Friday, March 6, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਸਬੰਧੀ ਚੀਫ ਖਾਲਸਾ ਦੀਵਾਨ ਵਲੋਂ ਨਗਰ ਕੀਰਤਨ 15 ਨੂੰ

ਮੁੱਖ ਮੰਤਰੀ ਬਾਦਲ ਵਲੋਂ ਕਾਨਫ਼ਰੰਸ ਹਾਲ ਤੇ ਕਲਗੀਧਰ ਆਡੀਟੋਰੀਅਮ ਦਾ ਉਦਘਾਟਨ 10 ਨੂੰ

PPN0601201616ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) ਪੁਰਾਤਨ ਸਿੱਖ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਅਦਾਰਿਆਂ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ । ਜਿਸ ਦੀਆਂ ਤਿਆਰੀਆਂ ਸੰਬੰਧੀ ਬੁਲਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਬੁਲਾਈ ਗਈ ਗਈ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ
15 ਜਨਵਰੀ 2016 ਦਿਨ ਸ਼ੁਕਰਵਾਰ ਨੂੰ ਸਵੇਰੇ 9.00 ਵਜੇ ਨਗਰ ਕੀਰਤਨ ਜੀ. ਟੀ. ਰੋਡ ਸਕੂਲ ਤੋਂ ਅਰੰਭ ਹੋਵੇਗਾ ਜਿਸ ਵਿੱਚ ਦੀਵਾਨ ਦੇ ਵੱਖ-ਵੱਖ ਸਕੂਲ ਭਗਤਾਂਵਾਲਾ, ਪਰਾਗਦਾਸ, ਏਅਰਪੋਰਟ ਰੋਡ, ਮਜੀਠਾ ਬਾਈਪਾਸ, ਗੋਲਡਨ ਐਵੀਨਿਊ, ਮਝਵਿੰਡ, ਸੁਲਤਾਨਵਿੰਡ ਲਿੰਕ ਰੋਡ, ਰਣਜੀਤ ਐਵੀਨਿਊ, ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਸੀ.ਕੇ.ਡੀ. ਨਰਸਿੰਗ ਕਾਲਜ, ਝਬਾਲ, ਅਜਨਾਲਾ, ਨਵਾਂ ਪਿੰਡ, ਤਰਨਤਾਰਨ, ਪੱਟੀ ਸਕੂਲ ਦੇ ਵਿਦਿਆਰਥੀ, ਅਧਿਆਪਕ ਸਾਹਿਬਾਨ ਅਤੇ ਦੀਵਾਨ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਲ ਹੋਣਗੇ । ਇਹ ਨਗਰ ਕੀਰਤਨ ਭੰਡਾਰੀ ਪੁਲ, ਹਾਲ ਬਜ਼ਾਰ, ਗੋਲ ਹੱਟੀ ਚੌਂਕ, ਨਗਰ ਨਿਗਮ ਚੌਂਕ, ਸਾਰਾਗੜ੍ਹੀ ਚੌਂਕ ਤੋਂ ਜਲਿਆਂਵਾਲਾ ਬਾਗ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸਮਾਪਤ ਹੋਵੇਗਾ।ਉਨਾਂ ਨੇ ਸਾਰੇ ਮੈਂਬਰਾਂ ਤੇ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣਾ ਸਹਿਯੋਗ ਦੇਣ।ਸz. ਚੱਢਾ ਨੇ ਚੀਫ ਖਾਲਸਾ ਦੀਵਾਨ ਵਲੋਂ ਵਿਦਿਅਕ, ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਵੀ ਜਿਕਰ ਕੀਤਾ।
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ 10 ਜਨਵਰੀ ਦਿਨ ਐਤਵਾਰ ਨੂੰ ਸ਼ਾਮ 4.00 ਵਜੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਜੀ. ਟੀ. ਰੋਡ ਵਿਖੇ ਨਵੇਂ ਬਣੇ ਕਾਨਫ਼ਰੰਸ ਹਾਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਕਲਗੀਧਰ ਆਡੀਟੋਰੀਅਮ ਦਾ ਉਦਘਾਟਨ ਕਰਨਗੇ।ਉਨਾਂ ਕਿਹਾ ਕਿ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ । ਇਸ ਮੌਕੇ ਆਨਰੇਰੀ ਸੱਕਤਰ ਸz. ਨਰਿੰਦਰ ਸਿੰਘ ਖੁਰਾਨਾ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਪੂਰਾ ਅਨੁਸਾਸ਼ਨ ਕਾਇਮ ਰੱਖਿਆ ਜਾਵੇਗਾ ਅਤੇ ਸੜਕ ਤੇ ਆਵਾਜਾਈ ਨਿਰਵਿਘਣ ਚੱਲਣਾ ਵੀ ਯਕੀਨੀ ਬਣਾਇਆ ਜਵੇਗਾ।ਗੁਰਦੁਆਰਾ ਇੰਚਾਰਜ ਸz. ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ ਨੇ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਵੇਗੀ। ਇਸ ਸਮੇਂ ਮੀਤ ਪ੍ਰਧਾਨ ਧੰਨਰਾਜ ਸਿੰਘ, ਹਰਮਿੰਦਰ ਸਿੰਘ ਐਡੀਸ਼ਨਲ ਸੱਕਤਰ, ਗੁਰਿੰਦਰ ਸਿੰਘ ਚਾਵਲਾ, ਨਵਪ੍ਰੀਤ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply