ਅੰਮ੍ਰਿਤਸਰ, 3 ਫਰਵਰੀ (ਪ.ਪ) – ਭਾਰਤੀ ਜਨਤਾ ਪਾਰਟੀ ਐਨ.ਜੀ.ਓੋ ਸੈਲ ਦੀ ਅਹਿਮ ਮੀਟਿੰਗ ਮਹਾਂਮੰਤਰੀ ਗਿਰੀਸ਼ ਸ਼ਿੰਗਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਸਥਾ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ।ਮੀਟਿੰਗ ਨੂੰ ਸਬੋਧਨ ਕਰਦਿਆਂ ਹੋਇਆਂ ਪ੍ਰਧਾਨ ਰਾਜ ਭਾਟੀਆ ਅਤੇ ਗਿਰੀਸ਼ ਸ਼ਿੰਗਾਰੀ ਨੇ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਵਜਾ ਨਾਲ ਰਾਹੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਹਿਰ ਵਿਚ ਕਈ ਜਗ੍ਹਾ ਤੇ ਡਿਵਾਈਡਰ ਛੋਟੇ ਹੋਣ ਕਰਕੇ ਹਾਦਸੇ ਹੋ ਰਹੇ ਹਨ।ਉਹਨਾਂ ਕਿਹਾ ਕਿ ਐਨ.ਜੀ.ਓੋ ਸੈਲ ਦੀ ਕੋਸ਼ਿਸ਼ ਹੈ ਕਿ ਆਟੋ ਅਤੇ ਹੋਰ ਵਾਹਨਾ ਤੇ ਰਿਫਲੈਕਟਰ ਲਗਾਏ ਜਾਣ ਤਾਂ ਕਿ ਹਨੇਰੇ ਵਿੱਚ ਵਧ ਰਹੇ ਹਾਦਸਿਆਂ ‘ਤੇ ਰੋਕ ਲਗਾਈ ਜਾ ਸਕੇ।ਉਹਨਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਵਸਾਈ ਹੋਈ ਨਗਰੀ ਹੈ ਅਤੇ ਲੱਖਾਂ ਸ਼ਰਧਾਲੂ ਗੁਰੂ ਨਗਰੀ ਵਿਚ ਆਉਂਦੇ ਹਨ, ਇਸ ਲਈ ਸ਼ਹਿਰ ਦੀ ਸੁੰਦਰਤਾ ਬਹਾਲ ਰੱਖਣ ਦੇ ਨਾਲ-ਨਾਲ ਬਾਹਰੋਂ ਆਏ ਸ਼ਰਧਾਲੂਆਂ ਤੇ ਆਮ ਅਤੇ ਲੋਕਾਂ ਦੀ ਸੁਰੱਖਿਆ ਹੀ ਐਨ.ਜੀ.ਓੋ ਸੈਲ ਦਾ ਮੁੱਖ ਮਕਸਦ ਹੈ।ਇਸ ਮੌਕੇ ਕੁੰਵਰ ਅਰੋੜਾ, ਸੰਦੀਪ, ਰਿਸ਼ਭ, ਪ੍ਰਦੀਪ ਤ੍ਰੇਹਨ, ਰਮੇਸ਼, ਲਖਵਿੰਦਰ, ਬਲਕਾਰ ਸਿੰਘ, ਤਰਸੇਮ ਭਸੀਨ, ਪ੍ਰਦੀਪ ਸ਼ਰਮਾ, ਵਿਸ਼ਾਲ ਮਹਿਰਾ,ਉਤਮਪ੍ਰੀਤ ਸੇਠੀ, ਰਾਕੇਸ਼ ਭਾਟੀਆ, ਸਨੀ, ਰਾਜੀਵ ਮਹਾਜਨ, ਸੁਨੀਲ ਕਪਾਹੀ, ਅਭਿਨਵ, ਅਸੀਮ, ਕੋਸ਼ਿਕ ਸ਼ਿੰਗਾਰੀ ਆਦਿ ਹਾਜ਼ਰ ਸਨ।