Monday, October 12, 2026

ਮੁਫ਼ਤ ਮੈਡੀਕਲ ਤੇ ਅੱਖਾਂ ਚੈਂਕਅੱਪ ਕੈਂਪ ਆਯੋਜਿਤ

PPN030503
ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)-    ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੋਸਤ ਵੈਲਫੇਅਰ ਸੁਸਾਇਟੀ ਦੁਆਰਾ ਮੈਡੀਕਲ ਤੇ ਅੱਖਾਂ ਦਾ ਚੈਂਕਅੱਪ ਕੈਂਪ ਸੰਤ ਸ੍ਰੋਮਣੀ ਸ੍ਰੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਲਗਾਇਆ ਗਿਆ। ਇਸ ਕੈਂਪ ਵਿਚ ਡਾ: ਐਸ ਕੇ ਬਾਂਸਲ, ਡਾ: ਬਿੰਦਰਪਾਲ, ਡਾ: ਸੁਖਵਿੰਦਰ ਸਿੰਘ ਅਤੇ ਡਾ: ਕਸ਼ਿਸ਼ ਗੁਪਤਾ ਵਲੋਂ ਆਪਣੀਆਂ ਟੀਮਾਂ ਸਮੇਤ 150 ਮਰੀਜ਼ਾਂ ਦਾ ਚੈਂਕਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਸੁਸਾਇਟੀ ਪ੍ਰਧਾਨ ਰਮੇਸ਼ ਗਰਗ ਨੇ ਦੱਸਿਆ ਇਸ ਮੌਕੇ 16 ਮਰੀਜ਼ਾਂ ਦੀਆਂ ਅੱਖਾਂ ਵਿਚ ਸਿਵਲ ਹਸਪਤਾਲ ਵਿਚ ਅਪਰੇਸ਼ਨ ਕਰਕੇ ਲੈਂਜ਼ ਮੁਫ਼ਤ ਪਾਏ ਜਾÎਣਗੇ। ਇਸ ਮੌਕੇ ਸੁਸਾਇਟੀ ਮੈਂਬਰ ਵੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply