ਬਠਿੰਡਾ, 24 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਜ ਜੀਰੋ ਡਿਗਰੀ ਤੋ ਵੀ ਹੇਠਾ ਚੱਲ ਰਹੇ ਤਾਪਮਾਨ ਕਾਰਨ ਹੱਡ ਚੀਰਵੀ ਠੰਢ ਦੇ ਬਾਵਜੂਦ ਹਜ਼ਾਰਾ ਮਰਦ ਔਰਤਾ ਦੀ ਬੱਚਿਆ ਸਮੇਤ ਲਗਾਤਾਰ ਰਾਇਕੇ ਕਲਾਂ ਮੋਰਚੇ ਵਿੱਚ ਵੱਧ ਰਹੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਕਿਸਾਨਾ ਮਜਦੂਰਾ ਵਿੱਚ ਆਪਣੇ ਹੱਕਾ ਲਈ ਸੰਘਰਸ਼ ਚੇਤਨਾ ਅਤੇ ਹਕੂਮਤ ਵਿਰੁੱਧ ਨਫਰਤ ਅਤੇ ਲੜਨ ਦੀ ਭਾਵਨਾ ਦਾ ਪਸਾਰਾ ਹੋ ਰਿਹਾ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਪਿੰਡ ਰਾਇਕੇ ਕਲਾਂ ਵਿਖੇ ਚੱਲ ਰਹੇ ਕਿਸਾਨ ਮਜਦੂਰ ਮੋਰਚੇ ਦੇ ਤੀਸਰੇ ਦਿਨ ਜੁੜੇ ਭਾਰੀ ਇਕੱਠ ਨੂੰ ਸਬੋਧਨ ਕਰਦਿਆ ਵੱਖ-ਵੱਖ ਕਿਸਾਨ ਮਜਦੂਰ ਆਗੂਆ ਵੱਲੋ ਕੀਤਾ ਗਿਆ ।ਉਹਨਾਂ ਆਖਿਆ ਕਿ ਨਕਲੀ ਬੀਜਾ, ਕੀੜੇਮਾਰ ਦਵਾਈਆ ਤੇ ਖਾਦਾਂ ਕਾਰਨ ਜੋ ਨਰਮੇ ਤੇ ਹੋਰ ਫਸਲਾਂ ਦੀ ਤਬਾਹੀ ਹੋਈ ਹੈ ਉਹਦੇ ਲਈ ਬਾਦਲ ਸਰਕਾਰ ਪੂਰੀ ਤਰਾਂ ਜਿੰਮੇਵਾਰ ਹੈ। ਸਰਕਾਰ ਵੱਲੋ ਬਾਇਰ ਕੰਪਨੀ ਦੀ ਓਬਰੇਨ ਨਾਂਅ ਦੀ ਜੋ ਕੀੜੇਮਾਰ ਦਵਾਈ ਖਰੀਦ ਕੇ ਕਿਸਾਨਾ ਨੂੰ ਸਬਸਿਡੀ ‘ਤੇ ਦਿੱਤੀ ਗਈ ਉਹ ਵੀ ਚਿੱਟੇ ਮੱਛਰ ਨੂੰ ਕਾਬੂ ਕਰਨ’ ਚ ਬੁਰੀ ਤਰਾਂ ਫੇਲ੍ਹ ਸਾਬਤ ਹੋਈ ਹੈ ਤੇ ਬੀਜ ਕੰਪਨੀਆ ਤੋ 60 ਲੱਖ ਰੁਪੈ ਦਾ ਫੜਿਆ ਗਿਆ ਗੁੰਡਾ ਟੈਕਸ ਵੀ ਇਸੇ ਗੱਲ ਦੀ ਚੁਗਲੀ ਕਰਦਾ ਹੈ ਕਿ ਕਿਸਾਨਾ ਮਜਦੂਰਾ ਨੁੰ ਤਬਾਹੀ ਮੂੰਹ ਧੱਕਣ ਵਾਲੀਆ ਇਹਨਾਂ ਕੰਪਨੀਆ ਦਾ ਹੀ ਸਰਕਾਰ ਨੂੰ ਜਿਆਦਾ ਹੇਜ ਹੈ।ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਥਾਂ-ਥਾਂ ਤੋ ਨਕਲੀ ਰੇਹਾ ਤੇ ਸਪਰੇਹਾ ਦੇ ਅਥਾਹ ਜਖੀਰੇ ਬਰਾਮਦ ਹੋਣ ਦੇ ਬਾਵਯੂਦ ਕਿਸੇ ਵੀ ਦੋਸ਼ੀ ਤੇ ਸਿਆਸੀ ਸਰਪ੍ਰਸਤ ਵਿਰੁੱਧ ਕੋਈ ਪੁਖਤਾ ਕਾਰਵਾਈ ਨਾ ਕਰਨਾ ਸਰਕਾਰ ਦੀ ਇਸ ਧੰਦੇ ਵਿੱਚ ਸ਼ਾਮਲ ਦੋਸ਼ਆ ਨਾਲ ਗੂੜੀ ਸਾਂਝ ਦੀ ਪੁਸ਼ਟੀ ਕਰਦਾ ਹੈ ਜਦੋਂ ਕਿ ਮਜਦੂਰਾ ਲਈ ਜਾਰੀ ਕੀਤੇ 64 ਕਰੋੜ ਰੂਪੇ ਚੋ ਧੇਲਾ ਵੀ ਨਾ ਵੰਡਣਾ ਤੇ ਕਿਸਾਨਾ ਦੇ 644 ਕਰੋੜ ਰੂਪੇ ਦੇ ਮੁਆਵਜੇ ਵਿੱਚ ਭਾਰੀ ਧਾਂਦਲੀਆ ਇਸ ਦੀ ਕਿਸ਼ਾਨਾਂ ਮਜਦੂਰਾ ਨਾਲ ਦੁਸ਼ਮਣੀ ਦਾ ਮੂੰਹ ਬੋਲਦਾ ਸਬੂਤ ਹੈ ।ਬੁਲਾਰਿਆ ਨੇ ਜੋਰ ਦੇ ਕੇ ਆਖਿਆ ਕਿ ਉਹਨਾ ਦੇ ਮੋਰਚੇ ਦਾ ਮਕਸਦ ਨਰਮੇ ਤੇ ਹੋਰ ਫਸਲਾਂ ਦੀ ਤਬਾਹੀ ਬਦਲੇ 40 ਹਜਾਰ ਰੁਪਏ ਪ੍ਰਤੀ ਏਕੜ ਕਾਸ਼ਤਕਾਰਾ ਨੂੰ ਤੇ 20 ਹਜਾਰ ਰੁਪਏ ਪਰਿਵਾਰ ਮਜਦੂਰ ਨੂੰ ਮੁਆਵਜਾ ਦਵਾਉਣਾ, ਕਾਲੇ ਕਾਨੂੰਨ ਰੱਦ ਕਰਾਉਣਾ, ਜਨਤਕ ਵੰੰਡ ਪ੍ਰਣਾਲੀ ਨੂੰ ਮਜਬੂਤ ਕਰਕੇੇ ਸਸਤੇ ਭਾਅ ਅਨਾਜ ਤੇ ਹੋਰ ਖੁਰਾਕੀ ਵਸਤਾ ਦੀ ਸਪਲਾਈ ਨੂੰ ਯਕੀਨੀ ਬਣਾਉਣਾ, ਫਸਲਾ ਦੀ ਸਰਕਾਰੀ ਖਰੀਦ ਲਾਹੇਵੰਦ ਭਾਅ’ ਤੇ ਯਕੀਨੀ ਬਣਾਉਣਾ, ਮਜਦੂਰਾ ਦੇ ਘਰੇਲੂ ਬਿਜਲੀ ਬਿੱਲਾ ਦੇ ਬਕਾਏ ਖਤਮ ਕਰਾਉਣਾ, ਆਬਾਦਕਾਰਾ ਨੂੰ ਜਮੀਨਾ ਦੇ ਮਾਲਕੀ ਹੱਕ ਦੁਆਉਣਾ, ਕਿਸਾਨਾ ਮਜਦੂਰਾ ਦੇ ਕਰਜੇ ਖਤਮ ਕਰਾਉਣਾ ਖੁਦਕਸ਼ੀ ਪੀੜਤਾ ਨੂੰ 5 ਲੱਖ ਰੂਪਏ ਮੁਆਵਜਾ ਤੇ ਨੌਕਰੀ ਦੁਆਉਣਾ, ਅਵਾਰਾ ਪਸ਼ੂਆ ਤੇ ਕੁੱਤਿਆ ਦਾ ਪ੍ਰਬੰਧ ਕਰਾਉਣਾ, ਗੰਨੇ ਦੇ ਬਕਾਏ ਜਾਰੀ ਕਰਾਉਣਾ, 5 ਹਜਾਰ ਰੂਪੈ ਪ੍ਰਤੀ ਕੁਵਿੰਟਲ ਤੋ ਘੱਟ ਰੇਟ ਤੇ ਲੁੱਟੀ ਬਾਸਮਤੀ ਦੀ ਭਰਪਾਈ ਕਰਾਉਣਾ, 5 ਏਕੜ ਤੱਕ ਵਾਲੇ ਕਿਸਾਨਾ ਨੂੰ ਸਰਕਾਰੀ ਖਰਚੇ’ ਤੇ ਖੇਤੀ ਮੋਟਰਾ ਦੇ ਕੁਨੈਕਸ਼ਨ ਦੇਣ ਆਦਿ ਮੰਗਾ ਨੂੰ ਪੂਰਾ ਕਰਾਉਣਾ ਹੈ। ਇਕੱਠ ਨੂੰ ਬੀ.ਕੇ.ਯੂ ਏਕੜਾ (ਉਗਰਾਹਾ) ਦੇ ਸੂਬਾ ਜਰਨਲ ਸਕੱਤਰ, ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜਦੂਰ ਯੁਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀ.ਕੇ.ਯੂ ਏਕਤਾ (ਡਕੌਦਾ) ਦੇ ਜਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲ, ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਪੇਂਡੂ ਮਜਦੂਰ ਯੂਨੀਅਨ ਦੇ ਗਿੰਦਰ ਸਿੰਘ ਰੋਡੇ, ਕਿਸਾਨ ਸਘੰਰਸ ਕਮੇਟੀ ( ਸਤਨਾਮ ਸਿੰਘ ਪੰਨੂੰ) ਦੇ ਆਗੂ ਸੁਖਵਿੰਦਰ ਸਿੰਘ ਸਭਰਾ, ਜਮਹੂਰੀ ਕਿਸ਼ਾਨ ਸਭਾ ਦੇ ਭੀਮ ਸਿੰਘ ਆਲਮਪੁਰ, ਦਿਹਾਤੀ ਮਜਦੂਰ ਸਭਾ ਦੇ ਆਗੂ ਗੁਰਮੇਜ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਤੋ ਇਲਾਵਾ ਕੁਲਦੀਪ ਕੌਰ ਕੁੱਸਾ, ਤਰਸੇਮ ਸਿੰਘ ਖੁੰਡੇ ਹਲਾਲ, ਗੁਰਨਾਮ ਸਿੰਘ, ਸੁਰਮੁੱਖ ਸਿੰਘ ਸੇਲਬਰਹਾ, ਭੋਲਾ ਸਿੰਘ ਸਮਾਉ, ਮਿੱਠੂ ਸਿੰਘ ਘੁੱਦਾ , ਜਸਪਾਲ ਸਿੰਘ ਬਰਨਾਲਾ ਨੇ ਵੀ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media