Tuesday, July 21, 2026

ਸ਼ਾਇਰ ਬਲਵਿੰਦਰ ਸੰਧੂ ਨਾਲ ਰੂੁਬੁਰੂ

PPN0501201612

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਪਟਿਆਲਾ ਵਾਸੀ ਪ੍ਰਸਿਧ ਸ਼ਾਇਰ ਬਲਵਿੰਦਰ ਸੰਧੂ ਦਾ ਵਿਰਸਾ ਵਿਹਾਰ ਵਿਖੇ ਰੂੁਬੁਰੂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁਖ ਤੌਰ ਤੇ ਸ਼ਾਇਰ ਮਲਵਿੰਦਰ ਅਤੇ ਸ਼ਾਇਰਾ ਅਤਿੰਦਰ ਸੰਧੂ ਸ਼ਾਮਲ ਹੋਏ ।ਇਸ ਪ੍ਰੋਗਰਾਮ ਵਿੱਚ ਬਲਵਿੰਦਰ ਸੰਧੂ ਤੋਂ ਉਹਨਾਂ ਦੀਆਂ ਰਚਨਾਵਾਂ ਸੁਣੀਆਂ ਗਈਆਂ ਅਤੇ ਨਾਲ ਹੀ ਉਹਨਾਂ ਤੋਂ ਉਹਨਾਂ ਦੀ ਜਿੰਦਗੀ ਅਤੇ ਕਵਿਤਾ ਸਬੰਧੀ ਬਹੁਤ ਸਾਰੇ ਸਵਾਲ ਜਵਾਬ ਵੀ ਕੀਤੇ ਗਏ । ਇਸ ਮੌਕੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਧੂ ਨੇ ਕਿਹਾ ਕਿ ਉਹਨਾਂ ਨੇ ਕੁਦਰਤ ਦੇ ਨੇੜੇ ਰਹਿ ਕੇ ਕਵਿਤਾ ਦੀ ਰਚਨਾ ਕੀਤੀ ਹੈ ਅਤੇ ਕੁਦਰਤ ਦੇ ਨੇੜੇ ਹੋਣ ਤੋਂ ਬਿਨਾ ਕੇਵਲ ਪਦਾਰਥ ਵਾਦੀ ਜਿੰਦਗੀ ਰੁ’ਖੀ ਅਤੇ ਬੇਜ਼ਾਨ ਹੁੰਦੀ ਹੈ । ਉਹਨਾਂ ਦੱਸਿਆ ਕਿ ਉਹਨਾਂ ਦੀਆਂ ਕਵਿਤਾਂ ਵਿੱਚ ਜਿਥੇ ਕੁਦਰਤ ਦੀ ਵਡਿਆਈ ਹੈ ਉਥੇ ਨਾਲ ਹੀ ਕੁਦਰਤੀ ਸ੍ਰੋਤਾਂ ਨੂੰ ਬਚਾਉਣ ਦਾ ਸੁਨੇਹਾ ਵੀ ਹੈ।ਇਸ ਮੌਕੇ ਉਹਨਾਂ ਨਾਲ ਸੰਵਾਦ ਰਚਾਉਣ ਵਾਲਿਆਂ ਵਿੱਚ ਪ੍ਰਿ: ਗੁਰਬਾਜ਼ ਸਿੰਘ ਤੋਲਾ ਨੰਗਲ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਹਰਮੀਤ ਆਰਟਿਸਟ, ਧਰਵਿੰਦਰ ਔਲਖ, ਡਾ. ਮੋਹਣ ਆਦਿ ਬਹੁਤ ਸਾਰੇ ਸ਼ਾਇਰ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply