Monday, July 8, 2024

ਮਾਂ-ਬੱਚੇ ਦੀ ਸਿਹਤ ਸਬੰਧੀ ਆਓੂਟਰੀਚ ਕੈਂਪ ਆਯੋਜਿਤ

PPN1101201608

ਬਠਿੰਡਾ, 11 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਮਾਂ ਬੱਚੇ ਦੀ ਸਿਹਤ ਸਬੰਧੀ ਅੱਜ ਜੋਗੀ ਨਗਰ ਵਿਖੇ ਮਟਰਨਲ ਅਤੇ ਚਾਇਲਡ ਹੈਲਥ ਸਬੰਧੀ ਆਓੂਟਰੀਚ ਕੈਂਪ ਲਗਾਇਆ ਗਿਆ। ਡਾ. ਵੀਨਤ ਨੇ ਮਟਰਨਲ ਅਤੇ ਚਾਇਲਡ ਹੈਲਥ ਸਬੰਧੀ ਜਾਣਕਾਰੀ ਦਿੰਦੀਆ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਹਰ ਗਰਭਵਤੀ ਦੀ ਕੈਸਲੈਸ ਡਿਲਵਰੀ ਯੋਜਨਾ ਦੇ ਅਧੀਨ ਮੁਫਤ ਡਿਲਵਰੀ ਹੁੰਦੀ ਹੈੇ।ਡਿਲਵਰੀ ਹੋਣ ਉਪਰੰਤ ਜਨਨੀ ਸੁਰੱਖਿਆ ਯੋਜਨਾ ਅਧੀਨ ਨਗਦ ਰਾਸ਼ੀ ਵੀ ਦਿੱਤੀ ਜਾਂਦੀ ਹੈ। ਡਾ ਵੀਨਤ ਨੇ ਦੱਸਿਆ ਕਿ ਹਰੇ ਪੱਤੇਦਾਰ ਸਬਜੀਆ ਤੇ ਫਲਾ ਦਾ ਸਭ ਤੋ ਵੱੱਧ ਸੇਵਨ ਕਰਨਾ ਚਾਹੀਦਾ ਹੈ। ਕੁਪੋਸਨ ਤੋ ਬਚਣ ਲਈ ਬੱਚਿਆ ਨੂੰ ਆਪਣੀ ਖੁਰਾਕ ਸੰਤੁਲਤ ਬਣਾਉਣ ਲਈ ਬਦਲਵੀਆਂ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਡਾ. ਰੀਤੂ ਨੇ ਨੈਸ਼ਨਲ ਹੈਲਥ ਮਿਸ਼ਨ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਗਰੂਕ ਕੀਤਾ। ਡਾ. ਰੀਤ ਨੇ ਕਿਹਾ ਕਿ ਨਵ ਜੰਮੇ ਬੱਚੇ ਨੂੰ ਗੁੜਤੀ ਦੇਣ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਬੱਚੇ ਨੂੰ ਸਭ ਤੋਂ ਪਹਿਲਾਂ ਮਾਂ ਦਾ ਹੀ ਦੁੱਧ ਹੀ ਦਿੱਤਾ ਜਾਵੇ। 6 ਮਹੀਨੇ ਤੱਕ ਦੇ ਹਰ ਬੱਚੇ ਲਈ ਮਾਂ ਦਾ ਦੁੱਧ ਜ਼ਰੂਰੀ ਹੈ। ਇਸ ਤੋਂ ਇਲਾਵਾ ਡਾ. ਕੁੰਦਨ ਕੁਮਾਰ ਪਾਲ ਨੇ ਨੈਸ਼ਨਲ ਹੈਲਥ ਮਿਸ਼ਨ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ । ਜਿਲਾ ਮਾਸ ਮੀਡਿਆ ਅਫਸਰ ਜਗਤਾਰ ਸਿੰਘ ਬਰਾੜ ਨੇ ਬਾਲੜ੍ਹੀ ਰੱਖਿਅਕ ਯੋਜਨਾ ਸਬੰਧੀ ਜਾਣਕਾਰੀ ਦਿੰਦੀਆ ਕਿਹਾ ਕਿ ਇੱਕ ਜਾਂ ਦੋ ਕੁੜੀਆ ਵਾਲੇ ਪਰਿਵਾਰ ਨੂੰ ਯੋਜਨਾ ਤਹਿਤ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਪਰ ਸ਼ਰਤ ਇਹ ਹੈ ਕਿ ਪਰਿਵਾਰ ਵਿਭਾਗ ਦੀਆਂ ਸਰਤਾਂ ਤੇ ਖਰਾ ਉਤਰਦਾ ਹੋਵੇ। ਇਸ ਤੋਂ ਇਲਾਵਾ ਭਰੂਣ ਹੱਤਿਆ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਜ਼ਗਦੀਸ ਕੌਰ ਨੇ ਕਿਹਾ ਕਿ ਹਰ ਨਵਜੰਮੇ ਬੱਚੇ ਨੂੰ ਮਾਂ ਦਾ ਹੀ ਦੁੱਧ ਦਿੱਤਾ ਜਾਣਾ ਚਾਹੀਦਾ ਹੈ। ਮਾਂ ਦੇ ਦੁੱਧ ਵਿੱਚ ਉਹ ਸਾਰੇ ਪੌਸਟਿਕ ਆਹਾਰ ਹੁੰਦੇ ਹਨ ਜ਼ੋ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਜਰੂਰੀ ਹਨ। ਇਸ ਮੌਕੇ ਆਇਓਡੀਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply