Friday, July 5, 2024

ਖੇਤੀਬਾੜੀ ਹਾਦਸੇ ਦੇ ਸਿਕਾਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੰਡੇ ਗਏ ਚੈਕ

PPN2502201612

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਵਲੋਂ ਮਾਰਕੀਟ ਕਮੇਟੀ ਸੰਦੌੜ ਵਿਖੇ ਖੇਤੀਬਾੜੀ ਹਾਦਸੇ ਵਿਚ ਮਾਰੇ ਗਏ ਦੋ ਵਿਅਕਤੀਆਂ ਅਤੇ ਇਕ ਹੱਥ ਕੱਟੇ ਜਾਣ ਵਾਲੀ ਔਰਤ ਨੂੰ ਮਾਲੀ ਸਹਾਇਤਾ ਲਈ ਚੈਕ ਦਿੱਤੇ ਗਏ।ਇਸ ਮੌਕੇ ਸ੍ਰੀਮਤੀ ਆਸਾ ਰਾਣੀ ਝਨੇਰ ਨੂੰ 2 ਲੱਖ, ਜਗਦੀਸ ਸਿੰਘ ਵਾਸੀ ਬਿਸਨਗੜ੍ਹ ਨੂੰ 2 ਲੱਖ ਅਤੇ ਸਰਬਜੀਤ ਕੌਰ ਪਤਨੀ ਕੁਲਦੀਪ ਸਿੰਘ ਪਿੰਡ ਕੁਠਾਲਾ ਦੀ ਸੱਜੀ ਬਾਂਹ ਕੱਟੇ ਜਾਣ ਤੇ 40 ਹਜਾਰ ਰੁਪਏ ਦਾ ਚੈਕ ਦਿਤੇ ਗਏ।ਇਸ ਮੌਕੇ ਇਜਹਾਰ ਆਲਮ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਵਚਨਵੱਧ ਰਹਿੰਦੀ ਹੈ ਅਤੇ ਲੋੜਵੰਦ ਅਤੇ ਗਰੀਬ ਲੋਕਾਂ ਦੀ ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਜਗਤਾਰ ਸਿੰਘ ਜੱਗੀ ਝਨੇਰ, ਸੈਕਟਰੀ ਬਲਵਿੰਦਰ ਸਿੰਘ ਧਾਲੀਵਾਲ, ਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਨਰਿੰਦਰ ਸਿੰਘ ਦੁਲਮਾਂ, ਸੁਖਮਿੰਦਰ ਸਿੰਘ ਮਾਣਕੀ, ਸਾਬਕਾ ਸਰਪੰਚ ਜੱਗਾ ਸਿੰਘ ਕਸਬਾ ਭੁਰਾਲ, ਹਾਕਮ ਸਿੰਘ ਚੱਕ, ਸਰਪੰਚ ਸਿਕੰਦਰ ਸਿੰਘ ਕਾਸਾਪੁਰ, ਜਥੇਦਾਰ ਅਜੈਬ ਸਿੰਘ ਕਲਿਆਣ, ਸਰਪੰਚ ਅਵਤਾਰ ਸਿੰਘ ਮਿੱਠੇਵਾਲ, ਜਗਪਾਲ ਸਿੰਘ ਆਹਲੂਵਾਲੀਆ, ਗੁਰਪ੍ਰੀਤ ਸਿੰਘ ਉਪਲ, ਸਾਬਕਾ ਸਰਪੰਚ ਮੋਹਨ ਸਿੰਘ, ਸਰਪੰਚ ਪਰਮਪਾਲ ਸਿੰਘ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply