Saturday, June 29, 2024

ਕੇਜਰੀਵਾਲ ਦੀ ਪੱਟੀ ਫੇਰੀ ਨੇ ਅਕਾਲੀ ਕਾਂਗਰਸੀ ਸੁੱਕਣੇ ਪਾਏ -ਸਰਤਾਜ

PPN2902201623
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਪੰਜਾਬ ਦੇ ਪੰਜ ਦਿਨਾ ਫੇਰੀ ਦੌਰਾਨ ਹਰੀਕੇ ਵਿੱਚ ਰੱਖੇ ਗਏ ਸੁਆਗਤ ਸਮਾਗਮ ‘ਚ ਇਲਾਕੇ ਭਰ ਤੋ ਪੁੱਜੇ ਲੋਕਾਂ ਵੱਲੋ ਆਪ ਮੁਹਾਰੇ ਪਹੁੰਚ ਕੇ ਆਪ ‘ਚ ਭਰੋਸਾ ਪ੍ਰਗਟ ਕਰਨ ਲਈ ਸਰਤਾਜ ਸਿੰਘ ਸੰਧੂ ਜੋਨ ਕਨਵੀਨਰ ਕਿਸਾਨ ਵਿੰਗ ਵੱਲੋ ਲੋਕਾਂ ਦਾ ਧੰਨਵਾਦ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਤਾਜ ਸਿੰਘ ਸੰਧੂ ਨੇ ਕਿਹਾ ਕਿ ਪੱਟੀ ਹਲਕੇ ਵਿੱਚ ਮਜੂਦਾ ਸਰਕਾਰ ਨਸ਼ੇ ਨੂੰ ਰੋਕਣ ਵਿੱਚ ਅਸਫਲ ਰਹੀ ਹੈ।ਨਸ਼ਾ ਰੁਕਣ ਦੀ ਬਜਾਏ ਦਿਨੋ ਦਿਨ ਵਧਦਾ ਜਾ ਰਿਹਾਾ ਹੈ, ਜਿਸ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਹਨ।ਲੋਕ ਅਕਾਲੀ ਭਾਜਪਾ ਸਰਕਾਰ ਦੀਆ ਨੀਤੀਆਂ ਤੋ ਬਹੁਤ ਦੁੱਖੀ ਹਨ, ਜਿਸ ਕਰਕੇ ਆਮ ਲੋਕਾ ਰੁਝਾਨ ਆਮ ਆਦਮੀ ਪਾਰਟੀ ਵੱਲ ਵੱਧ ਗਿਆ ਹੈ। ਇਸ ਮੋਕੇ ਸਰਤਾਜ ਸਿੰਘ ਸੰਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਕਾਹਦਾ ਆਇਆ, ਕਾਂਗਰਸ ਤੇ ਅਕਾਲੀਆਂ ਨੂੰ ਨੀਦ ਨਹੀ ਆ ਰਹੀ, ਇਹ ਦੋਵੇ ਪਾਰਟੀਆਂ ਆਮ ਆਮ ਆਦਮੀ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰਨਾ ਚਾਹੁੰਦੀਆ ਨੇ।ਇਸ ਮੋਕੇ ਤੇ ਸਵਰਨ ਸਿੰਘ, ਸੰਦੀਪ ਸਿੰਘ, ਰਮਨਦੀਪ ਸਿੰਘ, ਸੁਖਦੇਵ ਸਿੰਘ, ਸਮਦੀਪ ਸਿੰਘ,ਰਮਨਦੀਪ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਤੇ ਤੇਜਾ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply