Monday, July 8, 2024

ਆਟੋ ਚਾਲਕਾਂ ਨੂੰ ਪੜ੍ਹਾਇਆ ਟਰੈਫਿਕ ਨਿਯਮਾਂ ਦਾ ਪਾਠ

ਜ਼ਹਿਰੀਲਾ ਧੂਆਂ ਛੱਡਦੇ ਆਟੋ ਫੈਲਾਅ ਰਹੇ ਨੇ ਸਾਹ ਦੀਆਂ ਬਿਮਾਰੀਆਂ

PPN0501201614

ਅੰਮ੍ਰਿਤਸਰ, 5 ਜਨਵਰੀ (ਗੁਰਚਰਨ ਸਿੰਘ)- ਏ.ਸ਼ੀ.ਪੀ ਟਰੈਫਿਕ ਬਾਲ ਕ੍ਰਿਸ਼ਨ ਸਿੰਗਲਾ ਦੇ ਦਿਸ਼ਾ ਨਿਰਦਸ਼ਾ ਅਨੁਸਾਰ ਅੱਜ ਜੋਨ ਨੰ; ਇੱਕ ਦੇ ਟਰੈਫਿਕ ਇੰਚਾਰਜ਼ ਕੁਲਬੀਰ ਸਿੰਘ ਦੀ ਅਗਵਾਈ ਵਿਚ ਟਰੈਫਿਕ ਪੁਲਸ ਵੱਲੋ ਚੌਕ ਹੁਸੈਨਪੁਰਾ ਵਿਖੇ ਨਾਕਾ ਲਾ ਕੇ ਆਟੋ ਚਾਲਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਦਿਆਂ ਹੋਇਆ ਨਿਯਮਾਂ ਦੀ ਉਲਘਣਾ ਕਰਨ ਵਾਲੇ ਤਕਰੀਬਨ 35 ਤੌ 40 ਦੇ ਕਰੀਬ ਆਟੋ ਚਾਲਕਾਂ ਦੇ ਚਲਾਨ ਕੱਟੇ ਗਏ ਅਤੇ ਸਾਰੇ ਆਟੋ ਦੇ ਡਰਾਈਵਰਾਂ ਨੂੰ ਇੱਕ ਹੀ ਵਰਦੀ ਪਹਿਣ ਕੇ ਆਟੋ ਚਲਾਉਣ ਅਤੇ ਸਵਾਰੀ ਨੂੰ ਡਰਾਈਵਰ ਸੀਟ ‘ਤੇ ਸਵਾਰੀ ਨਾ ਬਿਠਾਉਣ ਦੀ ਹਦਾਇਤ ਕੀਤੀ।ਇਸ ਮੌਕੇ ਟਰੈਫਿਕ ਇੰਚਾਰਜ਼ ਕੁਲਬੀਰ ਸਿੰਘ ਨੇ ਦਸਿਆ ਕਿ ਸ਼ਹਿਰ ਵਿਚ ਚੱਲਣ ਵਾਲੇ ਸਾਰੇ ਆਟੋ ਇਸ ਸਮਂੇ ਡੀਜ਼ਲ ਨਾਲ ਚੱਲਣ ਕਾਰਨ ਗੁਰੂ ਨਗਰੀ ਵਿਚ ਜ਼ਹਿਰੀਲਾ ਧੂੰਆਂ ਫੈਲਾਅ ਰਹੇ ਹਨ। ਜਿਸ ਕਾਰਨ ਸਾਹ ਦੀਆਂ ਬਿਮਾਰੀਆਂ ਦਿਨ-ਬ-ਦਿਨ ਵੱਧ ਰਹੀਆਂ ਹਨ ਅਤੇ ਨਾਲ ਹੀ ਇਹ ਆਟੋ ਚਾਲਕ ਸਵਾਰੀਆਂ ਨੂੰ ਤੁੰਨ-ਤੁੰਨ ਕੇ ਆਟੋ ਵਿਚ ਬਿਠਾ ਲੈਦੇ ਹਨ।ਆਟੋ ਓਵਰਲੋਡ ਹੋ ਕੇ ਸੜਕਾਂ ਉੱਪਰ ਮੋਤ ਦੇ ਫਰਿਸ਼ਤੇ ਬਣ ਕੇ ਘੁੰਮਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ।ਉਹਨਾਂ ਕਿਹਾ ਕਿ ਸ਼ਹਿਰ ਵਿਚ ਸਾਲਾਂ ਪੁਰਾਣੇ ਤੇ ਬਿਨਾਂ ਨੰਬਰ ਤੋ ਕਈ ਆਟੋ ਸੜਕਾਂ ਉੱਤੇ ਘੁੰਮਦੇ ਹਨ। ਜਿੱਥੇ ਦਿਲ ਕਰੇ ਬ੍ਰੇਕ ਲਾ ਦਿੰਦੇ ਹਨ। ਪਿੱਛੇ ਆਉਣ ਵਾਲਾ ਭਾਵੇ ਹਾਦਸੇ ਦਾ ਸ਼ਿਕਾਰ ਹੋ ਜਾਵੇ ਸ਼ਹਿਰ ਵਿਚ ਚਾਰੇ ਪਾਸੇ ਆਟੋਜ਼ ਦੀ ਭਾਰੀ ਭੀੜ ਕਾਰਨ ਟਰੈਫਿਕ ਜਾਮ ਦੀ ਹਾਲਤ ਬਣੀ ਰਹਿੰਦੀ ਹੈ।ਇਸ ਲਈ ਆਟੋ ਚਾਲਕਾਂ ਖਿਲਾਫ ਵਿਸ਼ੇਸ਼ ਤੌਰ ‘ਤੇ ਮੁਹਿੰਮ ਚਲਾ ਕੇ ਟਰੈਫਿਕ ਦੇ ਨਿਯਮਾਂ ਨੂੰ ਤੋੜਨ ਦੀ ਸੁਰਤ ਵਿੱਚ ਸਕਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply