Friday, July 5, 2024

ਕਾਂਗਰਸੀਆਂ ਨੂੰ ਮਿਲਿਆ ਇਨਸਾਫ- ਨਜਾਇਜ਼ ਕੇਸ ਰੱਦ

ਕਾਂਗਰਸ ਝੂਠੇ ਪਰਚੇ ਬਰਦਾਸ਼ਤ ਨਹੀ ਕਰੇਗੀ ਔਜਲਾ

PPN2602201601

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਵਿੱਚ ਬੀਤੇ ਦਿਨੀ ਜਸਵਿੰਦਰ ਸਿੰਘ ਬੱਬੂ ਗਰੀਬ ਦੀ ਰੰਜ਼ਿਸ਼ ਤਹਿਤ ਮਾਰਕੁਟਾਈ ਦੇ ਮਾਮਲੇ ਵਿੱਚ ਸਵਰਨਕਾਰ ਭਾਈਚਾਰੇ ਵਲੋਂ ਕਾਂਗਰਸੀ ਆਗੂਆਂ ਦੇ ਸਹਿਯੋਗ ਨਾਲ ਥਾਣਾ ਸੁਲਤਾਨਵਿੰਡ ਦੇ ਬਾਹਰ ਧਰਨਾ ਪ੍ਰਦਰਸ਼ਨ ਦੌਰਾਨ 26 ਫਰਵਰੀ ਤੱਕ ਇਨਸਾਫ ਦੇਣ ਦੇ ਦਿੱਤੇ ਗਏ ਅਲਟੀਮੇਟਮ ਨੂੰ ਦੇਖਦਿਆਂ ਅੱਜ ਬੱਬੂ ਗਰੀਬ ਖਿਲਾਫ ਦਰਜ ਕੀਤਾ ਗਿਆ ਮਾਮਲਾ ਵਾਪਸ ਲੈ ਕੇ ਹਮਲਾਵਰਾਂ ਵਿਰੁੱਧ ਧਾਰਾ 307 ਤਹਿਤ ਕੇਸ ਦਰਜ ਕਰਕੇ ਉਨਾਂ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸੱਤਾਧਾਰੀਆਂ ਦੇ ਦਬਾਅ ‘ਤੇ ਪੁਲਿਸ ਵੱਲੋ ਹੀ ਕਾਂਗਰਸੀ ਆਗੂ ਬਾਬਾ ਗਰੀਬ, ਉਸ ਦੇ ਬੇਟੇ ਗੁਰਦੀਪ ਸਿੰਘ ਤੇ ਹਰਜੀਤ ਸਿੰਘ ‘ਤੇ ਝੂਠਾ ਮੁਕੱਦਮਾ ਦਰਜ਼ ਕੀਤਾ ਗਿਆ ਸੀ ਇਸ ਗੰਭੀਰ ਮਸਲੇ ਨੂੰ ਲੈ ਕੇ ਕਾਂਗਰਸੀ ਆਗੂਆਂ, ਵਰਕਰਾਂ ਤੇ ਰਾਜਪੂਤ ਭਾਈਚਾਰੇ ਵੱਲੋਂ ਥਾਣਾ ਸੁਲਤਾਨਵਿੰਡ ਅੱਗੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਖਮੀ ਹੋਏ ਵਿਅਕਤੀਆਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਉਸ ਸਮੇਂ ਪੁਲਿਸ ਵੱਲੋਂ 4 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ। ਜੋ ਅੱਜ ਪੂਰਾ ਹੋਣ ‘ਤੇ ਪੁਲਿਸ ਨੇ ਕਾਂਗਰਸੀ ਆਗੂ ਬਾਬਾ ਗਰੀਬ, ਉਸ ਦੇ ਬੇਟੇ ਗੁਰਦੀਪ ਸਿੰਘ ਤੇ ਹਰਜੀਤ ਸਿੰਘ ਖਿਲਾਫ ਦਰਜ ਕੀਤਾ ਝੂਠਾ ਮੁਕੱਦਮਾ ਰੱਦ ਕੀਤਾ ਗਿਆ।ਇਨਸਾਫ ਮਿਲਣ ‘ਤੇ ਖੁਸ਼ੀ ਪ੍ਰਗਟਾਉਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਕਾਂਗਰਸੀ ਆਗੂਆਂ, ਵਰਕਰਾਂ ਤੇ ਰਾਜਪੂਤ ਭਾਈਚਾਰੇ ਨਾਲ ਚਟਾਂਨ ਵਾਗ ਖੜੇ ਹਨ ਅਤੇ ਉਨ੍ਹਾਂ ਤੇ ਕਦੇ ਝੂਠੇ ਮੁਕੱਦਮੇ ਦਰਜ ਅਤੇ ਨਾ ਹੀ ਵਧੀਕੀਆਂ ਹੋਣ ਦੇਣਗੇ। ਔਜਲਾ ਨੇ ਸਪੱਸ਼ਟ ਕੀਤਾ ਕਿ ਹਲਕਾ ਦੱਖਣੀ ਵਿਚ ਵਧ ਰਹੀ ਪੁਲਿਸ ਅਤੇ ਅਕਾਲੀਆਂ ਦੀ ਕਥਿਤ ਗੁੰਡਾਗਰਦੀ ਨੂੰ ਉਹ ਨੱਥ ਪਾਉਣਗੇ ਅਤੇ ਸਤਾਧਾਰੀਆਂ ਵੱਲੋਂ ਕਰਵਾਏ ਜਾਂਦੇ ਝੂਠੇ ਪਰਚੇ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।ਉਨ੍ਹਾਂ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਖਾਕੀ ਵਰਦੀ ਨੂੰ ਦਾਗਦਾਰ ਨਾ ਕਰਨ ਅਤੇ ਸੱਤਾਧਾਰੀਆਂ ਦੀ ਸ਼ਹਿ ‘ਤੇ ਆਮ ਲੋਕਾਂ ਤੇ ਝੂਠੇ ਪਰਚੇ ਕਰਨੇ ਬੰਦ ਕਰਨ ਨਹੀਂ ਤਾ ਉਨ੍ਹਾਂ ਦਾ ਹਸ਼ਰ ਵੀ ਮਾੜਾ ਹੋਵੇਗਾ।ਸਵਰਨਕਾਰ ਬਰਾਦਰੀ ਨੇ ਔਖੀ ਘੜੀ ਸਾਥਦੇਣ ‘ਤੇ ਗੁਰਜੀਤ ਸਿੰਘ ਔਜਲਾ ਤੇ ਹੋਰ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ । ਇਸ ਮੌਕੇ ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ, ਮਾਮਾ ਸਿਕੰਦਰ, ਮਨਦੀਪ ਸਿੰਘ ਮੰਨਾ, ਗੋਲਡੀ ਸ਼ਾਹ, ਮਿੰਟੂ ਜੋੜਾ, ਰਾਜਾ, ਸ਼ੀਲਾ, ਸਾਜਨ, ਵਿੱਕੀ, ਹੈਪੀ, ਅਮਰਜੀਤ ਸਿੰਘ, ਗਗਨ ਗਿੰਨੀ, ਬੋਬੀ ਚੌਹਾਨ, ਲੱਕੀ ਰਾਜਪੂਤ, ਗੁਰਸ਼ਰਨ ਬਿੱਟੂ, ਜੱਜ, ਬਾਊ, ਰਾਜੂ, ਮੰਗਾ ਠੇਕੇਦਾਰ, ਰਾਜੂ, ਮੋਨੂ, ਚੌਹਾਨ, ਸਾਜਨ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply