੌਹਾਨ ਵਲੋਂ ਸਜਾਏ ਗਏ ਕੇਕ ਨੂੰ ਮਾਨ ਸਾਬ੍ਹ ਨੇ ਕੱਟ ਕੇ ਮਾਣ ਬਖਸ਼ਿਆ । ਚੰਨੀ ਚੌਹਾਨ ਨੇ ਮਾਨ ਸਾਬ੍ਹ ਨੂੰ ਉਨ੍ਹਾਂ ਦੇ ਜਨਮ ਦਿਨ ਲਈ ਵਿਸ਼ੇਸ਼ ਤੋਰ ਤੇ ਤਿਆਰ ਕੀਤੇ ਸਾਂਈ ਲਾਡੀ ਸ਼ਾਹ ਵਾਲੇ ਲੱਕੜ ਦੇ ਕੜੇ ਭੇਂਟ ਕੀਤੇ।ਚੰਨੀ ਚੌਹਾਨ ਨੇ ਅਹਿਮਦਗੜ੍ਹ ਆਕੇ ਚੋਣਵੇਂ ਪੱਤਰਕਾਰਾਂ ਨਾਲ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਇੱਕ ਬਹੁਤ ਹੀ ਨੇਕ ਇੰਨਸਾਨ ਹਨ ਅਤੇ ਇਹ ਉਨ੍ਹਾਂ ਦਾ ਵਡੱਪਣ ਹੀ ਹੈ ਕਿ ਖੁਦ ਦੀ ਤਾਰੀਫ ਸੁਨਣ ਦੀ ਬਜਾਏ ਉਲਟਾ ਮੇਰੇ ਹੀ ਤਾਰੀਫ ਕਰ ਦਿੱਤੀ । ਇਹੀ ਕਾਰਨ ਹੈ ਕਿ ਉਨ੍ਹਾਂ ‘ਮਾਨਾ ਦਾ ਮਾਨ ਅਤੇ ਮਾਣ’ ਕਿਹਾ ਜਾਂਦਾ ਹੈ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply