ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) ਸਥਾਨਕ ਪੰਜਾਬ ਯੂਥ ਫੋਰਮ ਵਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਖੂਨਦਾਨ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਅਯੋਜਿਤ ਕੀਤਾ ਗਿਆ।ਇਸ ਕੈੰਫ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਕੀਤਾ ਗਿਆ।ਗੁਰੂ ਨਾਨਕ ਦੇਵ ਹਸਪਤਾਲ ਤੋਂ ਡਾ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪੁੱਜੀ ਬੱਲਡ ਬੈਂਕ ਟੀਮ ਨੇ ਸਵੇਰੇ ਸ਼ਾਮ ਤੱਕ ਤਕਰੀਬਨ 258 ਯੂਨਿਟ ਖੂਨ ਇਕੱਤਰ ਕੀਤਾ।ਖੂਨਦਾਨੀਆਂ ਨੂੰ ਪੰਜਾਬ ਯੂਥ ਫੋਰਮ ਵੱਲੋਂ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਕੈਂਪ ਵਿੱਚ ਗੁਰਦੁਆਰਾ ਸ਼ਹੀਦਾਂ ਵਿਖੇ ਦਰਸ਼ਨਾਂ ਲਈ ਆਈਆਂ ਸੰਗਤਾਂ ਵਲੋਂ ਵੀ ਸ਼ਰਧਾ ਭਾਵਨਾ ਸਹਿਤ ਖੂਨਦਾਨ ਕਰਕੇ ਅਹਿਮ ਯੋਗਦਾਨ ਪਾਇਆ। ਖੂਨਦਾਨੀਆਂ ਵਿੱਚ ਕਨੇਡਾ ਤੋਂ ਆਇਆ ਜੋੜਾ ਗੁਰਮੀਤ ਸਿੰਘ ਨਈਅਰ ਤੇ ਸੁਰਜੀਤ ਕੌਰ ਨਈਅਰ ਅਤੇ ਪਟਿਆਲਾ ਤੋਂ ਗੁਰਦੇਵ ਸਿੰਘ, ਉਨਾਂ ਦੀ ਧਰਮ ਪਤਨੀ ਤੇ ਬੇਟੀ ਨਵਨੀਤ ਕੌਰ ਅਤੇ ਪੁਲਿਸ ਵਿਭਾਗ ਤੋਂ ਪਰਮਿੰਦਰ ਸਿੰਘ ਸ਼ਾਮਲ ਸਨ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਹਰਜਾਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਖੂਨਦਾਨ ਇਕ ਉਤੱਮ ਦਾਨ ਹੈ ਅਤੇ ਕਿਸੇ ਵੀ ਇਨਸਾਨ ਦੇ ਖੂਨ ਦਾਨ ਕਰਨ ਮਗਰੋਂ ਉਸ ਦੇ ਸਰੀਰ ਅੰਦਰ ਖੂਨ ਦੀ ਕੋਈ ਕਮੀ ਨਹੀਂ ਹੁੰਦੀ ਕਿਉਕਿ ਖੂਨਦਾਨ ਸਮੇਂ ਦਾਨ ਕੀਤਾ ਹੋਇਆ ਖੂਨ ਸਿਰਫ 24 ਘੰਟਿਆਂ ਦੌਰਾਨ ਹੀ ਪੂਰਾ ਹੋ ਜਾਂਦਾ ਹੈ।ਉਨਾਂ ਕਿਹਾ ਕਿ ਦਾਨ ਕੀਤਾ ਹੋਇਆ ਖੂਨ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ।
ਪੰਜਾਬ ਯੂਥ ਫੋਰਮ ਦੇ ਪ੍ਰਧਾਨ ਤੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਫੋਰਮ ਵਲੋਂ ਸਮੇਂ ਸਮੇਂ ‘ਤੇ ਇਕੱਤਰ ਕੀਤਾ ਗਿਆ ਖੂਨ ਗੁਰੂ ਨਾਨਕ ਹਸਪਤਾਲ ਜਾਂ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਜਮਾਂ ਕਰਵਾ ਦਿਤਾ ਜਾਂਦਾ ਹੈ ਅਤੇ ਉਥੋਂ ਲੋੜ ਪੈਣ ‘ਤੇ ਲੋੜਵੰਦਾਂ ਨੂੰ ਖੂਨ ਦੇ ਟੈਸਟਾਂ ਦੀ ਫੀਸ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਖੂਨਦਾਨੀਆਂ ਵਲੋਂ ਇਕੱਤਰ ਕੀਤਾ ਖੂਨ ਮਰੀਜ਼ਾਂ ਨੂੰ ਦੇਣ ਸਮੇਂ ਸਰਕਾਰ ਵਲੋਂ ਜੋ ਟੈਸਟਿੰਗ ਫੀਸ ਲਈ ਜਾਂਦੀ ਹੈ, ਉਹ ਇੱਕ ਸਮਾਨ ਹੋਣੀ ਚਾਹੀਦੀ, ਜੋ ਇਸ ਸਮੇਂ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ਼ ਮਰੀਜ਼ਾਂ ਲਈ ਅਲੱਗ ਅਲ਼ੱਗ ਚਾਰਜ਼ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਪੰਜਾਬ ਯੂਥ ਫੋਰਮ, ਲੰਮੇ ਸਮੇਂ ਤੋਂ ਖੂਨਦਾਨ ਕੈਂਪ ਲਗਾ ਕੇ ਲੋਕ ਭਲਾਈ ਹਿੱਤ ਕਾਰਜ਼ ਕਰ ਰਹੀ ਹੈ।ਵੱਡੀ ਗਿਣਤੀ ਵਿੱਚ ਨੌਜਵਾਨ ਉਨਾਂ ਦੇ ਨਾਲ ਜੁੜੇ ਹੋਏ ਹਨ ਅਤੇ ਖੂਨ ਦੀ ਲੋੜ ਪੈਣ ‘ਤੇ ਕੋਈ ਵੀ ਉਨਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੁਰਜੀਤ ਸਿੰਘ ਚਾਨੀ, ਅਜਮੇਰ ਸਿੰਘ ਸੰਧੂ, ਡਾ. ਤਜਿੰਦਰ ਸਿੰਘ, ਹਰਜਿੰਦਰ ਸਿੰਘ ਰਾਜਾ, ਡਾ. ਗਗਨਦੀਪ ਸਿੰਘ, ਅਰਜਿੰਦਰ ਸਿੰਘ ਲਾਡੀ, ਹਰਜੀਤ ਸਿੰਘ ਲਵਲੀ ਫੈਨ ਵਾਲੇ, ਭਾਜਪਾ ਆਗੂ ਗਰੀਸ਼ ਕੁਮਾਰ, ਰਾਜੀਵ ਸ਼ਰਮਾ, ਰਕੇਸ਼ ਸਲਵਾਨ, ਨਰੇਸ਼ ਪਠਾਨੀਆ, ਗੁਰਪ੍ਰੀਤ ਸਿੰਘ ਪਿ੍ਰੰਸ, ਪ੍ਰਕਾਸ਼ ਸਿੰਘ, ਕੁਲਵਿੰਦਰ ਸਿੰਘ ਗੁਰੂਵਾਲੀ, ਜਰਮਨਜੀਤ ਸਿੰਘ ਸੁਲਤਾਨਵਿੰਡ, ਸਰਬਜੀਤ ਸਿੰਘ ਭਾਗੋਵਾਲ, ਗੁਰਮੁੱਖ ਸਿੰਘ ਬਿੱਟੂ, ਜੁਗਰਾਜ ਸਿੰਘ, ਰਾਮ ਸਿੰਘ, ਤਜਿੰਦਰਪਾਲ ਸਿੰਘ ਸੋਨੂੰ, ਗਗਨਦੀਪ ਸਿੰਘ, ਪ੍ਰਿੰਸੀਪਲ ਸੰਜੀਵ ਦੇਵਗਨ, ਸ਼ਮਸ਼ੇਰ ਸਿੰਘ ਜਸਪਾਲ ਸਿੰਘ ਵਿਰਦੀ, ਕਸ਼ੰੀਰ ਸਿੰਘ ਫੌਜੀ, ਗੁਰਸ਼ਰਨ ਸਿੰਘ, ਵਨੀਤ ਸੋਨੀ, ਹਰਜੋਤ ਸਿੰਘ, ਦੀਦਾਰ ਸਿੰਘ,ਜਗਪ੍ਰੀਤ ਸਿੰਘ ਧਾਮੀਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media