Thursday, March 5, 2026

ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਬੂਟ, ਜੁਰਾਬਾਂ, ਜਰਸੀਆਂ ਵੰਡੀਆਂ  

PPN2401201606ਸੰਦੌੜ, 24 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਤ ਬਾਬਾ ਅਤਰ ਸਿੰਘ ਜੀ ਖਾਲਸਾ ਕਾਲਜ ਦੇ ਸਟੇਡੀਅਮ ਸੰਦੌੜ ਵਿੱਖੇ ਕਹਿਲ ਸਪੋਰਟਸ ਐਂਡ ਵੈੱਲਫੈਅਰ ਕਲੱਬ ,ਐਨ.ਆਰ.ਆਈ ਵੀਰ ਅਤੇ ਸਮੂਹ ਨਗਰ ਪੰਚਾਇਤ ਸੰਦੌੜ ਵੱਲੋਂ ਕਿ ਉੱਘੇ ਸਮਾਜ ਸੇਵੀ ਤੇ ਸੇਵਾ ਦੇ ਪੁੰਜ ਭਾਨ ਸਿੰਘ ਜੱਸੀ ਦੀ ਰਹਿਨੁਮਾਈ ਵਿੱਚ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ।ਇਸ ਸਮਾਮਗ ਵਿੱਚ ਅੱਤ ਦੀ ਪੈ ਰਹੀ ਸਰਦੀ ਦੇ ਮੱਦੇਨਜਰ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ, ਗੱਡੀਆਂ ਵਾਲੇ ਪਰਜਾ ਪਤ ਅਤੇ ਆਂਗਣਵਾੜੀ ਸਕੂਲ ਸੰਦੌੜ ਦੇ ੧੫੦ ਦੇ ਲਗਭਗ ਗਰੀਬ ਬੱਚਿਆਂ ਨੂੰ ਬੂਟ, ਜੁਰਾਬਾਂ, ਗਰਮ ਜਰਸੀਆਂ ਵੰਡੀਆਂ ਗਈਆਂ।ਬੂਟ, ਜੁਰਾਬਾਂ, ਗਰਮ ਜਰਸੀਆਂ ਵੰਡਣ ਸਮੇਂ ਝੁੱਗੀਆਂ, ਝੌਂਪੜੀਆਂ ਵਾਲੀਆਂ ਅੋਰਤਾਂ,ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਚੇਹਰੇ ਤੋਂ ਖੁਸੀ ਝੱਲੀ ਨਹੀ ਸੀ ਜਾ ਰਹੀ ਕਿਉਕਿ ਇਲਾਕੇ ਵਿੱਚ ਅਜੇ ਤੱਕ ਇਹਨਾਂ ਗਰੀਬ ਲੋਕਾਂ ਦੀ ਕਿਸੇ ਨੇ ਬਾਂਹ ਤੱਕ ਨਹੀ ਫੜੀ।ਸਮਾਗਮ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਬਚਿਆਂ ਦਾ ਹਰ ਸਾਲ ਦਾ ਸਕੂਲੀ ਖਰਚਾ ਤੇ ਵਰਦੀਆਂ ਦਾ ਖਰਚਾ ਕਹਿਲ ਸਪੋਰਟਸ ਐਂਡ ਵੈੱਲਫੈਅਰ ਕਲੱਬ ਸੰਦੌੜ ਨੇ ਦੇਣ ਦਾ ਪ੍ਰਣ ਲਿਆ ਤਾ ਜੋ ਇਹ ਗਰੀਬ ਬੱਚੇ ਆਪਣਾ ਪੜ੍ਹ ਲਿਖ ਕੇ ਭਵਿੱਖ ਸਵਾਰ ਸਕਣ।ਇਸ ਸਮੇਂ ਭਾਨ ਸਿੰਘ ਜੱਸੀ ਨੇ ਬੋਲਦਿਆਂ ਕਿਹਾ ਕਿ ਮੈਂ ਕਹਿਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸਮੂਹ ਅਹੁੱਦੇਦਾਰਾਂ ਅਤੇ ਐਨ.ਆਰ.ਆਈ ਵੀਰਾਂ ਤੇ ਸਮੂਹ ਪੰਚਾਇਤ ਦਾ ਧੰਨਵਾਦ ਕਰਦਾ ਹਾਂ ਜਿਨਾ੍ਹ ਨੇ ਝੁੱਗੀਆਂ, ਝੋਪੜੀਆਂ ਵਾਲਿਆਂ ਦੇ ਗਰੀਬ, ਲਾਚਾਰ ਮਸੂਮ ਬੱਚਿਆਂ ਦੀ ਪੜ੍ਹਾਈ, ਗਰਮ ਕਪੜੇ ਤੇ ਹੋਰ ਸਮਾਨ ਦੇਣ ਦੀ ਵਚਨਬੱਧਤਾ ਕੀਤੀ ਹੈ।ਪੰਜਾਬ ਭਰ ਵਿੱਚ ਚੱਲ ਹਰੇ ਸਾਡੇ ਮਿਸ਼ਨ ਵਿੱਚ ਚੱਲ ਕੇ ਗਰੀਬਾਂ ਦੀ ਮੱਦਦ ਕਰਨ ਦਾ ਬੀੜਾ ਚੱਕਿਆ ਹੈ।
ਅੰਤ ਵਿੱਚ ਕਲੱਬ ਵੱਲੋੰ ਸਮਾਗਮ ਦੋਰਾਨ ਉੱਘੇ ਸਮਾਜ ਸੇਵੀ ਸੇਵਾ ਦੇ ਪੁੰਜ ਭਾਨ ਸਿੰਘ ਜੱਸੀ ਦੇ ਸਮਾਜ ਵਿੱਚ ਵੱਡੇ ਉਪਰਾਲੇ ਤੇ ਗਰੀਬਾਂ ਦੇ ਮਸੀਹਾਂ ਹੋਣ ਦੇ ਮਾਣ ਬਦਲੇ ਸਨਮਾਨ ਚਿੰਨ, ਸਿਰਪਾa ਅਤੇ ਕਰੋੜਾਂ ਦੀ ਅਬਾਦੀ ਵਾਲੇ ਦੇਸ ਅਮਰੀਕਾ ਦੀ ਬਾਸਕਟਬਾਲ (ਐਨ.ਬੀ.ਏ) ਦੇ ਖਿਡਾਰੀ ਸਤਨਾਮ ਸਿੰਘ ਨੇ ਵਿਦੇਸ਼ਾ ਵਿੱਚ ਪੰਜਾਬੀਆਂ ਦਾ ਸਿਰ ਉੱਚਾ ਅਤੇ ਆਪਣੀ ਸਰਦਾਰੀ ਬਰਕਾਰਰ ਰੱਖਣ ਤੇ ਉਸ ਦੇ ਪਿਤਾ ਬਲਵੀਰ ਸਿੰਘ ਸਾਬਕਾ ਸਰਪੰਚ ਬੱਲੋਂ ਦਾ ਵਿਸ਼ੇਸ਼ ਤੋਰ ਤੇ ਇੱਕ ਵੱਡੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉੱਘੇ ਅੰਤਰਰਾਸਟੀ ਕਬੱਡੀ ਖਿਡਾਰੀ ਹਰਮੇਸ ਸਿੰਘ ਗੁੱਗ ਸੰਦੌੜ ਨੇ ਆਪਣੀ ਇੱਕ ਵਿੱਘਾ ਦਸ ਵਿਸਵੇ ਜਮੀਨ ਕਹਿਲ ਕਲੱਬ ਤੇ ਸੰਦੌੜ ਦੀ ਸਮੂਹ ਪੰਚਾਇਤ ਨੂੰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਵਿੱਚ ਗਊ ਸਾਲਾ ਅਤੇ ਇਹਨਾਂ ਗਰੀਬ ਬਚਿਆਂ ਲਈ ਸਕੂਲ ਵਿਦਿਆਲਾ ਖੋਲਿਆ ਜਾਵੇ ਤਾਂ ਜੋ ਗਰੀਬ, ਮਾਸੂਮ ਬੱਚੇ ਆਪਣੀ ਪੜਾਈ ਕਰ ਸਕਣ।ਪ੍ਰੋ. ਗੁਰਦੇਵ ਸਿੰਘ ਸੰਦੌੜ, ਜੱਥੇਦਾਰ ਨਹਾਗੀਆ ਸਿੰਘ ਸੰਦੋੜ, ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਜਨਾਬ ਮਹਿੰਦਰਾ ਮੋਟਰ ਵਰਕਸਾਪ(ਫਰਵਾਲੀ) ਵਾਲੇ,ਚਮਕੋਰ ਸਿੰਘ,ਕਹਿਲ ਸਪੋਰਟਸ ਐਂਡ ਵੱਲਫੇਅਰ ਕਲੱਬ ਸੰਦੋੜ ਦੇ ਆਗੂ ਇੰਜਨੀਅਰ ਅਵਨੀਤ ਸਿੰਘ, ਪਿੰਦਰ ਸਿੰਘ,ਬਲਜਿੰਦਰ ਸਿੰਘ ਅਤੇ ਬਲਕਾਰ ਸਿੰਘ, ਰਾਜੀਵ ਸਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ, ਗੱਡੀਆਂ ਵਾਲੇ ਪਰਜਾ ਪਤ ਅਤੇ ਆਂਗਣਵਾੜੀ ਸਕੂਲ ਦੇ ਬੱਚਿਆਂ ਦੇ ਮਾਪੇ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply