ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਮੋਦੀ ਵਲੋਂ ਅਰੰਭ ਕੀਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਹਫਤੇ ਦੀ ਸ਼ੁਰੂਆਤ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਸ਼ੁਰੂ ਕੀਤੀ ਗਈ।ਸਥਾਨਕ ਤਾਰਾਂ ਪੁੱਲ ਤੋਂ ਤਰਨ ਤਾਰਨ ਰੋਡ ਤੱਕ ਅੱਪਰਬਾਰੀ ਦੁਆਬ ਨਹਿਰ ਅਤੇ ਆਸ ਪਾਸ ਦੀ ਸਫਾਈ ਦੀ 6 ਫਰਵਰੀ ਤੋਂ ਅਰੰਭੀ ਗਈ ਇਹ ਮੁਹਿੰਮ 13 ਫਰਵਰੀ ਤੱਕ ਚੱਲੇਗੀ। ਇਸ ਦੌਰਾਨ ਨਗਰ ਨਿਗਮ ਮੁਲਾਜ਼ਮਾਂ ਵਲੋਂ ਨਹਿਰ ਵਿੱਚ ਲੋਕਾਂ ਵਲੋਂ ਸੁੱਟੇ ਗਏ ਕੂੜਾ ਕਰਕਟ ਦੀ ਸਫਾਈ ਕੀਤੀ ਜਾਵੇਗੀ।ਮੁਹਿੰਮ ਵਿੱਚ ਨਗਰ ਨਿਗਮ, ਜੰਗਲਾਤ ਮਹਿਕਮੇ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਸ਼ਮੂਲ਼ੀਅਤ ਕੀਤੀ । ਜਦਕਿ ਜੀ.ਟੀ ਰੋਡ ਤਾਂਰਾਂ ਵਾਲੇ ਪੁੱਲ ਤੋਂ ਨਹਿਰ ਦੀ ਸਫਾਈ ਲਈ ਡਿੱਚ ਮਸ਼ੀਨਾਂ ਦੀ ਵੀ ਵਰਤੋਂ ਕੀਤੀ ਗਈ।
ਇਸ ਸਮੇਂ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਨਹਿਰ ਦੇ ਸਵੱਛ ਪਾਣੀ ਨੂੰ ਕੂੜਾ ਕਰਕਟ, ਗੰਦਗੀ ਲਿਫਾਫੇ ਅਤੇ ਹੋਰ ਵਸਤਾਂ ਸੁੱਟ ਕੇ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਉਨਾਂ ਕਿਹਾ ਨਹਿਰ ਦੇ ਨਾਲ ਨਾਲ ਸੁਟੇ ਜਾ ਰਹੇ ਕੂੜੇ ਨਾਲ ਪਿੰਡ ਸੁਲਤਾਨਵਿੰਡ ਤੇ ਹੋਰ ਨੇੜਲੀਆਂ ਅਬਾਦੀਆਂ ਦੇ ਲੋਕਾਂ ਨੂੰ ਪੇਸ਼ ਆ ਰਹੂ ਕਾਫੀ ਮੁਸ਼ਕਲ ਨੂੰ ਦੇਖਦਿਆਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਉਨਾਂ ਕਿਹਾ ਕਿ ਜੋ ਲੋਕ ਨਹਿਰਾਂ ਵਿੱਚ ਫੁੱਲ ਜਾਂ ਹੋਰ ਵਸਤੂਆਂ ਸੁੱਟਦੇ ਹਨ ਉਨ੍ਹਾਂ ਤੇ ਪ੍ਰਦੂਸ਼ਣ ਬੋਰਡ ਵਲੋਂ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਕਮਿਸ਼ਨਰ ਸੱਭਰਵਾਲ ਨੇ ਕਿਹਾ ਕਿ ਗੁਰੂ ਨਗਰੀ ਦੀ ਸਫਾਈ ਨੂੰ ਲੈ ਕੇ ਉਹ ਵਚਨਬੱਧ ਹਨ, ਲੇਕਿਨ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕਾਰਜ਼ ਮੁਕੰਮਲ ਨਹੀਂ ਹੋ ਸਕਦਾ। ਉਨਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ਼ ਕੀਤੀ ਕਿ ਜੋ ਵਿਅਕਤੀ ਨਹਿਰ ਵਿੱਚ ਜਾਂ ਇਸ ਦੇ ਆਸ ਪਾਸ ਕੂੜਾ ਸੁੱਟ ਕੇ ਗੰਦਗੀ ਫੈਲਾਉਂਦੇ ਹਨ ਉਨਾਂ ਬਾਰੇ ਨਗਰ ਨਿਗਮ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ ।ਨਗਰ ਨਿਗਮ ਵਾਰਡਾਂ 30, 31 ਅਤੇ 33 ਵਿੱਚ ਸਫਾਈ ਕਰਮਚਾਰੀਆਂ ਦੀ ਕਮੀ ਬਾਰੇ ਉਨਾਂ ਕਿਹਾ ਕਿ ਇੰਨਾਂ ਵਾਰਡਾਂ ਵਿੱਚ ਸਫਾਈ ਸੇਵਕਾਂ ਦੀ ਗਿਣਤੀ ਵਧਾ ਕੇ ਸਫਾਈ ਯਕੀਨੀ ਬਣਾਈ ਜਾਵੇਗੀ।ਉਨਾਂ ਕਿਹਾ ਸਵੱਛ ਭਾਰਤ ਮੁਹਿੰਮ ਦੌਰਾਨ ਸਫਾਈ ਕਰਮਚਾਰੀ ਹਮੇਸ਼ਾਂ ਸੇਵਾ ਲਈ ਉਪਲੱਬਧ ਰਹਿਣਗੇ।
ਇਸ ਮੌਕੇ ਵਾਰਡ ਨੰ. 31 ਦੇ ਕੋਂਸਲਰ ਭੁਪਿੰਦਰ ਸਿੰਘ ਰਾਹੀਂ ਵਾਰਡ ਨੰ. 33 ਦੇ ਕੋਂਸਲਰ ਅਮਰੀਕ ਸਿੰਘ ਲਾਲੀ, ਜੁਆਇੰਟ ਕਮਿਸ਼ਨਰ ਸੁਰਿੰਦਰ ਸਿੰਘ, ਸੈਂਟਰੀ ਇੰਸਪੈਕਟਰ ਚੈਂਚਲ ਸਿੰਘ ਤੇ ਹਰਜਿੰਦਰ ਸਿੰਘ ਵਰਪਾਲ, ਸੈਨਟਰੀ ਇੰਸਪੈਕਟਰ ਵਿਜੇ ਗਿੱਲ, ਸਾਹਿਲ ਮਲਹੋਤਰਾ, ਕੰਬਰਬੀਰ ਸਿੰਘ ਮੰਜ਼ਲ, ਚਰਨਜੀਤ ਸਿੰਘ, ਕਵਲਜੀਤ ਸਿੰਘ ਕਵਲ, ਕੇਵਲ ਸਿੰਘ ਸ਼ਰਨਜੀਤ ਸਿੰਘ ਲਾਡਾ, ਨਗਰ ਨਿਗਮ ਅਧਿਕਾਰੀ, ਮੁਲਾਜ਼ਮ ਤੇ ਇਲਾਕਾ ਵਾਸੀ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media