
ਅੰਮ੍ਰਿਤਸਰ, 5 ਜਨਵਰੀ (ਗੁਰਚਰਨ ਸਿੰਘ)- ਧੰਨ ਧੰਨ ਬਾਬਾ ਦੀਪ ਸਿੰੰਘ ਵੈਲਫੇਅਰ ਸੁਸਾਇਟੀ ਵੱਲੌ 21 ਫਰਵਰੀ ਦਿਨ ਐਤਵਾਰ ਨੂੰ ਪੰਜ ਗਰੀਬ ਘਰ ਦੇ ਲੌੜਵੰਦ ਬੱਚਿਆਂ ਦੇ ਵਿਆਹ ਕੀਤੇ ਜਾਣਗੇ ।ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਇੱਕ ਮੀਟਿੰਗ ਦੌਰਾਨ ਦਿੱਤੀ ।ਉਹਨਾਂ ਨੇ ਕਿਹਾ ਕਿ ਵਿਆਹਾਂ ਦੇ ਇਸ ਪ੍ਰੋਗਰਾਮ ‘ਤੇ ਚਾਹ ਪਾਣੀ ਆਦਿ ਦਾ ਸਾਰਾ ਖਰਚਾ ਸੁਸਾਇਟੀ ਵੱਲੋ ਕੀਤਾ ਜਾਵੇਗਾ ਅਤੇ ਵਿਆਹ ਵਾਲੇ ਜੌੜਿਆਂ ਨੂੰ ਆਸ਼ੀਰਵਾਦ ਵਜੌ ਘਰੇਲੂ ਸਮਾਨ ਦੀਆਂ ਜਰੂੁਰੀ ਵਸਤਾਂ ਦਿੱਤੀਆ ਜਾਣਗੀਆ ।ਉਹਨਾਂ ਕਿਹਾ ਕਿ ਜਿਹੜੇ ਮਾਪੇ ਬੱਚਿਆਂ ਦਾ ਵਿਆਹ ਕਰਨ ਦੇ ਅਸਮੱਰਥ ਹਨ, ਉਹ ਸੁਸਾਇਟੀ ਦੇ ਕਿਸੇ ਵੀ ਅਹੁੱਦੇਦਾਰ ਮੈਬਰ ਨਾਲ ਸੰਪਰਕ ਕਰ ਸਕਦੇ ਹਨ। ਇਸ ਸਮੇਂ ਹਰਮਿੰਦਰ ਸਿੰਘ ਭਾਟੀਆ, ਜਸਮੀਤ ਸਿੰਘ, ਗੁਰਮੀਤ ਸਿੰਘ, ਬਲਰਾਜ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਰੋਬਿਨ ਗੰਭੀਰ, ਮਾਸਟਰ ਦਵਿੰਦਰ ਸਿੰਘ, ਸਤਿੰਦਰ ਸਿੰਘ, ਅਮਰਿੰਦਰ ਸਿੰਘ ਬੇਦੀ, ਸਾਹਿਲ ਕੁਮਾਰ, ਪੰਕਜ ਕੁਮਾਰ, ਭੁਪਿੰਦਰ ਸਿੰਘ, ਸਿਮਰਦੀਪ ਸਿੰਘ, ਅਮਨਦੀਪ ਸਿੰਘ ਭਾਉ, ਜੋਸ਼ੀ ਧੁੰਨਾ, ਰਮਨ ਕੁਮਾਰ ਆਦਿ ਮੌਜੂਦ ਸਨ।
Punjab Post Daily Online Newspaper & Print Media