Friday, July 3, 2026

ਬੂਥ ਲੈਵਲ ਅਫਸਰ ਵੱਲੋ ਬੂਥ ਨੰਬਰ 94 ਦੇ ਵੋਟਰਾਂ ਨੂੰ ਵੋਟਰ ਕਾਰਡ ਵੰਡੇ

PPN2501201504

ਬਟਾਲਾ, 25 ਜਨਵਰੀ (ਪ.ਪ)- ਭਾਰਤ ਵਿੱਚ ਲੋਕਤੰਤਰ ਦੀ ਮਜਬੂਤੀ ਤੇ ਨਾਗਰਿਕਾ ਨੂੰ ਵੋਟ ਦੀ ਸਹੀ ਜਾਣਕਾਰੀ ਹਿੱਤ ਮਾਨਯੋਗ ਡਿਪਟੀ ਕਮਿਸ਼ਨਰ ਡਾ ਅਭਿਨਵ ਤ੍ਰਿਖਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਰੋਸ਼ਨੀ ਵਿੱਚ ਬਟਾਲਾ ਦੇ ਵਾਰਡ ਨੰ 15 ਤੇ ਬੂਥ ਨੰਬਰ 94 ਵਿਖੇ ਬੂਥ ਲੈਵਲ ਅਫਸਰ ਸ੍ਰੀ ਅਜਮੇਰ ਸਿੰਘ ਵੱਲੋ ਵੋਟਰਾਂ ਨੂੰ ਕਾਰਡ ਵੰਡੇ ਗਏ। ਇਸ ਸਮੇ ਹਾਜ਼ਰ ਹੋਏ ਵੋਟਰਾਂ ਨੂੰ ਵੋਟ ਦੀ ਮਹਾਨਤਾ ਸਬੰਧੀ ਸ੍ਰੀ ਅਜਮੇਰ ਸਿੰਘ ਨੇ ਦੱਸਿਆ ਕਿ ਵੋਟ ਦਾ ਇਸਤੇਮਾਲ ਪੂਰੀ ਸਮਝ ਦਾਰੀ ਨਾਲ ਕਰਨਾ ਚਾਹੀਦਾ ਹੈ ਤੇ ਇਕ ਚੰਗੀ ਸੋਚ ਵਾਲਾ ਵੋਟਰ ਹੀ ਚੰਗੇ ਨੇਤਾ ਚੁਣ ਕੇ ਵਧੀਆਂ ਸਰਕਾਰ ਦਾ ਚੁਨਣ ਵਿੱਚ ਹਿੱਸਾ ਪਾ ਸਕਦਾ ਹੈ।ਇਸ ਵਾਸਤੇ ਵੋਟਰ ਨੂੰ ਬਹੁਤ ਹੀ ਸਿਆਣਾ ਬਣ ਕੇ ਵੋਟਾਂ ਦੀ ਵਰਤੋ ਕਰਨ ਚਾਹੀਦੀ ਹੈ।ਇਸ ਮੌਕੇ ਬੂਥ ਤੇ 24 ਕਾਰਡ ਵੰਡੇ ਗਏ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply