Friday, July 5, 2024

ਵਿਰਾਸਤ, ਸਭਿਆਚਾਰ ਤੇ ਸੰਸਕ੍ਰਿਤੀ ਨੂੰ ਸੰਭਾਲਣਾ ਹਰੇਕ ਭਾਰਤੀ ਦੀ ਨੈਤਿਕ ਜਿੰਮੇਵਾਰੀ- ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ

U
U

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ) – ਇਸਾਈ ਭਾਈਚਾਰੇ ਦੀ ਕਈ ਸੂਬਿਆ ਦੇ ਵਿਕਾਸ ਲਈ ਯਤਨਸ਼ੀਲ ਸੰਸਥਾ ਡਾਇਉਸਿਸ ਆਫ ਅੰਮ੍ਰਿਤਸਰ ਦੀ 63 ਵਰੇਂ ਗੰਢ ਮਨਾਉਣ ਦੇ ਉਤਸਵ ਦਾ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ.ਜੀ ਬਾਰਡਰ ਰੇਂਜ ਨੇ ਆਪਣੇ ਕਰ ਕਮਲਾ ਨਾਲ ਫੀਤਾ ਕੱਟ ਕੇ ਉਦਘਾਟਨ ਕਰਦਿਆ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣਾ ਬਹੁਤ ਜਰੂਰੀ ਹੈ ਅਤੇ ਇਸ ਲਈ ਡਾਇਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ ਪ੍ਰਦੀਪ ਕੁਮਾਰ ਸਾਮੰਤਾਰਾਏ ਵਧਾਈ ਦੇ ਪਾਤਰ ਜਿਹਨਾਂ ਨੇ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਸਮੱਰਪਿਤ ਉਤਸਵ ਮਨਾ ਕੇ ਪੰਜਾਬ ਤੇ ਦੇਸ਼ ਦੀ ਅਸਲੀ ਸਭਿਆਚਾਰ ਨੂੰ ਯਾਦ ਕੀਤਾ ਹੈ।
ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਤਸਵ ਦਾ ਉਦਘਾਟਨ ਫੀਤਾ ਕੱਟ ਕੇ ਕੀਤਾ ਅਤੇ ਇਸ ਸਮੇਂ ਪਾਦਰੀ ਲਿੱਲੀ ਸਾਮੰਤਾਰਾਏ ਨੇ ਉਹਨਾਂ ਨੂੰ ਗੁਲਦਸਤਾ ਭੇਂਟ ਕਰਕੇ ‘ਜੀ ਆਇਆ ਕਿਹਾ’।ਡੀ.ਆਈ. ਜੀ ਨੇ ਸਾਰੇ ਉਤਸਵ ਦਾ ਪੂਰੀ ਤਰਾ ਚੱਕਰ ਲਗਾਇਆ ਤੇ ਸਾਰੀਆ ਵੱਖ ਵੱਖ ਰਾਜਾਂ ਦੀਆ ਲੱਗੀਆ ਸਟਾਲਾ ਨੂੰ ਗਹੁ ਨਾਲ ਵੇਖਿਆ। ਉਹਨਾਂ ਨੇ ਪੰਜਾਬ ਦੀ ਵਿਸ਼ੇਸ਼ ਵਰਾਇਟੀ ਸਰੋਂ ਦਾ ਸਾਗ ਤੇ ਮੱਕੀ ਰੋਟੀ ਖਾ ਕੇ ਅਨੰਦ ਮਾਣਿਆ ਤੇ ਚਾਟੀ ਦੀ ਲੱਸੀ ਵੀ ਪੀਤੀ। ਇਸ ਦੇ ਨਾਲ ਹੀ ਉਹਨਾਂ ਨੇ ਗੰਨੇ ਦੇ ਰਸ( ਰਹੋ) ਦੀ ਬਣੀ ਖੀਰ ਵੀ ਖਾਂਦੀ ।ਉਤਸਵ ਦੇ ਉਦਘਾਟਨ ਉਪਰੰਤ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਉਹਨਾਂ ਨੇ ਆਪਣੀ ਜਿੰਦਗੀ ਵਿੱਚ ਪਹਿਲੀ ਵਾਰੀ ਕੋਈ ਉਤਸਵ ਪੂਰੀ ਤਰ੍ਹਾ ਦੇਸ਼ ਤੇ ਪੰਜਾਬ ਦੇ ਸਭਿਆਚਾਰ ਤੇ ਸੰਸਕ੍ਰਿਤੀ ਨੂੰ ਸਮੱਰਪਿਤ ਵੇਖਿਆ ਹੈ ਜਦ ਕਿ ਆਮ ਤੌਰ ਤੇ ਅਜਿਹੇ ਉਤਸਵ ਸਿਰਫ ਪੱਛਮੀ ਮਾਰਕਾ ਹੀ ਹੁੰਦੇ ਹਨ। ਉਹਨਾਂ ਕਿਹਾ ਕਿ ਜਿਹੜੀਆ ਕੌਂਮਾਂ ਆਪਣੀ ਵਿਰਾਸਤ ਨੂੰ ਭੁੱਲ ਜਾਂਦੀਆ ਹਨ ਉਹ ਜਿਆਦਾ ਸਮਾਂ ਜਿੰਦਾ ਨਹੀ ਰਹਿ ਸਕਦੀਆ।ਉਹਨਾਂ ਕਿਹਾ ਕਿ ਵਿਰਾਸਤ ਸਾਡੇ ਸਮਾਜ ਦਾ ਅਸਲੀ ਗਹਿਣਾ ਹੈ ਤੇ ਵਿਰਸਾਤ ਨੂੰ ਬਚਾ ਕੇ ਰੱਖਣਾ ਸਾਡਾ ਨੈਤਿਕ ਫਰਜ਼ ਅਤੇ ਇਖਲਾਕੀ ਤੇ ਸਮਾਜਿਕ ਜਿੰਮੇਵਾਰੀ ਹੈ। ਉਹਨਾਂ ਕਿਹਾ ਕਿ ਬਿਸ਼ਪ ਪੀ ਕੇ ਸਾਮੰਤਾਰਾਏ ਵੱਲੋ ਵੱਖ ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਸਕੂਲ ਸ਼ਲਾਘਾਯੋਗ ਹਨ ਅਤੇ ਵਿਦਿਆ ਦੇਣੀ ਅੱਜ ਦੇ ਜ਼ਮਾਨੇ ਵਿੱਚ ਸਭ ਤੇ ਵੱਡਾ ਪਰਉਪਕਾਰ ਹੈ। ਉਹਨਾਂ ਕਿਹਾ ਕਿ ਸਾਡਾ ਸਮਾਜ ਵੀ ਸਕੂਲ ਹੈ ਜਿਥੇ ਹਰੇਕ ਵਿਅਕਤੀ ਸਾਰੀ ਉਮਰ ਕੁਝ ਨਾ ਕੁਝ ਸਿਖਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਮਨੁੱਖ ਇੱਕ ਵਿਦਿਆਰਥੀ ਬਣ ਕੇ ਗੁਜਰਦਾ ਹੈ ਤਾਂ ਉਸ ਦੀ ਤਰੱਕੀ ਹੁੰਦੀ ਰਹਿੰਦੀ ਹੈ ਅਤੇ ਤਰੱਕੀ ਦਾ ਇਹ ਇੱਕ ਵੱਡਾ ਫਾਰਮੂਲਾ ਹੈ ਜਿਸ ਨੂੰ ਅਪਨਾਉਣਾ ਚਾਹੀਦਾ ਹੈ।
ਬਿਸ਼ਪ ਪੀ ਕੇ ਸਾਮੰਤਾਰਾਏ ਨੇ ਡੀ.ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸੁਆਗਤ ਕਰਦਿਆ ਕਿਹਾ ਕਿ ਉਹ ਵਡਭਾਗੇ ਹਨ ਜਿਹਨਾਂ ਨੂੰ ਅੱਜ ਕੁਝ ਸਮਾਂ ਅਜਿਹੇ ਅਧਿਕਾਰੀ ਨਾਲ ਬਿਤਾਉਣ ਦਾ ਮਿਲਿਆ ਹੈ ਜਿਹੜੇ ਹਰ ਖੇਤਰ ਵਿੱਚ ਤਰੱਕੀ ਕਰ ਰਹੇ ਹਨ। ਉਹਨਾਂ ਕਿਹਾ ਕਿ ਡੀ.ਆਈ.ਜੀ ਸਾਹਿਬ ਨੇ ਕਈ ਕਿਤਾਬਾਂ ਲਿਖਣ ਤੋਂ ਇਲਾਵਾ ਪੜਾਈ ਦਾ ਸਿਲਸਿਲਾ ਵੀ ਜਾਰੀ ਰੱਖਿਆ ਹੈ ਤੇ ਉਹ ਐਮ.ਬੀ.ਏ ਦੀ ਪੜਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਇੰਨੇ ਰੁਝੇਵਿਆ ਦੀ ਜਿੰਦਗੀ ਹੋਣ ਦੇ ਬਾਵਜੂਦ ਵੀ ਪੜਾਈ ਕਰਨੀ ਇੱਕ ਚੈਲਿੰਜ ਹੈ ਜਿਸ ਨੂੰ ਡੀ.ਆਈ.ਜੀ ਸਾਹਿਬ ਨੇ ਪ੍ਰਵਾਨ ਕੀਤਾ ਹੈ।
ਐਸ.ਈ.ਡੀ.ਪੀ ਦੇ ਕੋਆਰਡੀਨੇਟਰ ਸ੍ਰੀ ਡੈਨੀਅਲ ਬੀ ਦਾਸ ਨੇ ਡੀ.ਆਈ.ਜੀ ਸਾਹਿਬ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਸਮੱਰਪਿੱਤ ਅੱਜ ਦਾ ਉਤਸਵ ਇੱਕ ਵਿਲੱਖਣ ਪੇਸ਼ਕਾਰੀ ਤਾਂ ਕਰਦਾ ਹੀ ਹੈ ਅਤੇ ਇਸ ਨੂੰ ਉਸ ਵੇਲੇ ਚਾਰ ਚੰਨ ਹੋਰ ਲੱਗ ਗਏ ਜਦੋਂ ਡੀ.ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਉਹ ਡੀ.ਆਈ.ਜੀ ਸਾਹਿਬ ਦੀ ਦਿਲ ਦੀਆ ਗਹਿਰਾਈਆ ਤੋ ਧੰਨਵਾਦ ਕਰਦੇ ਹਨ ਕਿ ਜਿਹਨਾਂ ਨੇ ਉਹਨਾਂਦੇ ਇੱਕ ਸੱਦੇ ਤੇ ਸ਼ਾਮਲ ਹੋਣਾ ਕਬੂਲ ਕਰ ਲਿਆ।ਇਸ ਸਮੇਂ ਉਹਨਾਂ ਦੇ ਨਾਲ ਪਾਦਰੀ ਲਿਲੀ ਸਾਮੰਤਾਰਾਏ, ਮੈਡਮ ਪ੍ਰਿੰਸੀਪਲ ਅਲੈਗਜੈਡਰਾ ਸਕੂਲ, ਪ੍ਰਿੰਸੀਪ ਬੇਰਿੰਗ ਕਾਲਜ ਬਟਾਲਾ, ਡਾ. ਐਡਵਿਨ ਮਸੀਹ, ਪਾਦਰੀ ਅਯੂਬ ਡੈਨੀਅਲ, ਪਾਦਰੀ ਵਿਜੇ ਕੁਮਾਰ, ਪਾਦਰੀ ਸੋਹਨ ਲਾਲ, ਪਾਦਰੀ ਨੈਥੀਅਲ, ਸ਼ੇਰ ਸਿੰਘ ਕੌਸਲਰ, ਮਹਿੰਦਰ ਸਿੰਘ, ਕਿਸ਼ੋਰ ਕੁਮਾਰ, ਸੰਗੀਤਾ ਕਿਸ਼ੋਰ, ਬਿੱਟੂ ਮਸੀਹ ਪ੍ਰਾਜੈਕਟ ਇੰਚਾਰਜ ਖੇਮਕਰਨ ਐਸ.ਈ.ਡੀ.ਪੀ, ਰਾਜ ਮਸੀਹ ਪ੍ਰਾਜੈਕਟ ਇੰਚਾਰਜ, ਕੁਲੰਵਤ ਮਸੀਹ, ਪ੍ਰਵੇਸ਼ ਮੱਟੂ, ਜਗਦੀਸ਼ ਮਸੀਹ, ਕਿਸ਼ਨ ਕੁਮਾਰ, ਮਹੇਸ਼ ਸਵੈਨ, ਓਮ ਪ੍ਰਕਾਸ਼ ਪ੍ਰਾਜੈਕਟ ਇੰਚਾਰਜ ਅਜਨਾਲਾ ਆਦਿ ਵੀ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply