Friday, July 5, 2024

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ

PPN2502201613

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ।ਜਿਸ ਦਾ ਉਦਘਾਟਨ ਕਾਲਜ ਦੇ ਜਨਰਲ ਸਕੱਤਰ ਪ੍ਰਿੰਸੀਪਲ ਗਿਆਨੀ ਬਾਬੂ ਸਿੰਘ ਨੇ ਕੀਤਾ।ਮੈਡਮ ਡਾ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਮਿਹਨਤ ਕਰ ਕੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।ਖੇਡ ਵਿਭਾਗ ਦੇ ਮੁਖੀ ਪ੍ਰੋ. ਜਗਦੀਪ ਸਿੰਘ ਨੇ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਸਮਾਰੋਹ ਵਿਚ 100, 200, 400, 800 ਲੰਬੀ ਛਾਲ, ਨੇਜ਼ਾ ਸੁੱਟਣਾ, ਗੋਲਾ ਸੁੱਟਣਾ, ਚੱਕਾ ਸੁੱਟਣਾ ਆਦਿ ਮੁਕਾਬਲੇ ਕਰਵਾਏ ਗਏ।100,200,400 ਮੀਟਰ ਕੁੜੀਆਂ ਚੋ ਰਮਨਦੀਪ ਨੇ ਪਹਿਲਾ, ਜਸਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ।ਮੁੰਡਿਆਂ ਚੋਂ 100 ਮੀਟਰ ਚੋਂ ਅਵਤਾਰ ਸਿੰਘ ਨੇ ਪਹਿਲਾ ਅਤੇ ਸੰਦੀਪ ਨੇ ਦੂਜਾ ਸਥਾਨ ਹਾਸਲ ਕੀਤਾ।ਲੰਬੀ ਛਾਲ ਵਿਚੋਂ ਰਮਨਦੀਪ ਨੇ ਪਹਿਲਾ, ਜਸਪ੍ਰੀਤ ਨੇ ਦੂਜਾ, ਮੁੰਡਿਆਂ ਚੋਂ ਚਮਕ ਪਾਲ ਨੇ ਪਹਿਲਾ ਅਤੇ ਸੰਦੀਪ ਨੇ ਦੂਜਾ ਸਥਾਨ ਹਾਸਲ ਕੀਤਾ।ਇਸ ਮੌਕੇ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਇਜ਼ਹਾਰ ਆਲਮ ਦੇ ੳੇ ਐੱਸ ਡੀ ਹਾਕਮ ਸਿੰਘ ਚੱਕ ਨੇ ਇਨਾਮ ਵੰਡੇ।ਇਸ ਦੌਰਾਨ ਬੀਬੀ ਫਰਜਾਨਾ ਆਲਮ ਦੇ ਕੋਟੇ ਵਿਚੋਂ ਇੱਕ ਲੱਖ ਦੀ ਗਰਾਂਟ ਦਾ ਚੈੱਕ ਕਾਲਜ ਨੂੰ ਦਿੱਤਾ।ਬੈੱਸਟ ਐਥਲੀਟ ਮੁੰਡਿਆਂ ਚੋਂ ਜਸਪ੍ਰੀਤ ਸਿੰਘ ਅਤੇ ਕੁੜੀਆਂ ਚੋਂ ਰਮਨਦੀਪ ਕੌਰ ਚੁਣਿਆ ਗਿਆ।ਇਸ ਮੌਕੇ ਕਾਲਜ ਦੀ ਪ੍ਰਧਾਨ ਮਾਤਾ ਹਰਦਿਆਲ ਕੌਰ, ਪ੍ਰੋ. ਰਾਜਿੰਦਰ ਕੁਮਾਰ, ਕੁਲਜੀਤ ਕੌਰ, ਕਰਮਜੀਤ ਕੌਰ, ਸਵਰਨਜੀਤ ਸਿੰਘ, ਰਮਨਦੀਪ ਸਿੰਘ, ਮੋਹਨ ਸਿੰਘ, ਨਿਰਪਾਲ ਸਿੰਘ, ਪਰਮਿੰਦਰ ਸਿੰਘ, ਕਪਿਲ ਦੇਵ ਗੋਇਲ, ਹਰਵਿੰਦਰ ਧਾਲੀਵਾਲ, ਸੇਰ ਸਿੰਘ, ਕਰਮਜੀਤ ਸਿੰਘ ਜਨਾਬ, ਰਿੰਕਾ ਸ਼ਾਹੀ, ਜਸਵੀਰ ਸਿੰਘ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply