ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਚੋਣਾਂ ‘ਚ ਪਿੰਡ ਸੰਗਤ ਕਲਾਂ ਦੀ 119 ਸਾਲਾਂ ਬਜ਼ੁਰਗ ਮਾਤਾ ਸੰਤ ਕੌਰ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤਮਾਲ ਕੀਤਾ। ਉਕਤ ਬਜ਼ੁਰਗ ਔਰਤ ਸੰਤ ਕੌਰ ਪਤਨੀ ਵੀਰ ਸਿੰਘ ਨੇ ਆਪਣੇ ਪੜਪੋਤਿਆ ਨੂੰ ਆਪਣੀ ਵੋਟ ਪਾਉਣ ਦੀ ਇਛਾ ਜ਼ਾਹਿਰ ਕੀਤੀ ਅਤੇ ਉਨ੍ਹਾਂ ਆਪਣੀ ਪੜਦਾਦੀ ਮਾਤਾ ਨੂੰ ਕਾਰ ‘ਚ ਬੈਠਾ ਕੇ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਲੈ ਕੇ ਗਏ ਜਿਥੇ ਮਾਤਾ ਨੇ ਆਪਣੀ ਵੋਟ ਪਾਈ। ਮਾਤਾ ਸੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 6 ਪੁੱਤਰ 4 ਧੀਆਂ 9 ਪੋਤੇ 7 ਪੋਤੀਆਂ ਅਤੇ 9 ਪੜਪੋਤਰੇ ਹਨ ਅਤੇ ਉਹ ਇਸ ਵਾਰ ਵੋਟ ਪਾ ਕੇ ਪੂਰੀ ਤਰ੍ਹਾਂ ਖੁਸ਼ ਹਨ। ਇਸ ਤੋਂ ਇਲਾਵਾ ਇੱਕ ਪੂਰੀ ਸਦੀ ਨੂੰ ਵੇਖ ਚੁੱਕੀ 110 ਸਾਲਾ ਮਾਤਾ ਨੇ ਆਪਣੀ ਵੋਟ ਦਾ ਇਸਤਮਾਲ ਕੀਤਾ। ਲੋਕ ਸਭਾ ਹਲਕਾ ਫਰੀਦਕੋਟ ‘ਚ ਪੇਂਦੈ ਸਥਾਨਕ ਕਸਬੇ ਭਾਈਰੂਪਾ ਦੇ ਬੂਥ ਨੰਬਰ 77 ਤੇ ਮਾਤਾ ਸੀਤੋ ਦੇਵੀ ਪਤਨੀ ਵਲੈਤੀ ਰਾਮ ਨੇ ਆਪਣੀ ਵੋਟ ਦਾ ਇਸਤਮਾਲ ਕੀਤਾ।ਭਾਵੇਂ ਸਰਕਾਰੀ ਰਿਕਾਰਡ ‘ਚ ਮਾਤਾ ਦੀ ਉਮਰ 103 ਸਾਲ ਦਰਸਾਈ ਗਈ ਹੈ ਪ੍ਰੰਤੂ ਮਾਤਾ ਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਮਾਤਾ ਦੀ ਉਮਰ 110 ਸਾਲ ਦੀ ਹੈ।ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਮਾਤਾ ਭਾਵੇਂ ਚੱਲਣ ਫਿਰਨ ‘ਚ ਅਸਮਰਥ ਹੈ ਪ੍ਰੰਤੂ ਪਰਿਵਾਰਕ ਮੈਂਬਰਾਂ ਦੀ ਮੱਦਦ ਨਾਲ ਹਰ ਚੋਣ ‘ਚ ਆਪਣੇ ਵੋਟ ਦਾ ਇਸਤਮਾਲ ਕਰਦੀ ਹੈ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …