Friday, July 5, 2024

 ਮੇਲੇ ਸਬੰਧੀ ਧਾਰਮਿਕ ਦੀਵਾਨ ਸਜ਼ਾਏ- 27, 28 ਨੂੰ ਹਵੇਗਾ ਕਬੱਡੀ ਕੱਪ – ਬਾਬਾ ਅਵਤਾਰ ਸਿੰਘ

PPN2502201628 PPN2502201629

ਪੱਟੀ, 25 ਫਰਵਰੀ (ਰਣਜੀਤ ਸਿੰਘ ਮਾਹਲਾ)- ਸ਼ਹੀਦ ਭਾਈ ਲਖਮੀਰ ਸਿੰਘ  ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਘਰਿਆਲੇ ਵਾਲਿਆਂ ਦੀ ਰਹਿਨੁਮਾਈ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਘਰਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਦੋ ਰੋਜਾ ਸਾਲਾਨਾ ਜੋੜ ਮੇਲਾ ਅਤੇ ਇੰਟਰਨੈਸ਼ਨਲ ਕਬੱਡੀ ਕੱਪ ਅੱਜ ਸ਼ੁਰੂ ਹੋਇਆ। ਮੇਲੇ ਦੇ ਸਬੰਧ ਵਿੱਚ ਰੱਖੇ ਗਏ ਪੰਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅੰਦਰ ਭਾਰੀ ਧਾਰਮਿਕ ਦੀਵਾਨ ਸਜ਼ਾਏ ਗਏ। ਜਿਸ ਵਿੱਚ ਕੀਰਤਨੀ ਜਥੇ ਭਾਈ ਸਰਦੂਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਭਾਈ ਲਖਮੀਰ ਸਿੰਘ ਘਰਿਆਲਾ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਕਵੀਸ਼ਰ ਭਾਈ ਮੰਗਾ ਸਿੰਘ ਮਹਿੰਦੀਪੁਰ, ਕਵੀਸ਼ਰ ਸਰਦੂਲ ਸਿੰਘ ਮਨਾਵਾ, ਕਵੀਸ਼ਰ ਦਲਬੀਰ ਸਿੰਘ ਜੋਰ ਸਿੰਘ ਵਾਲਾ, ਗਿਆਨੀ ਜਗਤਾਰ ਸਿੰਘ, ਕਵੀਸ਼ਰ ਕੇਵਲ ਸਿੰਘ ਮਹਿਤਾ ਅਤੇ ਰਣਜੀਤ ਸਿੰਘ ਮੱਖਣਵਿੰਡੀ ਆਦਿ ਦੇ ਜਥਿਆ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਸ਼ੁਕੱਰਵਾਰ ਨੂੰ ਢਾਡੀ ਦਰਬਾਰ ਹੋਵੇਗਾ, ਜਿਸ ਵਿੱਚ ਨਾਮਵਰ ਢਾਡੀ ਜਥੇ ਢਾਡੀ ਮਿਲਖਾ ਸਿੰਘ ਮੌਜੀ, ਢਾਡੀ ਹਰਪਾਲ ਸਿੰਘ ਢੰਡ, ਸੁਲੱਖਣ ਸਿੰਘ ਰਿਆੜ, ਜੋਗਾ ਸਿੰਘ ਭਾਗੋਵਾਲੀਆ ਹਾਜ਼ਰੀਆਂ ਭਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਢਾਡੀ ਜਥੇ ਹਰਪਾਲ ਸਿੰਘ ਢੰਡ ਅਤੇ ਜੋਗਾ ਸਿੰਘ ਭਾਗੋਵਾਲੀਆ ਨੂੰ ਸਵ: ਢਾਡੀ ਗਿਆਨੀ ਕੁਲਵੰਤ ਸਿੰਘ ਬੀਏ ਦੇ ਅਵਾਰਡ ਅਤੇ ਸੋਨੇ ਦੇ ਕੈਂਠੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 27, 28 ਫਰਵਰੀ ਨੂੰ ਪੰਜਾਬ ਦੀਆਂ 6, 6 ਨਾਮਵਰ ਅਕੈਡਮੀਆਂ ਦੇ ਕਬੱਡੀ ਮੈਚ ਕਰਵਾਏ ਜਾਣਗੇ ਅਤੇ ਦੋਵੇਂ ਦਿਨ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਕੱਪ ‘ਤੇ 61000 ਰੁ: ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਕੱਪ ‘ਤੇ 51000 ਰੁ: ਦਿੱਤੇ ਜਾਣਗੇ। ਮੇਲੇ ਦੇ ਚਾਰੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਬਾਬਾ ਮਨਜੀਤ ਸਿੰਘ ਮਹੰਤ, ਭਾਈ ਅਨੰਦ ਸਿੰਘ, ਬਲਜਿੰਦਰ ਸਿੰਘ ਬੱਬ, ਜਰਨੈਲ ਸਿੰਘ, ਗੁਰਬਖਸ਼ ਸਿੰਘ, ਗੁਰਬੀਰ ਸਿੰਘ ਮੈਂਬਰ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਨਰਿੰਦਰ ਸਿੰਘ ਸੈਕਟਰੀ, ਸਰਪੰਚ ਪ੍ਰਮਜੀਤ ਸਿੰਘ ਤਲਵੰਡੀ, ਕਸ਼ਮੀਰ ਸਿੰਘ ਨਵਾਦਾ, ਡਾ: ਤਰਸੇਮ ਕੁਮਾਰ, ਗਗਨਦੀਪ ਸਿੰਘ ਭੰਡਾਲ, ਹਰਚੰਦ ਸਿੰਘ, ਜਗੀਰ ਸਿੰਘ ਸਾਬਕਾ ਕਮਾਂਡੈਂਟ, ਸੁਖਦੇਵ ਸਿੰਘ, ਬਾਬਾ ਮੁਖਤਿਆਰ ਸਿੰਘ, ਜਗਤਾਰ ਸਿੰਘ ਮੈਂਬਰ, ਸਰਪੰਚ ਬਿਹਾਰੀ ਸ਼ਾਹ ਯੂਕੇ, ਸਰਪੰਚ ਕੁਲਵੰਤ ਸਿੰਘ, ਸਰਪੰਚ ਕਾਰਜ ਸਿੰਘ ਘਰਿਆਲਾ, ਸਰਪੰਚ ਗੁਰਚਰਨ ਸਿੰਘ ਘਰਿਆਲੀ, ਸਰਪੰਚ ਸਾਰਜ ਸਿੰਘ ਦਾਸੂਵਾਲ, ਸਰਪੰਚ ਪਲਵਿੰਦਰ ਸਿੰਘ ਵਿੱਕੀ, ਗੁਰਸਾਹਿਬ ਸਿੰਘ ਵਲਟੋਹਾ, ਵਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਫੌਜੀ, ਬਾਬਾ ਸਤਨਾਮ ਸਿੰਘ ਰੂੜੀਵਾਲਾ, ਕੁਲਦੀਪ ਸਿੰਘ, ਬਾਪੂ ਬਗੀਚਾ ਸਿੰਘ, ਸੁਖਦੇਵ ਸਿੰਘ, ਬਾਬਾ ਸੱਖਾ ਸਿੰਘ, ਬਾਬਾ ਭਿਂੰਦਰ ਸਿੰਘ, ਬਾਬਾ ਕੁਲਵੰਤ ਸਿੰਘ, ਬਾਬਾ ਪ੍ਰਮਜੀਤ ਸਿੰਘ, ਜਰਮਲ ਸਿੰਘ ਪ੍ਰਧਾਨ, ਨਿਸ਼ਾਨ ਸਿੰਘ ਸੈਕਟਰੀ ਅਤੇ ਜਰਮਲ ਸਿੰਘ ਠੇਕੇਦਾਰ ਵਲਟੋਹਾ ਆਦਿ ਹਾਜ਼ਿਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply