Saturday, July 18, 2026

ਕੇਜਰੀਵਾਲ ਦੇ ਮਾਝੇ ‘ਚ ਆਉਣ ਨਾਲ ਉਡੀ ਅਕਾਲੀਆਂ ਤੇ ਕਾਂਗਰਸੀਆਂ ਦੀ ਨੀਂਦਅਜ਼ਾਦ, ਸ਼ਰਮਾ

PPN2902201622

ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਜੀ ਆਪਣੇ ਪੰਜ ਦਿਨਾ ਪੰਜਾਬ ਦੌਰੇ ਦੌਰਾਨ ਮਾਝੇ ਵਿੱਚ ਹਰੀਕੇ,ਪੱਟੀ,ਸੁਰਸਿੰਘ,ਅੰਮ੍ਰਿਤਸਰ ਆਦਿ ਕਸਬਿਆਂ ਅਤੇ ਸਹਿਰਾਂ ਵਿੱਚ ਆਏ ਤੇ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਪੱਟੀ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਅਤੇ ਸਰਕਲ ਸਰਹਾਲੀ ਕਲਾਂ ਦੇ ਇੰਚਾਰਜ ਵਿਸ਼ਾਲ ਸ਼ਰਮਾਂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਲੋਕਾ ਨਾਲ ਦਰਦ ਵੰਡਾਉਣ ਵਾਸਤੇ ਆਏ ਹੋਏ ਹਨ ਜਿੰਨਾ ਪਰਿਵਾਰਾ ਦੇ ਨਸ਼ੇ ਨਾਲ ਘਰ ਉਜੱੜੇ ਹਨ ਖੁਦਕਸ਼ੀਆਂ ਕਰ ਚੁੱਕੇ ਕਿਸਾਨਾ ਦੇ ਪਰਿਵਾਰਾਂ ਨੂੰ ਮਿਲ ਰਹੇ ਹਨ।ਬਲਜੀਤ ਅਜ਼ਾਦ ਅਤੇ ਵਿਸ਼ਾਲ ਸ਼ਰਮਾਂ ਨੇ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਤਾਂ ਦੁਖੀ ਪਰਿਵਾਰਾਂ ਨਾਲ ਦੁੱਖ ਵੰਡਾਉਣ ਆਏ ਹਨ, ਪਰ ਅਕਾਲੀ ਅਤੇ ਕਾਂਗਰਸੀ ਕਿਉ ਪਰੇਸ਼ਾਨ ਹੋ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਵੱਲੇ ਵੀ ਬਹੁਤ ਜਿਆਦਾ ਘਰ ਬਰਬਾਦ ਹੋਏ ਸਨ ਤੇ ਹੁਣ ਅਕਾਲੀਆ ਵੇਲੇ ਵੀ ਪਰ ਇੰਨਾ ਹਾਕਮਾਂ ਵਿੱਚ ਕਿਸੇ ਨੇ ਵੀ ਕਿਸੇ ਨਾਲ ਕੋਈ ਦੁੱਖ ਸਾਂਝਾ ਨਹੀ ਕੀਤਾ।ਅਜ਼ਾਦ ਅਤੇ ਵਿਸ਼ਾਲ ਨੇ ਕਿਹਾ ਕਿ ਅਕਾਲੀ ਕਾਂਗਰਸੀ 2017 ਦੀ ਸੱਤਾ ਭਾਲਣ ਦੀ ਹਵਸ ਵਿੱਚ ਦਿੱਲੀ ਮੁੱਖ ਮੰਤਰੀ ਤੇ ਪੁੱਠੇ ਸਿੱਧੇ ਬੁਬੁਨਿਆਦ ਦੋਸ਼ ਲਗਾ ਰਹੇ ਹਨ ਪਰ ਲੋਕ ਹੁਣ ਜਾਣ ਚੁੱਕੇ ਹਨ ਇੰਨਾ ਦੋਨਾਂ ਪਾਰਟੀਆਂ ਨੂੰ ਕਿਹਾ ਕਿ ਜਿਹੜੀ ਨੀਦਾਂ ਅਕਾਲੀਆਂ ਕਾਂਗਰਸੀਆਂ ਦੀਆਂ ਕੇਜਰੀਵਾਲ ਸਾਹਿਬ ਦੇ ਆਉਣ ਨਾਲ ਉੱਡੀਆ ਹਨ ਇਸ ਤੋ ਸਾਬਤ ਹੁੰਦਾ ਹੈ ਕਿ ਆਉਣ ਵਾਲੀ ਸਰਕਾਰ ਆਪ ਦੀ ਹੀ ਹੋਵੇਗੀ ।ਇਸ ਮੌਕੇ ਗੁਰਵਿੰਦਰ ਸਿੰਘ, ਰਾਮਪਾਲ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਪਾਲ ਸਿੰਘ, ਸੁਖਚੈਨ ਸਿੰਘ, ਸਤਨਾਮ ਸਿੰਘ ਖਾਲਸਾ ਆਦਿ ਹਾਜਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply