
ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਮਾਲਵਾ ਸਰੀਰਿਕ ਸਿੱਖਿਆ ਕਾਲਜ ਦੀ ਡੀ ਪੀ ਐਂਡ ਭਾਗ ਪਹਿਲਾ ਦੀ ਵਿਦਿਆਰਥਣ ਬੇਅੰਤ ਕੌਰ ਬਦੇਸ਼ਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਏ ਐਨ. ਐਸ. ਐਸ ਸਨਮਾਨ ਸਮਾਰੋਹ ਵਿਚ ਰਾਸ਼ਟਰੀ ਸੇਵਾ ਸਕੀਮ ਵਿਚ ਵੈਸਟ ਵਲੰਟੀਅਰ ਦਾ ਖਿਤਾਬ ਪ੍ਰਾਪਤ ਕਰ ਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਮਾਨ ਵਧਾਇਆ। ਇਥੇ ਜ਼ਿਕਰਯੋਗ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਜਸਪਾਲ ਸਿੰਘ ਵਲੋਂ ਇਸ ਬੱਚੀ ਨੂੰ ਯੂਨੀਵਰਸਿਟੀ ਕਲਰ ਨਾਲ ਨਵਾਜਿਆ ਗਿਆ। ਕਾਲਜ ਦੀ ਸਮੁੱਚੀ ਮੈਨੇਜਮੈਂਟ, ਪਿੰਸ੍ਰੀਪਲ ਪ੍ਰੋ: ਦਰਸਨ ਸਿੰਘ ਅਤੇ ਡੀਨ ਰਘਵੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਨੇ ਇਸ ਪ੍ਰਤਿਭਾਸ਼ਾਲੀ ਵਿਦਿਆਰਥੀ ਨੂੰ ਹਾਰਦਿਕ ਵਧਾਈ ਦਿੱਤੀ।
Punjab Post Daily Online Newspaper & Print Media